NASA ਵਲੋਂ ਜਾਰੀ Jupiter ਦੀ ਤਸਵੀਰ ‘ਚ ਫੈਨਜ਼ ਨੂੰ ਨਜ਼ਰ ਆਏ ਸਿੱਧੂ ਮੂਸੇਵਾਲਾ

Prabhjot Kaur
2 Min Read

ਨਿਊਜ਼ ਡੈਸਕ: ਵਿਗਿਆਨੀ ਸੂਰਜ ਮੰਡਲ ‘ਚ ਜੀਵਨ ਦੀ ਖੋਜ ਕਰ ਰਹੇ ਹਨ। ਇਸ ਨੂੰ ਲੈ ਕੇ NASA ਦੇ Juno ਨੇ ਹਾਲ ਹੀ ਵਿੱਚ Jupiter ਗ੍ਰਹਿ ਦਾ 50ਵਾਂ ਚੱਕਰ ਪੂਰਾ ਕੀਤਾ ਹੈ। ਨਾਸਾ ਵੱਲੋਂ ਜਾਰੀ ਕੀਤੀ ਗਈ ਜੁਪੀਟਰ ਦੀ ਤਸਵੀਰ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਨਜ਼ਰ ਆ ਰਹੇ ਹਨ, ਜਿਸ ਸਬੰਧੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਅਸਲ ‘ਚ ਨਾਸਾ 50ਵੀਂ ਵਾਰ ਜੁਪੀਟਰ ਦੇ ਇੰਨੇ ਨੇੜ੍ਹੇ ਪਹੁੰਚਿਆ ਹੈ ਤੇ ਇਸ ਸਬੰਧੀ ਜੁਪੀਟਰ ਦੀ ਇਹ ਖਾਸ ਫੋਟੋ ਵੀ ਸਾਂਝੀ ਕੀਤੀ ਗਈ ਹੈ। ਜੁਪੀਟਰ ਦੀ ਤਸਵੀਰ ‘ਚੋਂ ਕਿਸੇ ਫੈਨ ਨੇ ਨੋਟ ਕੀਤਾ ਕਿ ਇਸ ‘ਚ ਇੱਕ ਚਿੱਤਰ ਨਜ਼ਰ ਆ ਰਿਹਾ ਹੈ ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਰਗਾ ਲਗ ਰਿਹਾ ਹੈ।

 

View this post on Instagram

 

- Advertisement -

A post shared by NASA (@nasa)

ਜੁਪੀਟਰ ਦੀ ਇਸ ਤਸਵੀਰ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਨੇ ਉਨ੍ਹਾਂ ਦੀ ਪੋਰਟਰੇਟ ਫੋਟੋ ਨੂੰ ਜੁਪੀਟਰ ਵਿੱਚ ਸਪਾਟ ਕੀਤਾ ਹੈ। ਹੁਣ ਤਸਵੀਰ ਦੇਖਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਜ਼ ਕਮੈਂਟਸ ਕਰਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਤੇ ਇਨਸਾਫ ਦੀ ਮੰਗ ਕਰ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment