ਵਿਆਹ ਦੇ ਬੰਧਨ ‘ਚ ਬੱਝੇ ਪ੍ਰਸਿੱਧ ਪੰਜਾਬੀ ਡਾਇਰੈਕਟਰ ਅਰਵਿੰਦਰ ਖਹਿਰਾ

Global Team
2 Min Read

Punjabi Video Director Arvindr Khaira Wedding: ਪ੍ਰਸਿੱਧ ਪੰਜਾਬੀ ਡਾਇਰੈਕਟਰਾਂ ਦੀ ਜਦੋ਼ ਗੱਲ ਚਲਦੀ ਹੈ ਤਾਂ ਅਰਵਿੰਦਰ ਖਹਿਰਾ ਦਾ ਨਾਮ ਚੁਣੀਦਾ ਡਾਇਰੈਕਟਰਾਂ ‘ਚ ਸ਼ੁਮਾਰ ਹੈ। ਅਰਵਿੰਦਰ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜਿਸ ਤੋਂ ਬਾਅਦ ਮਿਊਜਿਕ ਇੰਡਸਟਰੀ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗਾਇਕਾਂ ਵੱਲੋਂ ਵਧਾਈਆਂ ਦਿੰਦਿਆਂ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਗਈਆਂ ਹਨ। ਪ੍ਰਸਿੱਧ ਗੀਤਕਾਰ ਜਾਨੀ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਵਧਾਈ ਦਿੱਤੀ ਗਈ ਹੈ। ਜ਼ਿਕਰ ਏ ਖਾਸ ਹੈ ਕਿ ਅਰਵਿੰਦਰ ਖਹਿਰਾ ਦਾ ਵਿਆਹ ਲਵਿਕਾ ਸਿੰਘ ਨਾਲ ਹੋਇਆ ਹੈ।

ਪ੍ਰਸਿੱਧ ਡਾਇਰੈਕਟਰ ਅਰਵਿੰਦਰ ਜਾਨੀ ਦੇ ਵਿਆਹ ‘ਚ ਸਮੁੱਚੀ ਪੰਜਾਬੀ ਇੰਡਸਟਰੀ ਦੇਖਣ ਨੂੰ ਮਿਲੀ। ਸਰਗੁਣ ਮਹਿਤਾ, ਸੁਨੰਦਾ ਸ਼ਰਮਾ, ਮਨਿੰਦਰ ਬੁੱਟਰ, ਡੀਜੇ ਫਿਰੈਂਜੀ, ਅਵੀ ਸਰਾ, ਹੈਪੀ ਰਾਇਕੋਟੀ, ਨਜਰ ਆਏ।

- Advertisement -

ਜ਼ਿਕਰ ਏ ਖਾਸ ਹੈ ਕਿ ਅਰਵਿੰਦਰ ਖਹਿਰਾ ਵੱਲੋਂ ਬਹੁਤ ਸਾਰੇ ਗੀਤ ਅਤੇ ਕਈ ਫਿਲਮਾਂ ਡਾਇਰੈਕਟ ਕੀਤੀਆਂ ਗਈਆਂ ਹਨ।ਜ਼ਿਕਰ ਏ ਖਾਸ ਹੈ ਅਰਵਿੰਦਰ 2012 ਤੋਂ ਪੰਜਾਬੀ ਸੰਗੀਤ ਵੀਡੀਓਜ਼ ਦੇ ਸਿਰਜਣਾਤਮਕ ਖੇਤਰ ਵਿੱਚ ਹਨ। ਜੱਸੀ ਗਿੱਲ, ਐਮੀ ਵਿਰਕ ਤੋਂ ਲੈ ਕੇ ਸਾਰੇ ਪ੍ਰਮੁੱਖ ਸਿਤਾਰਿਆਂ ਲਈ ਸੰਗੀਤ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਸਟਾਰਰ ਗੀਤ, ‘ਨੂੰ 800 ਮਿਲੀਅਨ ਵਿਯੂਜ਼ ਨਾਲ ਮਿਲ ਚੁਕੇ ਹਨ। ਅਰਵਿੰਦਰ ਵੱਲੋਂ ਹਾਰਡੀ ਸੰਧੂ ਦੇ ਹਿੱਟ ਗੀਤ ‘ਸੋਚ’ ਦਾ ਨਿਰਦੇਸ਼ਨ ਕੀਤਾ ਜਾ ਚੁਕਿਆ ਹੈ। ਜਿਸਨੂੰ ਬਾਅਦ ਵਿੱਚ ਅਕਸ਼ੇ ਦੀ ਫਿਲਮ ‘ਏਅਰਲਿਫਟ’ ਵਿੱਚ ਹਿੰਦੀ ਸੰਸਕਰਣ ਵਿੱਚ ਰੂਪਾਂਤਰਿਤ ਕੀਤਾ ਗਿਆ ਸੀ

Share this Article
Leave a comment