ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪਰਮਾਨੈਂਟ ਅਕਾਉਂਟ ਨੰਬਰ ਯਾਨੀ ਕਿ PAN ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮੇਂ ਸੀਮਾ ਨੂੰ ਹੋਰ ਵਧਾ ਦਿੱਤਾ ਹੈ। ਹੁਣ 30 ਜੂਨ ਤਕ ਲੋਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ 31 ਮਾਰਚ ਨੂੰ ਆਖ਼ਰੀ ਤਰੀਕ ਦਿੱਤੀ ਹੋਈ ਸੀ। ਇਸ ਦੀ ਜਾਣਕਾਰੀ ਇਨਕਮ ਟੈਕਸ ਵੱਲੋਂ ਟਵੀਟ ਕਰਕੇ ਦਿੱਤੀ ਗਈ। ਟਵਿੱਟਰ ਦੇ ਮੁਤਾਬਕ ਕੋਵਿਡ-19 ਦੇ ਪ੍ਰਸਾਰ ਦੇ ਕਾਰਨ ਹੋ ਰਹੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਹੈ।
ਪਿਛਲੇ ਹਫ਼ਤੇ 23 ਮਾਰਚ ਨੂੰ ਲੋਕਸਭਾ ‘ਚ ਫਾਈਨੈਂਸ ਬਿੱਲ 2021 ਪਾਸ ਕੀਤਾ ਗਿਆ ਸੀ। ਜਿਸ ਵਿਚ ਇਨਕਮ ਟੈਕਸ ਐਕਟ 1961 ‘ਚ ਨਵੀਂ ਧਾਰਾ 234-H ਦੇ ਤਹਿਤ ਪ੍ਰਾਵਧਾਨ ਕੀਤਾ ਗਿਆ ਹੈ ਕਿ PAN ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਹੋਣ ਦੀ ਸਥਿਤੀ ‘ਚ ਵਿਅਕਤੀ ਨੂੰ ਇੱਕ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਇਲਾਵਾ ਉਸ ਵਿਅਕਤੀ ਦਾ PAN ਅਵੈਧ ਘੋਸ਼ਿਤ ਕਰ ਦਿੱਤਾ ਜਾਵੇਗਾ। ਜੇਕਰ ਪੈਨ ਕਾਰਡ ਅਵੈਧ ਘੋਸ਼ਿਤ ਕੀਤਾ ਜਾਂਦਾ ਹੈ ਤਾਂ ਇਸ ਸਥਿਤੀ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਆ ਸਕਦੀਆਂ ਹਨ। ਪੈਨ ਕਾਰਡ ਨਵਾਂ ਬਣਾਉਣ ਲਈ ਮੁੜ ਤੋਂ ਸਾਰੀ ਪ੍ਰਕੀਰਿਆ ਨੂੰ ਅਪਨਾਉਣਾ ਪਵੇਗਾ। ਇਸ ਲਈ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮੇਂ ਸੀਮਾ 30 ਜੂਨ ਕਰ ਦਿੱਤੀ ਹੈ।