ਕਿਸਾਨਾਂ ਦੇ ਸਮਰਥਨ ‘ਚ ਆਈਆਂ ਕੌਮਾਂਤਰੀ ਹਸਤੀਆਂ ਦੇ ਬਿਆਨਾਂ ਨੂੰ ਭਾਰਤ ਸਰਕਾਰ ਨੇ ਦੱਸਿਆ ‘ਮੰਦਭਾਗਾ’!

TeamGlobalPunjab
3 Min Read

ਨਿਊਜ਼ ਡੈਸਕ: ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ 70 ਦਿਨਾਂ ਤੋਂ ਜਾਰੀ ਹੈ। ਉੱਥੇ ਪੁਲੀਸ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਹਨ। ਦਿੱਲੀ ਦੇ ਬਾਹਰੀ ਇਲਾਕਿਆਂ ‘ਚ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਪ੍ਰਦਰਸ਼ਨ ਕਰਨ ਵਾਲੀ ਥਾਂ ਦੇ ਨੇੜੇ ਭਾਰੀ ਬੈਰੀਕੇਡਿੰਗ ਅਤੇ ਕੰਡਿਆਲੀ ਤਾਰ ਵਿਛਾ ਦਿੱਤੀ ਗਈ। ਇਸ ਤੋਂ ਇਲਾਵਾ ਦਿੱਲੀ ਪੁਲੀਸ ਵੱਲੋਂ ਸੜਕ ਵਿਚ ਸੂਏ ਗੱਡੇ ਜਾ ਰਹੇ ਹਨ ਜਿਸ ‘ਤੇ ਹੁਣ ਕੌਮਾਂਤਰੀ ਪੱਧਰ ‘ਤੇ ਸਵਾਲ ਚੁੱਕੇ ਜਾ ਰਹੇ ਹਨ।

ਅਮਰੀਕੀ ਪੋਪ ਸਿੰਗਰ ਰਿਹਾਨਾ, ਵਾਤਾਵਰਨ ਪ੍ਰੇਮੀ ਤੇ ਵਰਕਰ ਗ੍ਰੇਟਾ ਥਨਬਰਗ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਤੇ ਲੇਖਕਾ ਮੀਨਾ ਹੈਰਿਸ ਨੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤੇ। ਜਿਸ ਤੋਂ ਬਾਅਦ ਭਾਰਤੀ ਵਿਦੇਸ਼ੀ ਮੰਤਰਾਲੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।

MEA ਨੇ ਜਾਰੀ ਕੀਤਾ ਬਿਆਨ

ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੁਝ ਲੋਕ ਵਿਰੋਧ ਪ੍ਰਦਰਸ਼ਨਾਂ ਰਾਹੀਂ ਆਪਣੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੇ ਹਨ। ਇਹ ਖੇਤੀ ਕਾਨੂੰਨ ਪਾਰਲੀਮੈਂਟ ਵਿੱਚ ਪੂਰੀ ਬਹਿਸ ਤੋਂ ਬਾਅਦ ਪਾਸ ਕੀਤੇ ਗਏ ਹਨ। ਕੁਝ ਇੱਕ ਕਿਸਾਨਾਂ ਨੂੰ ਹੀ ਇਨ੍ਹਾਂ ਬਾਰੇ ਖ਼ਦਸ਼ੇ ਹਨ। ਖ਼ਾਸਕਰ ਮਸ਼ਹੂਰ ਹਸਤੀਆਂ ਤੇ ਹੋਰ ਲੋਕਾਂ ਵੱਲੋਂ ਇਸ ਨੂੰ ਲੈ ਕੇ ਬਿਆਨ ਸਾਹਮਣੇ ਆਉਣਾ ਨਾ ਤਾਂ ਸਹੀ ਹਨ ਤੇ ਨਾ ਹੀ ਜ਼ਿੰਮੇਵਾਰ। ਯਾਨੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਜਿਹੀਆਂ ਟਿੱਪਣੀਆਂ ਕਰਨ ਤੋਂ ਪਹਿਲਾਂ ਸਚਾਈ ਜਾਣ ਲੈਣੀ ਚਾਹੀਦੀ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਬਿਆਨ ‘ਚ ਕਿਸੇ ਵੀ ਕੌਮਾਂਤਰੀ ਹਸਤੀ ਦਾ ਨਾਮ ਨਹੀਂ ਲਿਆ ਹੈ।

- Advertisement -

ਅਮਰੀਕੀ ਪੋਪ ਸਿੰਗਰ ਰਿਹਾਨਾ ਨੇ ਟਵੀਟ ਕਰਕੇ ਭਾਰਤੀ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ। ਰਿਹਾਨਾ ਨੇ ਟਵਿੱਟਰ ‘ਤੇ ਇਕ ਖਬਰ ਸਾਂਝੀ ਕੀਤੀ ਹੈ ਜਿਸ ‘ਚ ਕਿਸਾਨ ਅੰਦੋਲਨ ਕਾਰਨ ਪ੍ਰਭਾਵਿਤ ਇੰਟਰਨੈੱਟ ਸੇਵਾ ਦਾ ਜ਼ਿਕਰ ਹੈ। ਜਿਸ ਤੋਂ ਬਾਅਦ ਹੀ ਸੋਸ਼ਲ ਮੀਡੀਆ ‘ਤੇ ਲਗਾਤਾਰ ਰਿਹਾਨਾ ਨੂੰ ਲੈਕੇ ਚਰਚਾ ਹੋ ਰਹੀ ਹੈ।

ਵਾਤਾਵਰਨ ਪ੍ਰੇਮੀ ਗ੍ਰੇਟਾ ਥਰਨਬਰਗ ਨੇ ਵੀ ਟਵੀਟ ਕਰਕੇ ਕਿਹਾ ਕਿ ਅਸੀਂ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਨਾਲ ਇਕਜੁਟਤਾ ਦਿਖਾਉਣ ਲਈ ਖੜ੍ਹੇ ਹਾਂ।

- Advertisement -

ਮੀਆ ਖਲੀਫਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ। ਉਨ੍ਹਾਂ ਨੇ ਕਿਹਾ, “ਮਨੁੱਖੀ ਹੱਕਾਂ ਦੀ ਕੀ ਉਲੰਘਣਾ ਹੋ ਰਹੀ ਹੈ, ਇਹ ਚੱਲ ਕੀ ਰਿਹਾ ਹੈ ? ਉਨ੍ਹਾਂ ਨੇ ਦਿੱਲੀ ਦੇ ਆਲੇ-ਦੁਆਲੇ ਇੰਟਰਨੈਟ ਬੰਦ ਕਰ ਦਿੱਤਾ।”

Share this Article
Leave a comment