ਮੈਂ ਮੁੰਬਈ ਆ ਰਹੀ ਹਾਂ, ਜੇ ਕਿਸੇ ਦੇ ਬਾਪ ‘ਚ ਹਿੰਮਤ ਹੈ ਤਾਂ ਰੋਕ ਲਵੇ: ਕੰਗਨਾ

TeamGlobalPunjab
2 Min Read

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਸੂਚਨਾ ਲੀਡਰ ਸੰਜੈ ਰਾਉਤ ਆਹਮੋ ਸਾਹਮਣੇ ਹਨ। ਕੰਗਨਾ ਅਤੇ ਸੰਜੈ ਰਾਉਤ ਵਿਚਾਲੇ ਜ਼ੁਬਾਨੀ ਜੰਗ ਵੀ ਤੇਜ਼ ਹੋ ਗਈ ਹੈ। ਕੰਗਨਾ ਨੇ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਮੁੰਬਈ ਪਹੁੰਚ ਰਹੀ ਹੈ ਜੇਕਰ ਕਿਸੇ ਦੇ ਪਿਓ ‘ਚ ਹਿੰਮਤ ਹੈ ਤਾਂ ਉਹ ਰੋਕ ਲਵੇ।

ਕੰਗਨਾ ਦੇ ਇਸ ਭੜਕੀਲੇ ਬਿਆਨ ਤੇ ਸੰਜੇ ਰਾਊਤ ਨੇ ਉਸ ਨੂੰ ਮੈਂਟਲ ਦੱਸਿਆ। ਕੰਗਨਾ ਨੇ ਹਾਲ ਹੀ ਚ ਕਿਹਾ ਸੀ ਕਿ ਉਨ੍ਹਾਂ ਨੂੰ ਮੁੰਬਈ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਰਗਾ ਲੱਗ ਰਿਹਾ ਹੈ। ਕੰਗਣਾ ਦੇ ਇਸ ਬਿਆਨ ਦਾ ਕਈ ਬਾਲੀਵੁੱਡ ਅਦਾਕਾਰਾਂ ਨੇ ਵਿਰੋਧ ਵੀ ਕੀਤਾ ਸੀ।

ਤਾਜ਼ਾ ਦਿੱਤੇ ਬਿਆਨ ਵਿੱਚ ਕੰਗਨਾ ਨੇ ਕਿਹਾ ਕਿ ਮੈਂ ਦੇਖ ਰਹੀ ਹਾਂ ਕਿ ਕਈ ਲੋਕ ਮੈਨੂੰ ਮੁੰਬਈ ਵਾਪਸ ਨਾ ਆਉਣ ਦੀ ਧਮਕੀ ਦੇ ਰਹੇ ਹਨ ਇਸ ਲਈ ਮੈਂ ਤੈਅ ਕੀਤਾ ਹੈ ਕਿ ਨੌ ਸਤੰਬਰ ਨੂੰ ਮੁੰਬਈ ਆਵਾਂਗੀ, ਮੈਂ ਮੁੰਬਈ ਏਅਰਪੋਰਟ ਤੇ ਪਹੁੰਚ ਕੇ ਪੋਸਟ ਵੀ ਕਰਾਂਗੀ ਕਿਸੇ ਦੇ ਪਿਓ ‘ਚ ਹਿੰਮਤ ਹੈ ਤਾਂ ਆ ਕੇ ਰੋਕ ਲਵੇ।

ਜਿਸ ਤੇ ਸੰਜੈ ਰਾਉਤ ਨੇ ਕਿਹਾ ਕਿ ਆਉਣ ਦਿਓ ਅਸੀਂ ਵੀ ਦੇਖ ਲਵਾਂਗੇ ਇੰਨਾ ਹੀ ਨਹੀਂ ਉਨ੍ਹਾਂ ਨੇ ਕੰਗਨਾ ਨੂੰ ਮੈਂਟਲ ਵੀ ਦੱਸਿਆ। ਇਸ ਦੇ ਨਾਲ ਹੀ ਸੰਜੈ ਰਾਉਤ ਨੇ ਕਿਹਾ ਕਿ ਕੰਗਨਾ ਪੀਓਕੇ ਚਲੀ ਜਾਵੇ ਅਸੀਂ ਆਪਣੇ ਖ਼ਰਚ ਤੇ ਭੇਜ ਦਵਾਂਗੇ।

Share this Article
Leave a comment