ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ  ਨੇ ਬਰਗਰ ਖਾ ਕੇ ਦਸਿਆ ਕੇ ਦੋਵੇਂ ਯੂਟਿਊਬ ਚੈਨਲ ਹੋਏ ਹੈਕ

Global Team
2 Min Read

ਨਿਊਜ਼ ਡੈਸਕ: ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ  ਦੇ ਦੋਵੇਂ ਯੂਟਿਊਬ ਚੈਨਲ ਹੈਕ ਹੋ ਗਏ ਹਨ। ਇੰਨਾ ਹੀ ਨਹੀਂ ਉਸ ਦੇ ਚੈਨਲ ਦੇ ਸਾਰੇ ਵੀਡੀਓਜ਼ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਹੈ ਅਤੇ ਚੈਨਲ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। ਇਸ ਮਾਮਲੇ ‘ਤੇ ਰਣਵੀਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ Ranveer Allahbadia ਦਾ ਨਾਂ ਦੇਸ਼ ਦੇ ਮਸ਼ਹੂਰ ਯੂਟਿਊਬਰਜ਼ ‘ਚ ਸ਼ਾਮਿਲ ਹੈ। ਉਸਨੇ ਪੌਡਕਾਸਟਾਂ ਦੇ ਰੁਝਾਨ ਨੂੰ ਸੱਚਮੁੱਚ ਅੱਗੇ ਵਧਾਇਆ ਹੈ ਪਰ ਫਿਲਹਾਲ ਉਹ ਸਾਈਬਰ ਹਮਲੇ ਦਾ ਸ਼ਿਕਾਰ ਹੈ। ਉਸ ਦੇ ਯੂਟਿਊਬ ਚੈਨਲ ਬੀਅਰ ਬਾਇਸਪਸ ਨੂੰ ਸਰਚ ਕਰਨ ‘ਤੇ This Page Not Available ਲਿਖਿਆ ਹੋਇਆ ਹੈ।

ਰਣਵੀਰ ਦੇ ਚੈਨਲ ਬੀਅਰ ਬਾਈਸੈਪਸ ਦਾ ਨਾਂ ਹੈਕ ਕਰ ਲਿਆ ਗਿਆ ਅਤੇ ਬਦਲ ਕੇ @Elon.trump.tesla_live2024 ਕਰ ਦਿੱਤਾ ਗਿਆ। ਜਦੋਂ ਕਿ ਉਸ ਦੇ ਨਿੱਜੀ ਚੈਨਲ ਦਾ ਨਾਂ ਬਦਲ ਕੇ @tesla.event.trump 2024 ਕਰ ਦਿੱਤਾ ਗਿਆ ਸੀ। YouTuber ਰਣਵੀਰ ਇਲਾਹਾਬਾਦੀਆ ਦੀ ਗੱਲ ਕਰੀਏ ਤਾਂ ਉਸਨੇ 22 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਯੂਟਿਊਬ ਚੈਨਲ ਬੀਅਰ ਬਾਇਸਪਸ ਸ਼ੁਰੂ ਕੀਤਾ ਸੀ। ਅੱਜ ਉਸ ਦੇ ਸੱਤ ਯੂਟਿਊਬ ਚੈਨਲ ਹਨ। ਉਸਦੇ ਸਾਰੇ ਚੈਨਲਾਂ ‘ਤੇ ਲਗਭਗ 12 ਮਿਲੀਅਨ ਫਾਲੋਅਰਜ਼ ਹਨ।

- Advertisement -

ਇਸ ਮਾਮਲੇ ਤੋਂ ਬਾਅਦ, Ranveer Allahbadia ਨੇ ਵੀਰਵਾਰ ਸਵੇਰੇ ਬੀਅਰ ਬਾਇਸਪਸ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਤਾਜ਼ਾ ਸਟੋਰੀ ਸ਼ੇਅਰ ਕੀਤੀ। ਜਿਸ ‘ਚ ਉਸ ਨੇ ਆਪਣੀਆਂ ਅੱਖਾਂ ‘ਤੇ ਮਾਸਕ ਪਾਇਆ ਹੋਇਆ ਹੈ ਅਤੇ ਲਿਖਿਆ ਹੈ- ਕੀ ਮੇਰਾ ਯੂਟਿਊਬ ਕਰੀਅਰ ਖਤਮ ਹੋ ਗਿਆ ਹੈ?

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment