ਪਰਵੀਨ ਬਾਬੀ ਦੀ ਬਾਇਓਪਿਕ ‘ਚ ਲੀਡ ਰੋਲ ‘ਚ ਨਜ਼ਰ ਆਵੇਗੀ ਉਰਵਸ਼ੀ ਰੌਤੇਲਾ

Rajneet Kaur
2 Min Read

ਨਿਊਜ਼ ਡੈਸ਼ਕ: ਉਰਵਸ਼ੀ ਰੌਤੇਲਾ ਦੇ ਜਦੋਂ ਤੋਂ ਪਰਬੀਨ ਬਾਬੀ ਦੀ ਬਾਇਓਪਿਕ ‘ਚ ਕੰਮ ਕਰਨ ਦੀ ਖਬਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸਾਰਿਆਂ ਦੀਆਂ ਨਜ਼ਰਾਂ ਉਸ ‘ਤੇ ਟਿਕੀਆਂ ਹੋਈਆਂ ਹਨ।   ਦਰਅਸਲ ਉਰਵਸ਼ੀ ਹੁਣ ਇੰਡਸਟਰੀ ਦੀ ਦਿੱਗਜ ਅਦਾਕਾਰਾ ਪਰਵੀਨ ਬਾਬੀ ਦੀ ਬਾਇਓਪਿਕ ‘ਚ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਪਹਿਲਾਂ ਇਸਦੀ ਕਾਫੀ ਲੰਮੇ ਸਮੇਂ ਤੋਂ ਚਰਚਾ ਹੋ ਰਹੀ ਸੀ ਪਰ ਹੁਣ ਪੁਸ਼ਟੀ ਹੋ ਗਈ ਹੈ । ਉਰਵਸ਼ੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਬਾਇਓਪਿਕ ਦਾ ਐਲਾਨ ਕੀਤਾ ਹੈ।

ਜਿਸ ‘ਚ ਉਰਵਸ਼ੀ ਨੇ ਲਿਖਿਆ, ‘ਵਾਸੀਮ ਐੱਸ ਖਾਨ ਦੀ ਫਿਲਮ। ਇਸ ਤੋਂ ਅੱਗੇ ਅਦਾਕਾਰਾ ਨੇ ਦੋ ਪੈਰਿਆਂ ਦੇ ਨਾਲ ਮੋਟੇ ਅੱਖਰਾਂ ਵਿੱਚ ਪਰਵੀਨ ਬਾਬੀ ਦਾ ਨਾਮ ਲਿਖਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਇਹ ਫਿਲਮ ਅਦਾਕਾਰਾ ਦੇ ਫਿਲਮੀ ਕਰੀਅਰ ਦੇ ਨਾਲ-ਨਾਲ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸੇਗੀ। ਆਪਣੇ ਸੁਨਹਿਰੀ ਪਲਾਂ ਨੂੰ ਪਰਦੇ ‘ਤੇ ਪੇਸ਼ ਕਰੇਗੀ। ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਬਾਲੀਵੁੱਡ ਅਸਫਲ ਰਿਹਾ ਹੈਸ਼ਟੈਗ ਪਰਵੀਨ ਬਾਬੀ, ਪਰ ਮੈਂ ਤੁਹਾਨੂੰ ਪਰਾਊਡ ਫੀਲ ਕਰਵਾਵਾਂਗੀ ਪੀਬੀ। ਓਮ ਨਮੋ ਸ਼ਿਵਾਯ। ਵਾਕਈ ਇਹ ਨਵੀਂ ਯਾਤਰਾ ਜਾਦੂਈ ਹੈ।’

ਦਸ ਦਈਏ ਕਿ  ਉਰਵਸ਼ੀ ਦੇ ਇਸ ਐਲਾਨ ਤੋਂ ਬਾਅਦ ਹੁਣ ਫੈਨਜ਼ ਪਰਵੀਨ ਬਾਬੀ ਦੀ ਇਸ ਬਾਇਓਪਿਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਪਰਵੀਨ ਬਾਬੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1972 ਵਿਚ ਮਾਡਲਿੰਗ ਨਾਲ ਕੀਤੀ ਸੀ। ਉੱਥੇ ਹੀ, ਉਨ੍ਹਾਂ ਨੇ 1973 ਵਿਚ ਫਿਲਮ ਚਰਿੱਤਰ ਤੋਂ ਬਾਲੀਵੁੱਡ ‘ਚ ਡੈਬਿਊ ਕੀਤਾ। ਉਨ੍ਹਾਂ ਨੇ ਇਕ ਤੋਂ ਵਧ ਕੇ ਇਕ ਫਿਲਮਾਂ ‘ਚ ਭੁਮਿਕਾ ਨਿਭਾਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment