ਜਾਣੋ ਅਮਰੀਕਾ ‘ਚ ਰਹਿੰਦੇ ਭਾਰਤੀਆਂ ਨੇ ਕਿਸ ਰਾਜਨੀਤਿਕ ਪਾਰਟੀ ਨੂੰ ਦਿੱਤਾ ਸਮਰਥਨ

TeamGlobalPunjab
2 Min Read

 ਵਰਲਡ ਡੈਸਕ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ਅਮਰੀਕਾ ‘ਚ ਰਹਿੰਦੇ ਭਾਰਤੀਆਂ ‘ਚ ਸਭ ਤੋਂ ਮਸ਼ਹੂਰ ਹਨ। “Carnegie Endowment for International Peace” ਦੇ ਸਰਵੇਖਣ ‘ਚ ਪਾਇਆ ਗਿਆ ਕਿ ਮੋਦੀ ਅਮਰੀਕਾ ਦੇ ਅੱਧ ਤੋਂ ਵੱਧ ਲੋਕਾਂ ਦੀ ਚੋਣ ਹਨ। ਮੋਦੀ ਤੇ ਭਾਜਪਾ ‘ਤੇ ਭਾਰਤੀਆਂ ਦਾ ਵਿਸ਼ਵਾਸ ਅਜੇ ਵੀ ਕਾਇਮ ਹੈ।

 ਦੱਸ ਦਈਏ ਪਿਛਲੇ ਸਾਲ, 1 ਸਤੰਬਰ ਤੋਂ 20 ਸਤੰਬਰ ਵਿਚਾਲੇ ਕਰਵਾਏ ਗਏ ਇਸ ਔਨਨਲਾਈਨ ਸਰਵੇ ‘ਚ 1,200 ਲੋਕਾਂ ਨੇ ਹਿੱਸਾ ਲਿਆ ਸੀ। ਜਦੋਂ ਸਰਵੇ ‘ਚ ਸ਼ਾਮਲ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਸਹੀ ਰਸਤੇ ‘ਤੇ ਹੈ, ਤਾਂ 36 ਪ੍ਰਤੀਸ਼ਤ ਸਹਿਮਤ ਹੋਏ ਜਦਕਿ 39% ਨੇ ਨਹੀਂ ਕਿਹਾ।25 ਪ੍ਰਤੀਸ਼ਤ ਲੋਕਾਂ ਨੇ ਇਸ ‘ਤੇ ਕੋਈ ਰਾਏ ਨਹੀਂ ਦਿੱਤੀ।  ਸਰਵੇ ‘ਚ ਭਾਰਤੀ ਅਮਰੀਕੀਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਪ੍ਰਸਿੱਧੀ ਦਰਸਾਈ ਗਈ ਹੈ। ਸਰਵੇਖਣ ਕੀਤੇ ਗਏ 35 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਨੂੰ ਬਹੁਤ ਚੰਗਾ ਦੱਸਿਆ ਤੇ 13 ਫੀਸਦੀ ਲੋਕਾਂ ਨੇ ਚੰਗਾ ਕਿਹਾ, ਜਦ ਕਿ 22 ਫੀਸਦੀ ਲੋਕਾਂ ਨੇ ਬਹੁਤ ਬੁਰਾ ਕਿਹਾ। ਵੋਟਾਂ ਪਾਉਣ ਵਾਲਿਆਂ ਚੋਂ 32 ਫ਼ੀਸਦੀ ਨੇ ਭਾਜਪਾ ਦਾ ਸਮਰਥਨ ਕੀਤਾ ਜਦਕਿ ਸਿਰਫ 12 ਫੀਸਦ ਨੇ ਕਾਂਗਰਸ ਦਾ ਸਮਰਥਨ ਕੀਤਾ। ਹੈਰਾਨੀ ਦੀ ਗੱਲ ਹੈ ਕਿ 40 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਭਾਰਤ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਜਾਣਦੇ।

ਇਸਤੋਂ ਇਲਾਵਾ ਸਰਵੇਖਣ ‘ਚ, 18 ਪ੍ਰਤੀਸ਼ਤ ਭਾਰਤੀਆਂ ਨੇ ਭਾਰਤ ‘ਚ ਸਰਕਾਰੀ ਭ੍ਰਿਸ਼ਟਾਚਾਰ ਸਬੰਧੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਸਰਵੇ ‘ਚ ਦਸ ਹਿੰਦੂਆਂ ਚੋਂ ਸੱਤ ਨੇ ਮੋਦੀ ਦਾ ਸਮਰਥਨ ਕੀਤਾ ਜਦਕਿ ਪੰਜ ਮੁਸਲਮਾਨਾਂ ਚੋਂ ਇਕ ਨੇ ਉਸ ਦਾ ਸਮਰਥਨ ਕੀਤਾ।

Share this Article
Leave a comment