ਦੀਵਾਲੀ ਤੋਂ ਬਾਅਦ ਹੁਣ ਕਿਸਾਨ ਵਰ੍ਹਦੇ ਮੀਂਹ ‘ਚ ਡਟੇ ਹੋਏ ਕੇਂਦਰ ਦੇ ਖ਼ਿਲਾਫ਼

TeamGlobalPunjab
1 Min Read

ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਲਗਾਤਾਰ ਨਿੱਤਰੀਆਂ ਹੋਈਆਂ ਹਨ। ਇਹ ਵਿਰੋਧ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਦੀਵਾਲੀ ਵਾਲੇ ਦਿਨ ਵੀ ਮੋਰਚੇ ਨਹੀਂ ਛੱਡੇ ਸੀ ਅਤੇ ਵਰ੍ਹਦੇ ਮੀਂਹ ਵਿਚ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਡਟੇ ਰਹੇ।

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨੇੜੇ ਮੈਦਾਨ ਵਿੱਚ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਨੇ ਕਿਹਾ ਕਿ ਹਰ ਮੁਸ਼ਕਿਲ ਦੀ ਘੜੀ ਨੂੰ ਸਹਿਣ ਕਰਦੇ ਹੋਏ ਅਸੀਂ ਖੇਤੀ ਕਾਨੂੰਨ ਨੂੰ ਰੱਦ ਕਰਵਾ ਕੇ ਹਟਾਂਗੇ। ਉੱਧਰ ਬਰਨਾਲਾ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਵੀ ਮੀਂਹ ਵਿੱਚ ਹੱਲਾ ਬੋਲ ਰਹੇ ਹਨ।

ਬੀਤੇ ਦਿਨ ਤੋਂ ਪੂਰੇ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਲਗਾਤਾਰ ਆਪਣਾ ਸੰਘਰਸ਼ ਕਰ ਰਹੀਆਂ ਹਨ। ਕਿਸਾਨਾਂ ਨੇ ਦੀਵਾਲੀ ਵੀ ਆਪਣੇ ਧਰਨੇ ਵਾਲੀ ਥਾਂ ਤੇ ਹੀ ਮਨਾਈ ਸੀ। ਕੇਂਦਰ ਸਰਕਾਰ ਨੇ ਗੱਲਬਾਤ ਕਰਨ ਦਿੱਲੀ ਕਿਸਾਨਾਂ ਨੂੰ ਤੀਸਰੀ ਵਾਰ ਦਿੱਲੀ ਬੁਲਾਇਆ ਸੀ ਪਰ ਉਹ ਮੀਟਿੰਗ ਵੀ ਬੇਸਿੱਟਾ ਰਹੀ ਸੀ। ਜਿਸ ਤਹਿਤ ਹੁਣ ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਚਲੋ ਅੰਦੋਲਨ ਵਿੱਢਿਆ ਹੋਇਆ ਹੈ।

Share this Article
Leave a comment