ਨਿਊਜ਼ ਡੈਸਕ: ਮਸ਼ਹੂਰ ਅਦਾਕਾਰ ਸਤੀਸ਼ ਕੌਸ਼ਿਕ ਦਾ ਦਿੱਲੀ ‘ਚ ਦੇਹਾਂਤ ਹੋ ਗਿਆ ਹੈ। ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਸਤੀਸ਼ ਕੌਸ਼ਿਕ ਆਪਣੇ ਦੋਸਤਾਂ ਦੀ ਸਲਾਹ ‘ਤੇ ਹੋਲੀ ਮਨਾਉਣ ਦਿੱਲੀ ਆਏ ਸਨ। ਦੇਰ ਰਾਤ ਉਨ੍ਹਾਂ ਨੇ ਖਰਾਬ ਸਿਹਤ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਅਤੇ ਫਿਰ ਉਨ੍ਹਾਂ ਦੀ ਲਾਸ਼ ਨੂੰ ਦੀਨਦਿਆਲ ਹਸਪਤਾਲ ਲਿਜਾਇਆ ਗਿਆ।
ਕੌਸ਼ਿਕ ਦੇ ਦੋਸਤ ਅਨੁਪਮ ਖੇਰ ਨੇ ਦੱਸਿਆ ਕਿ ਸਤੀਸ਼ ਕੌਸ਼ਿਕ ਕਿਸੇ ਨੂੰ ਮਿਲਣ ਲਈ ਗੁੜਗਾਓਂ ਸਥਿਤ ਫਾਰਮ ਹਾਊਸ ਗਏ ਸਨ। ਫਾਰਮ ਹਾਊਸ ਤੋਂ ਵਾਪਸ ਆਉਂਦੇ ਸਮੇਂ ਕਾਰ ‘ਚ ਸਤੀਸ਼ ਕੌਸ਼ਿਕ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁੜਗਾਓਂ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ।
ਫਿਲਹਾਲ ਕੌਸ਼ਿਕ ਦੀ ਲਾਸ਼ ਦਿੱਲੀ ਦੇ ਦੀਨ ਦਿਆਲ ਹਸਪਤਾਲ ਦੇ ਮੁਰਦਾਘਰ ‘ਚ ਪਈ ਹੈ। ਜਿੱਥੇ ਦਿਨ ਦੇ ਕਰੀਬ ਗਿਆਰਾਂ ਵਜੇ ਪੋਸਟਮਾਰਟਮ ਹੋਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਸਤੀਸ਼ ਕੌਸ਼ਿਕ ਦੀ ਮ੍ਰਿਤਕ ਦੇਹ ਨੂੰ ਦੁਪਹਿਰ ਕਰੀਬ 2 ਵਜੇ ਐਂਬੂਲੈਂਸ ਰਾਹੀਂ ਮੁੰਬਈ ਲਿਆਂਦਾ ਜਾਵੇਗਾ।