ਜਾਣੋ ਕਿਸ ਪ੍ਰਸਿੱਧ ਲੋਕ ਗਾਇਕ ਨੂੰ ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

TeamGlobalPunjab
2 Min Read

 ਨਿਊਜ਼ ਡੈਸਕਲੋਕ ਸੰਗੀਤ ਗਾਇਕੀ ਤੇ ਗੀਤ ਸਿਰਜਣਾ ਦੇ ਖੇਤਰ ‘ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਪਾਲੀ ਦੇਤਵਾਲੀਆ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2019 ਲਈ ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ ਦੇਣ ਸਬੰਧੀ ਪੱਤਰ ਮਿਲਿਆ ਹੈ। ਇਸ ਪੁਰਸਕਾਰ ‘ਚ ਪੰਜ ਲੱਖ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਭੇਂਟ ਕੀਤਾ ਜਾਵੇਗਾ।

ਪਾਲੀ ਦੇਤਵਾਲੀਆ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ:,ਗੁਰਭਜਨ ਗਿੱਲ ਨੇ ਦੱਸਿਆ ਕਿ 43 ਸਾਲ ਪਹਿਲਾਂ ਲੋਕ ਸੰਗੀਤ ਦੇ ਖੇਤਰ ‘ਚ ਕਦਮ ਰੱਖਣ ਵਾਲੇ ਪਾਲੀ ਦੇਤਵਾਲੀਆ ਨੂੰ 1978 ‘ਚ ਸੁਰਿੰਦਰ ਸ਼ਿੰਦਾ ਸੁਰਿੰਦਰ ਸੋਨੀਆ ਤੇ ਰਮੇਸ਼ ਰੰਗੀਲਾ ਸੁਦੇਸ਼ ਕਪੂਰ ਵਰਗੇ ਕਲਾਕਾਰਾਂ ਨੇ ਗੀਤ ਗਾ ਕੇ ਲੋਕ ਕਚਹਿਰੀ ‘ਚ ਪੇਸ਼ ਕੀਤਾ। ਗੀਤਕਾਰੀ ਵਿੱਚ ਨਾਮਣਾ ਖੱਟਣ ਉਪਰੰਤ ਪਾਲੀ ਨੇ 1987 ‘ਚ ਆਪਣੀ ਆਵਾਜ਼ ਨੂੰ ਲੋਕ ਪ੍ਰਵਾਨਗੀ ਲਈ ਰੀਕਾਰਡਿੰਗ ਰਾਹੀਂ ਪੇਸ਼ ਕੀਤਾ। ਲੋਕ ਸੰਪਰਕ ਵਿਭਾਗ ‘ਚ ਰੁਜ਼ਗਾਰ ਕਾਰਨ ਉਸ ਨੂੰ ਅਨੇਕਾਂ ਸੰਗੀਤ ਪ੍ਰੋਗਰਾਮਾਂ ‘ਚ ਸ਼ਾਮਿਲ ਹੋਣ ਦਾ ਸੁਭਾਗ ਮਿਲਿਆ। ਦੇਸ਼ ਦੇ ਸੱਤ ਪ੍ਰਧਾਨ ਮੰਤਰੀਆਂ ਦੀ ਪੰਜਾਬ ਫੇਰੀ ਮੌਕੇ ਉਹ ਆਪਣੀ ਕਲਾ ਦਾ ਪ੍ਰਗਟਾਵਾ ਕਰ ਚੁਕੇ ਹਨ।

ਪੰਜਾਬੀ ਗੀਤਕਾਰ ਸਭਾ ਦੇ ਬਾਨੀ ਪ੍ਰਧਾਨ ਸਰਬਜੀਤ ਵਿਰਦੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਾਲੀ ਦੇਤਵਾਲੀਆ ਨੂੰ 1997 ‘ਚ ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ ਵੱਲੋਂ ਸਨਮਾਨ ਮਿਲਣ ਤੋਂ ਇਲਾਵਾ ਪ੍ਰੋ: ਮੋਹਨ ਸਿੰਘ ਯਾਦਗਾਰੀ ਪੁਰਸਕਾਰ ਲੁਧਿਆਣਾ, ਨੰਦ ਲਾਲ ਨੂਰਪੁਰੀ ਪੁਰਸਕਾਰ ਫਗਵਾੜਾ, ਉਸਤਾਦ ਲਾਲ ਚੰਦ ਯਮਲਾ ਜੱਟ ਪੁਰਸਕਾਰ ਲੋਹਾਰਾ (ਮੋਗਾ) ਵਿਰਸੇ ਦਾ ਵਾਰਿਸ ਪੁਸਕਾਰ ਅੰਮ੍ਰਿਤਸਰ,ਲੋਕ ਸੰਗੀਤ ਪੁਰਸਕਾਰ ਨਾਭਾ, ਹਾਸ਼ਮ ਸ਼ਾਹ ਯਾਦਗਾਰੀ ਪੁਰਸਕਾਰ ਜਗਦੇਵ ਕਲਾਂ(ਅੰਮ੍ਰਿਤਸਰ) ਮਾਲਵਾ ਸਭਿਆਚਾਰਕ ਮੰਚ ਲੋਹੜੀ ਮੇਲਾ ਪੁਰਸਕਾਰ ਲੁਧਿਆਣਾ, ਲੋਕ ਸੰਪਰਕ ਵਿਭਾਗ ਵੱਲੋਂ ਸਰਵੋਤਮ ਗਾਇਕੀ ਪੁਰਸਕਾਰ, ਡਾ. ਮ ਸ ਰੰਧਾਵਾ ਪੁਰਸਕਾਰ ਮੋਹਾਲੀ, ਪੰਜਾਬ ਖੇਤੀ ਯੂਨੀਵਰਸਿਟੀ ਕਿਸਾਨ ਮੇਲਾ ਗਾਇਕੀ ਪੁਰਸਕਾਰ ਵੀ ਹਾਸਲ ਹੋ ਚੁਕਾ ਹੈ।

TAGGED: , , ,
Share this Article
Leave a comment