ਆਧੁਨਿਕ ਭਾਰਤੀ ਇਤਿਹਾਸ ‘ਚ 1984 ਸਭ ਤੋਂ ਕਾਲੇ ਸਾਲਾਂ ‘ਚੋਂ ਇੱਕ: ਅਮਰੀਕੀ ਸੈਨੇਟਰ

Prabhjot Kaur
2 Min Read

ਵਾਸ਼ਿੰਗਟਨ: 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਅਮਰੀਕੀ ਸੈਨੇਟਰ ਵਲੋਂ ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ‘ਚੋਂ ਇੱਕ ਦੱਸਿਆ ਹੈ। ਅਮਰੀਕੀ ਸੈਨੇਟਰ ਪੈਟ ਟੂਮੀ ਨੇ ਕਿਹਾ ਕਿ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।

ਸੈਨੇਟਰ ਪੈਟ ਨੇ ਆਪਣੇ ਭਾਸ਼ਣ ਵਿੱਚ ਕਿਹਾ, ਦੁਨੀਆ ਨੇ ਭਾਰਤ ਵਿੱਚ ਨਸਲੀ ਸਮੂਹਾਂ ਵਿਚਾਲੇ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਦੇਖੀਆਂ ਹਨ, ਜਿਨ੍ਹਾਂ ‘ਚੋਂ ਬਹੁਤ ਸਾਰੀਆਂ ਖਾਸ ਤੌਰ ‘ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਅਸੀਂ ਇੱਥੇ ਉਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ ਜੋ 1 ਨਵੰਬਰ 1984 ਨੂੰ ਭਾਰਤ ਦੇ ਪੰਜਾਬ ਸੂਬੇ ਵਿੱਚ ਸਿੱਖਾਂ ਅਤੇ ਕੇਂਦਰ ਸਰਕਾਰ ਕਈ ਦਹਾਕਿਆਂ ਦੇ ਨਸਲੀ ਤਣਾਅ ਤੋਂ ਬਾਅਦ ਵਾਪਰੀ ਸੀ।

ਪੈਨਸਿਲਵੇਨੀਆ ਤੋਂ ਸੈਨੇਟਰ ਨੇ ਕਿਹਾ ਕਿ ਅਕਸਰ ਅਜਿਹੇ ਮਾਮਲਿਆਂ ਵਿੱਚ, ਅਧਿਕਾਰਤ ਅਨੁਮਾਨ ਪੂਰੀ ਕਹਾਣੀ ਨਹੀਂ ਦੱਸ ਸਕਦੇ, ਪਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 30,000 ਤੋਂ ਵੱਧ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਭਾਰਤ ਭਰ ਵਿੱਚ ਭੀੜ ਵਲੋਂ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ, ਬਲਾਤਕਾਰ ਕੀਤਾ ਗਿਆ, ਕਤਲ ਕੀਤਾ ਗਿਆ ਅਤੇ ਉਜਾੜਨ ਲਈ ਮਜਬੂਰ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਭਵਿੱਖ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਰੋਕਣ ਲਈ ਸਾਨੂੰ ਇਨ੍ਹਾਂ ਦੇ ਪੁਰਾਣੇ ਰੂਪਾਂ ਨੂੰ ਪਛਾਣਨਾ ਹੋਵੇਗਾ। ਸਾਨੂੰ ਸਿੱਖਾਂ ਵਿਰੁੱਧ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ ਅਤੇ ਸਿੱਖ ਕੌਮ ਜਾਂ ਦੁਨੀਆ ਭਰ ਦੇ ਹੋਰ ਭਾਈਚਾਰਿਆਂ ਵਿਰੁੱਧ ਅਜਿਹੀ ਦੁਖਾਂਤ ਮੁੜ ਨਾਂ ਵਾਪਰੇ। ਦੱਸਣਯੋਗ ਹੈ ਕਿ ਪੈਟ ਟੂਮੀ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਦੀ ਮੈਂਬਰ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪੰਜਾਬ ਖੇਤਰ ਵਿੱਚ ਸਿੱਖ ਧਰਮ ਦੀਆਂ ਜੜ੍ਹਾਂ ਲਗਭਗ 600 ਸਾਲ ਪੁਰਾਣੀਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment