ਕੈਨੇਡਾ ‘ਚ ਪਹਿਲੇ ਪੰਜਾਬੀ ਮੇਅਰ ਬਣੇ ਸੁਰਿੰਦਰਪਾਲ ਰਾਠੋਰ

Prabhjot Kaur
2 Min Read

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੀਆਂ ਮਿਊਂਸਪਲ ਚੋਣਾਂ ‘ਚ ਮੇਅਰ ਦੀ ਕੁਰਸੀ ਲਈ ਵਿਲੀਅਮਜ਼ ਲੇਕ ਦੇ ਸੁਰਿੰਦਰਪਾਲ ਰਾਠੋਰ ਨੇ ਸਫਲਤਾ ਹਾਸਲ ਕੀਤੀ ਹੈ। 6 ਵਾਰ ਕੌਂਸਲਰ ਰਹਿ ਚੁੱਕੇ ਸੁਰਿੰਦਰਪਾਲ ਰਾਠੌਰ ਨੇ ਆਪਣੇ ਕਸਬੇ ਦਾ ਪਹਿਲਾ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਕੀਤਾ।

ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਸਭ ਤੋਂ ਪਹਿਲਾਂ ਕਮਿਊਨਿਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੈਨੇਡਾ ‘ਚ ਹਰ ਵਿਅਕਤੀ ਨੂੰ ਤਰੱਕੀ ਕਰਨ ਦਾ ਮੌਕਾ ਮਿਲਦਾ ਹੈ ਅਤੇ ਦੁਨੀਆਂ ਦੇ ਕਿਸੇ ਵੀ ਮੁਲਕ ਵਿਚੋਂ ਆਉਣ ਵਾਲੇ ਪ੍ਰਵਾਸੀ ਆਪਣੀ ਮਿਹਨਤ ਸਦਕਾ ਉਚਾ ਮੁਕਾਮ ਹਾਸਲ ਕਰ ਸਕਦੇ ਹਨ।

ਫਗਵਾੜਾ ਨੇੜਲੇ ਪਿੰਡ ਖੁਰਮਪੁਰ ਨਾਲ ਸਬੰਧਤ ਸੁਰਿੰਦਰਪਾਲ ਰਾਠੌਰ ਨੇ ਤੀਜੀ ਵਾਰ ਮੇਅਰ ਦੀ ਚੋਣ ਲੜੀ ਜਦਕਿ ਇਸ ਤੋਂ ਪਹਿਲਾਂ ਉਹ 21 ਸਾਲ ਸਿਟੀ ਕੌਂਸਲਰ ਵੀ ਰਹੇ। ਸੁਰਿੰਦਰਪਾਲ ਰਾਠੌਰ ਨੂੰ 1091 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧ ਜੈਸਨ ਰਿਲ ਨੇ 898 ਵੋਟਾਂ ਹਾਸਲ ਕੀਤੀਆਂ। ਉਥੇ ਹੀ ਕੈਰੀ ਕੁਕ ਸਿਰਫ਼ 427 ਵੋਟਾਂ ਹੀ ਲੈ ਸਕੀ। ਸੁਰਿੰਦਰਪਾਲ ਰਾਠੌਰ 1974 ਵਿਚ ਕੈਨੇਡਾ ਆਏ ਅਤੇ ਆਪਣੀ ਜ਼ਿੰਦਗੀ ਦੇ 29 ਸਾਲ ਲੋਕ ਸੇਵਾ ‘ਚ ਲਾ ਦਿੱਤੇ।

ਬ੍ਰਿਟਿਸ਼ ਕੋਲੰਬੀਆ ਮਿਊਂਸਪਲ ਚੋਣਾਂ ਦੇ ਨਤੀਜੇ ਕਈ ਮਹੀਨਿਆਂ ‘ਚ ਹੈਰਾਨੀਜਨਕ ਮੰਨੇ ਜਾ ਰਹੇ ਹਨ। ਮਿਸਾਲ ਵਜੋਂ ਕੈਨ ਸਿਮ ਅਜਿਹੇ ਸਮੇਂ ਵੈਨਕੂਵਰ ਦੇ ਮੇਅਰ ਚੁਣੇ ਗਏ ਜਦੋਂ ਏਸ਼ੀਆਈ ਲੋਕਾਂ ‘ਤੇ ਨਸਲੀ ਹਮਲਿਆਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹਾਲਾਂਕਿ ਪ੍ਰਵਾਸੀਆਂ ਦੀ ਸੰਘਣੀ ਆਬਾਦੀ ਵਾਲੇ ਸਰੀ ‘ਚ ਅਜਿਹਾ ਨਤੀਜਾ ਦੇਖਣ ਨੂੰ ਨਹੀਂ ਮਿਲਿਆ ਜਿਥੇ ਚਾਰ ਪੰਜਾਬੀ ਉਮੀਦਵਾਰ ਮੇਅਰ ਦੀ ਦੌੜ ‘ਚ ਸ਼ਾਮਲ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment