ਕੈਨੇਡਾ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਲਦ ਹੋ ਸਕਦੀ ਸ਼ੁਰੂ, ਸਰਕਾਰ ਨੂੰ ਦਿੱਤਾ ਟਾਈਮ

Prabhjot Kaur
3 Min Read

ਟੋਰਾਂਟੋ: ਕੈਨੇਡਾ ਰੈਵੇਨਿਊ ਏਜੰਸੀ ਅਤੇ 20 ਹੋਰ ਮਹਿਕਮਿਆਂ ਦੇ ਮੁਲਾਜ਼ਮਾਂ ਨੇ ਟਰੂਡੋ ਸਰਕਾਰ ਨੂੰ ਮੰਗਲਵਾਰ ਰਾਤ 9 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਅਤੇ ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਬੁੱਧਵਾਰ ਤੋਂ ਹੜਤਾਲ ਸ਼ੁਰੂ ਹੋ ਜਾਵੇਗੀ। ਉੱਧਰ ਫੈਡਰਲ ਸਰਕਾਰ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀ ਨੂੰ ਪਹਿਲਾਂ ਹੀ ਬਿਹਤਰ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਦੋਵੇਂ ਧਿਰਾਂ ਦੇ ਸਟੈਂਡ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬੁੱਧਵਾਰ ਤੋਂ ਡੇਢ ਲੱਖ ਸਰਕਾਰੀ ਮੁਲਾਜ਼ਮ ਕੰਮ ‘ਤੇ ਨਹੀਂ ਜਾਣਗੇ।

ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੇ ਕੌਮੀ ਪ੍ਰਧਾਨ ਕ੍ਰਿਸ ਏਲਵਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਹਫ਼ਤੇ ਦੌਰਾਨ ਮੁਲਾਜ਼ਮ ਯੂਨੀਅਨ ਅਤੇ ਸਰਕਾਰ ਵਿਚਾਲੇ ਗੱਲਬਾਤ ਅੱਗੇ ਵਧੀ ਹੈ ਪਰ ਉਜਰਤ ਦਰਾਂ ਅਤੇ ਰੁਜ਼ਗਾਰ ਸੁਰੱਖਿਆ ਵਰਗੇ ਮਸਲੇ ਜਿਉਂ ਦੇ ਤਿਉਂ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਹੜਤਾਲ ਲਈ ਸਮਾਂ ਹੱਦ ਦਾ ਐਲਾਨ ਕਰਨਾ ਪਿਆ ਕਿਉਂਕਿ ਕਿਸੇ ਸਮਝੌਤੇ ‘ਤੇ ਪਹੁੰਚਣ ਵਿਚ ਲੰਮਾ ਸਮਾਂ ਲੱਗ ਰਿਹਾ ਹੈ। ਉੱਧਰ ਫੈਡਰਲ ਸਰਕਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਪੇਸ਼ਕਸ਼ ਮੁਲਾਜ਼ਮਾਂ ਅਤੇ ਟੈਕਸ ਦਾਤਿਆਂ ਦੋਹਾਂ ਵਾਸਤੇ ਵਾਜਬ ਹੈ। ਸਰਬਸੰਮਤੀ ਵਾਲੇ ਫੈਸਲੇ ‘ਤੇ ਪੁੱਜਣ ਲਈ ਮਜ਼ਬੂਤ ਆਧਾਰ ਮੌਜੂਦ ਹੈ ਅਤੇ ਮੁਲਾਜ਼ਮਾਂ ਨੂੰ ਹੁਣ ਦੇਰ ਨਹੀਂ ਕਰਨੀ ਚਾਹੀਦੀ। ਮੁਲਾਜ਼ਮ ਯੂਨੀਅਨ ਵੱਲੋਂ ਖ਼ਜ਼ਾਨਾ ਬੋਰਡ ਦੇ ਕਾਮਿਆਂ ਦੀ ਉਜਰਤ ਦਰ ‘ਚ ਤਿੰਨ ਸਾਲ ਲਈ 4.5 ਫੀਸਦੀ ਵਾਧਾ ਮੰਗਿਆ ਜਾ ਰਿਹਾ ਹੈ, ਜਦਕਿ ਲੇਬਰ ਬੋਰਡ ਵੱਲੋਂ 2021 ਲਈ ਡੇਢ ਫੀਸਦੀ, 2022 ਵਾਸਤੇ 4.5 ਫੀਸਦੀ ਅਤੇ 2023 ਵਾਸਤੇ ਤਿੰਨ ਫ਼ੀਸਦੀ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਲੇਬਰ ਬੋਰਡ ਦੀ ਸਿਫ਼ਾਰਸ਼ ਪੁਰੀ ਤਰ੍ਹਾਂ ਵਾਜਬ ਹੈ ਅਤੇ ਇਸ ‘ਚ ਕੋਈ ਕਮੀ ਨਹੀਂ। ਭਾਵੇਂ ਮੁਲਾਜ਼ਮ ਯੂਨੀਅਨ ਮੰਗਲਵਾਰ ਰਾਤ ਤੱਕ ਦੀ ਸਮਾਂ ਹੱਦ ਤੈਅ ਕਰ ਚੁੱਕੀ ਹੈ ਪਰ ਟਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਦਾ ਕਹਿਣਾ ਹੈ ਕਿ ਗੱਲਬਾਤ ਦਾ ਦੌਰ ਜਾਰੀ ਹੈ। ਪਰ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੇ ਕੌਮੀ ਪ੍ਰਧਾਨ ਕ੍ਰਿਸ ਏਲਵਰਡ ਨੇ ਦੁਹਰਾਇਆ ਕਿ ਗੱਲਬਾਤ ਦੀ ਮੇਜ਼ ‘ਤੇ ਕੋਈ ਸਮਝੌਤਾ ਨਾਂ ਹੋਣ ਦੀ ਸੂਰਤ ਵਿਚ ਬੁੱਧਵਾਰ ਤੋਂ ਹੜਤਾਲ ਹੋ ਕੇ ਰਹੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment