Breaking News

ਮਸ਼ਹੂਰ ਪੰਜਾਬੀ ਕਲਾਕਾਰ ਮੀਕਾ ਸਿੰਘ ਦੀ ਮੈਨੇਜਰ ਨੇ ਕੀਤੀ ਖੁਦਕੁਸ਼ੀ!

ਮੁੰਬਈ : ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਖਾਨ ਦੀ ਮੁੰਬਈ ‘ਚ ਭੇਦਭਰੀ ਹਾਲਤ ‘ਚ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੌਮਿਆ ਕੁਝ ਦਿਨਾਂ ਤੋਂ ਡਿਪਰੈਸ਼ਨ ‘ਚ ਸੀ ਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ ਹੈ। ਪੁਲਿਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵਰਸੋਆ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਰਾਘਵਿੰਦਰ ਠਾਕੁਰ ਨੇ ਦੱਸਿਆ ਕਿ ਸੌਮਿਆ ਖਾਨ ਮੀਕਾ ਸਿੰਘ ਦੇ ਮੁੰਬਈ ਦੇ ਅੰਧੇਰੀ ਇਲਾਕੇ ‘ਚ ਸਥਿਤ ਚਾਰ ਮੰਜ਼ਿਲਾ ਬੰਗਲੇ ਦੀ ਪਹਿਲੀ ਮੰਜ਼ਿਲ ਦੇ ਸਟੂਡਿਓ ‘ਚ ਰਹਿੰਦੀ ਸੀ। ਹਾਲਾਂਕਿ ਇਹ ਘਟਨਾ 2 ਫਰਵਰੀ ਨੂੰ ਹੋਈ ਸੀ, ਪਰ ਮੁੰਬਈ ਪੁਲਿਸ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟਾਂ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨਾਂ ਨੂੰ ਮੌਕੇ ਤੋਂ ਕੋਈ ਸੁਸਾਇਡ ਨੋਟ ਵਗੈਰਾ ਨਹੀਂ ਮਿਲਿਆ ਹੈ। ਪੁਲਿਸ ਵੱਲੋਂ ਸੌਮਿਆ ਦੀ ਲਾਸ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਦੱਸ ਦਈਏ ਕਿ ਸੌਮਿਆ ਖਾਨ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।

ਸੌਮਿਆ ਦੀ ਮੌਤ ‘ਤੇ ਉਸ ਦੇ ਪਤੀ ਜੋਏਬ ਖਾਨ ਅਤੇ ਮੀਕਾ ਸਿੰਘ ਨੇ ਭਾਵੁਕ ਪੋਸਟ ਸ਼ੇਅਰ ਕੀਤਾ ਹੈ। ਪੁਲਿਸ ਇੰਸਪੈਕਟਰ ਪੀ ਭੋਸਲੇ ਨੇ ਦੱਸਿਆ ਕਿ ਪਾਰਟੀ ਤੋਂ ਬਾਅਦ ਸੌਮਿਆ ਘਰ ਨਹੀਂ ਪਹੁੰਚੀ ਸੀ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਜਦੋਂ ਉਸ ਦੇ ਕਮਰੇ ‘ਚ ਜਾ ਕੇ ਵੇਖਿਆ ਤਾਂ ਸੌਮਿਆ ਬੇਹੋਸ਼ ਪਈ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Check Also

ਅਦਰਕ ਖਾਣ ਨਾਲ ਇਹ ਬੀਮਾਰੀਆਂ ਹੋਣਗੀਆਂ ਦੂਰ

ਨਿਊਜ਼ ਡੈਸਕ: ਅਦਰਕ ਸਾਡੀ ਰਸੋਈ ਦਾ ਇਕ ਅਹਿਮ ਹਿੱਸਾ ਹੈ। ਇਸ ਦੀ ਮਦਦ ਨਾਲ ਅਸੀਂ …

Leave a Reply

Your email address will not be published. Required fields are marked *