ਓਮਾਨ ‘ਚ ਬੁਰੀ ਤਰ੍ਹਾਂ ਫਸੀ ਰਣਜੀਤ ਕੌਰ ਲਈ ਪਰਿਵਾਰਕ ਮੈਂਬਰਾਂ ਨੇ ਲਾਈ ਮਦਦ ਦੀ ਗੁਹਾਰ

TeamGlobalPunjab
2 Min Read

ਵਰਲਡ ਡੈਸਕ :- ਪੰਜਾਬ ਤੋਂ ਲੱਖਾਂ ਦੀ ਗਿਣਤੀ ‘ਚ ਨੌਜਵਾਨ ਵਿਦੇਸ਼ ‘ਚ ਰੋਜੀ-ਰੋਟੀ ਲਈ ਜਾਂਦੇ ਹਨ। ਪਰ ਦੂਜੇ ਦੇਸ਼ਾਂ ਅੰਦਰ ਇਨ੍ਹਾਂ ਨੌਜਵਾਨਾਂ ਨੂੰ ਕਈ ਵਾਰ ਅਜਿਹੀ ਲਾਚਾਰੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿੱਥੇ ਉਨ੍ਹਾਂ ਦਾ ਭਵਿੱਖ ਹੀ ਨਹੀਂ ਸਗੋਂ ਜ਼ਿੰਦਗੀ ‘ਚ ਹੀ ਖ਼ਤਰੇ ‘ਚ ਪੈ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਕਾਹਨੂੰਵਾਨ ਦੀ ਇਕ ਔਰਤ ਦਾ ਸਾਹਮਣੇ ਆਇਆ ਹੈ ਜੋ ਕਿ ਖਾੜੀ ਦੇਸ਼ ਓਮਾਨ ‘ਚ ਬੁਰੀ ਤਰ੍ਹਾਂ ਫਸ ਚੁੱਕੀ ਹੈ।

ਦੱਸ ਦਈਏ ਜਾਣਕਾਰੀ ਦਿੰਦੇ ਹੋਏ ਪੀੜਤ ਰਣਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਵਾਰਸਾਂ ਨੇ ਦੱਸਿਆ ਕਿ ਰਣਜੀਤ ਕੌਰ ਫਰਵਰੀ ਮਹੀਨੇ ਬਿਆਸ ਤੋਂ ਇਕ ਏਜੰਟ ਰਾਹੀਂ ਓਮਾਨ ‘ਚ ਨੌਕਰੀ ਲਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਏਜੰਟ ਦੇ ਵਾਅਦਿਆਂ ਅਨੁਸਾਰ ਨਾ ਤਾਂ ਰਣਜੀਤ ਕੌਰ ਨੂੰ ਉੱਥੇ ਢੰਗ ਦੀ ਨੌਕਰੀ ਮਿਲੀ ਤੇ ਨਾ ਹੀ ਮਾਲਕਾਂ ਨੇ ਉਸ ਨੂੰ ਸਮੇਂ ਸਿਰ ਕੋਈ ਤਨਖ਼ਾਹ ਦਿੱਤੀ ਹੈ। ਕੁਝ ਚਿਰ ਪਹਿਲਾਂ ਰਣਜੀਤ ਕੌਰ ਨੂੰ ਕੋਈ ਸਰੀਰਕ ਸੱਟ ਲੱਗ ਗਈ ਸੀ।

ਜ਼ਿਕਰਯੋਗ ਹੈ ਕਿ ਸੱਟ ਕਰਕੇ ਕਰ ਕੇ ਰਣਜੀਤ ਕੌਰ ਬਿਲਕੁਲ ਕੰਮ ਕਰਨੋ ਰਹਿ ਗਈ ਸੀ। ਇਸ ਕਰ ਕੇ ਮਾਲਕਾਂ ਨੇ ਉਸ ਨਾਲ ਬੁਰਾ ਸਲੂਕ ਕੀਤਾ। ਹੁਣ ਜਦ ਰਣਜੀਤ ਕੌਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋ ਗਈ ਹੈ ਤਾਂ ਮਾਲਕਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ।

ਦੱਸ ਦਈਏ ਰਣਜੀਤ ਕੌਰ ਕਿਸੇ ਦਫ਼ਤਰ ਦੀ ਛੱਤ ‘ਤੇ ਬਿਨਾਂ ਕਿਸੇ ਸਹਾਰੇ ਤੋਂ ਦਿਨ ਕੱਟਣ ਲਈ ਮਜਬੂਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਮਿਲਣ ਗਏ ਸੀ ਪਰ ਉਨ੍ਹਾਂ ਦਾ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰਾਲਾ ਰਣਜੀਤ ਕੌਰ ਦੀ ਘਰ ਵਾਪਸੀ ਅਤੇ ਇੰਡੀਆ ‘ਚ ਭੇਜਣ ਲਈ ਮਦਦ ਕਰੇ।

- Advertisement -

TAGGED: ,
Share this Article
Leave a comment