ਨਿਊਜ਼ ਡੈਸਕ : – ਬੌਲੀਵੁੱਡ ਦੇ ਮਸ਼ਹੂਰ ਸਕ੍ਰਿਪਟ ਲੇਖਕ, ਸੰਵਾਦ ਲੇਖਕ ਤੇ ਨਿਰਦੇਸ਼ਕ ਸਾਗਰ ਸਰਹੱਦੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ ਤੇ ਉਨ੍ਹਾਂ ਨੇ ਮੁੰਬਈ ਦੇ ਸਾਇਨ ਇਲਾਕੇ ’ਚ ਆਪਣੇ ਘਰ ’ਚ ਆਖਰੀ ਸਾਹ ਲਿਆ।। ਅੱਜ 12 ਵਜੇ ਸਾਗਰ ਸਰਹੱਦੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਗਰ ਸਰਹੱਦੀ 88 ਸਾਲ ਦੇ ਸਨ।
ਸਾਗਰ ਸਰਹੱਦੀ ਨੇ ਚਾਂਦਨੀ,ਸਿਲਸਿਲਾ, ਕਭੀ ਕਭੀ, ਨੂਰੀ, ਜ਼ਿੰਦਗੀ, ਕਰਮਯੋਗੀ, ਕਹੋ ਨਾ ਪਿਆਰ ਹੈ, ਕਾਰੋਬਾਰ ਵਰਗੀਆਂ ਸੁਪਰਹਿੱਟ ਫਿਲਮਾਂ ਦੀ ਸਕ੍ਰਿਪਟ ਲਿਖੀ। ਫਿਲਮ ਇੰਡਸਟਰੀ ’ਚ ਉਨ੍ਹਾਂ ਦੀ ਸ਼ਮੂਲੀਅਤ ਬਿਹਤਰੀਨ ਕਹਾਣੀਕਾਰਾਂ ’ਚ ਹੁੰਦੀ ਹੈ। ਉਨ੍ਹਾਂ ਨੇ ਆਖਰੀ ਦਿਨਾਂ ’ਚ ਖਾਣਾ ਪੀਣਾ ਛੱਡ ਦਿੱਤਾ ਸੀ।