ਫੇਸਬੁੱਕ ਨੇ ਕੋਰੋਨਾ ਵਾਇਰਸ ਦੇ ਖੌਫ ਕਾਰਨ ਸ਼ੰਘਾਈ ਤੋਂ ਬਾਅਦ ਹੁਣ ਲੰਦਨ ਤੇ ਸਿੰਗਾਪੁਰ ਦਫਤਰ ਵੀ ਕੀਤੇ ਬੰਦ

TeamGlobalPunjab
2 Min Read

ਲੰਦਨ : ਜਾਨਲੇਵਾ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਹੈ। ਜਿਸ ਦੇ ਚੱਲਦਿਆਂ ਫੇਸਬੁੱਕ ਨੇ ਬੀਤੇ ਸ਼ੁੱਕਰਵਾਰ ਆਪਣੇ ਇਕ ਕਰਮਚਾਰੀ ਦੇ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਏ ਜਾਣ ਤੋਂ ਬਾਅਦ ਸਿੰਗਾਪੁਰ ਅਤੇ ਲੰਦਨ ‘ਚ ਆਪਣੇ ਦਫ਼ਤਰਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ।

ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸਿੰਗਾਪੁਰ ਸਥਿਤ ਮਰੀਨਾ ਵਨ ਆਫ਼ਿਸ ‘ਚ ਸ਼ੁੱਕਰਵਾਰ ਨੂੰ ਇੱਕ ਕਰਮਚਾਰੀ ਦੇ ਕੋਰੋਨਾ ਵਾਇਰਸ ਤੋ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਕਰਮਚਾਰੀ ਨੇ 23 ਤੋਂ 26 ਫਰਵਰੀ ਦਰਮਿਆਨ ਲੰਦਨ ਸਥਿਤ ਦਫਤਰ ਦਾ ਦੌਰਾ ਕੀਤਾ ਸੀ। ਇਸ ਲਈ ਸਾਵਧਾਨੀ ਵਰਤਦੇ ਹੋਏ ਸੋਮਵਾਰ ਤੱਕ ਲੰਦਨ ਦੇ ਦਫ਼ਤਰ ਨੂੰ ਵੀ ਸਫ਼ਾਈ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਇਥੋਂ ਦੇ ਸਾਰੇ ਕਰਮਚਾਰੀਆਂ ਨੂੰ 13 ਮਾਰਚ ਤੱਕ ਆਪੋ ਆਪਣੇ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਫ਼ੇਸਬੁੱਕ ਨੇ ਸ਼ੰਘਾਈ ਦਫ਼ਤਰ ਨੂੰ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਸੀ। ਫੇਸਬੁੱਕ ਨੇ ਇਟਲੀ, ਦੱਖਣੀ ਕੋਰੀਆ ਤੇ ਸਾਨ ਫਰਾਂਸਿਸਕੋ ਖਾੜੀ ਦੇ ਇਲਾਕੇ ਦੇ ਕਰਮਚਾਰੀਆਂ ਨੂੰ ਵੀ ਆਪੋ ਆਪਣੇ ਘਰਾਂ ਤੋਂ ਕੰਮ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਤਾਜਾ ਜਾਣਕਾਰੀ ਅਨੁਸਾਰ ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3490 ਹੋ ਗਈ ਹੈ ਤੇ ਇੱਕ ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ।

- Advertisement -

Share this Article
Leave a comment