ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਅੰਕੜੇ ਜਾਰੀ, ਮਿਲੇਗੀ 4 ਲੱਖ 1 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ’ਚ ਐਕਸਪ੍ਰੈੱਸ ਐਂਟਰੀ  

TeamGlobalPunjab
1 Min Read

 

ਵਰਲਡ ਡੈਸਕ :- ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਸਾਲ 2021 ਦੀ ਪਹਿਲੀ ਤਿਮਾਹੀ ਦੇ ਸਰਕਾਰੀ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਇਸ ਅਨੁਸਾਰ ਇਸ ਸਾਲ ਦੌਰਾਨ ਕੁੱਲ 4 ਲੱਖ 1 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ’ਚ ਐਕਸਪ੍ਰੈੱਸ ਐਂਟਰੀ ਮਿਲੇਗੀ। ਇਸ ਰਿਪੋਰਟ ਦੇ ਅੰਕੜੇ ਵੇਖ ਕੇ ਭਾਰਤੀਆਂ, ਖ਼ਾਸ ਕਰ ਕੇ ਕੈਨੇਡਾ ਪੁੱਜਣ ਦੇ ਚਾਹਵਾਨ ਪੰਜਾਬੀਆਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

ਦੱਸ ਦਈਏ ਕੋਵਿਡ-19 ਕਰਕੇ ਕੁਝ ਪਾਬੰਦੀਆਂ ਲਾਗੂ ਹਨ, ਜਿਸ ਕਰਕੇ ਪ੍ਰਵਾਸੀਆਂ ਦੀ ਆਮਦ ’ਤੇ ਕਾਫ਼ੀ ਹੱਦ ਤੱਕ ਰੋਕ ਵੀ ਲੱਗੀ ਹੋਈ ਹੈ। ਇਹ ਕੋਰੋਨਾ ਪਾਬੰਦੀਆਂ ਮਾਰਚ 2020 ਤੋਂ ਲੱਗੀਆਂ ਹੋਈਆਂ ਹਨ।

ਇਸਤੋਂ ਇਲਾਵਾ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ’ਚ ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਦੇ ਮੁਖੀ ਅਵਨੀਸ਼ ਜੌਲੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ਼ ਕੈਨੇਡੀਅਨ ਨਾਗਰਿਕਾਂ ਤੇ ਪੀ-ਆਰ ਪ੍ਰਾਪਤ ਨਿਵਾਸੀਆਂ, ਕੁਝ ਅਸਥਾਈ ਵਿਦੇਸ਼ੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੇ ਸਕੇ ਰਿਸ਼ਤੇਦਾਰ ਹੀ ਹੁਣ ਕੈਨੇਡਾ ਆ ਸਕਦੇ ਹਨ। ਕੋਵਿਡ ਪਾਬੰਦੀਆਂ ਹਟਣ ਤੋਂ ਬਾਅਦ ਸਭ ਕੁਝ ਖੁੱਲ੍ਹ ਜਾਵੇਗਾ।

- Advertisement -

TAGGED: ,
Share this Article
Leave a comment