ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਲਈ ਹੈ। ਪੰਜਾਬ ‘ਚ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਬੁੱਧਵਾਰ (19 ਜਨਵਰੀ) ਨੂੰ ਗੋਆ ‘ਚ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ 8 ਤਰੀਕ ਨੂੰ ‘ਆਪ’ ਨੇ ਗੋਆ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਭਾਜਪਾ ਦੇ ਸਾਬਕਾ ਮੰਤਰੀ ਮਹਾਦੇਵ ਨਾਇਕ, ਅਲੀਨਾ ਸਲਦੰਗਾ ਅਤੇ ਵਕੀਲ ਤੋਂ ਸਿਆਸਤਦਾਨ ਬਣੇ ਅਮਿਤ ਪਾਲੇਕਰ ਸਮੇਤ 10 ਉਮੀਦਵਾਰਾਂ ਦੇ ਨਾਂ ਸਨ। ਇਸ ਸੂਚੀ ਅਨੁਸਾਰ ਪਾਲੇਕਰ ਸੇਂਟ ਕਰੂਜ਼, ਭਾਜਪਾ ਦੇ ਵਿਸ਼ਵਜੀਤ ਕ੍ਰਿਸ਼ਨਰਾਓ ਰਾਣੇ ਪੋਰੀਅਮ, ਭਾਜਪਾ ਦੇ ਸਾਬਕਾ ਮੰਤਰੀ ਨਾਇਕ ਸ਼ਿਰੋਦਾ, ਸੱਤਿਆਵਿਜੇ ਨਾਇਕ ਵਲਪੋਈ, ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ ਪ੍ਰੇਮਾਨੰਦ ਨਾਨੋਸਕਰ ਦਾਬੋਲਿਮ, ਸਾਬਕਾ ਭਾਜਪਾ ਮੰਤਰੀ ਸਲਦਾਨਹਾ ਕੋਰਟਲੀਮ ਸੀਟ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਗੋਆ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਪ੍ਰਤਿਮਾ ਨੇਵਿਲਿਮ, ਵਿੰਜੇ ਵਿਗੇਸ ਬੇਨੌਲੀਮ, ਅਭਿਜੀਤ ਦੇਸਾਈ ਸੇਂਗੂਏਮ ਅਤੇ ਡੋਮਿਨਿਕ ਗੋਨਕਰ ਕੋਰਟੋਰੀਮ ਤੋਂ ਚੋਣ ਲੜਨਗੇ।
ਆਪਣੇ ਚੋਣ ਏਜੰਡੇ ਵਿੱਚ ‘ਆਪ’ ਨੇ ਸੂਬੇ ਦੇ ਲੋਕਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਜ਼ਮੀਨ ਦੇ ਹੱਕ ਦੇਣ ਦਾ ਵੀ ਵਾਅਦਾ ਕੀਤਾ ਹੈ।