Breaking News

ਮੋਹਾਲੀ: ਪੰਜਾਬੀ ਗਾਇਕ ਸਿੰਗਾ ‘ਤੇ FIR ਦਰਜ

ਮੋਹਾਲੀ : ਪੰਜਾਬੀ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੋਹਾਲੀ ਪੁਲਿਸ ਵੱਲੋਂ ਸਿੰਗਰ ਸਿੰਗਾ ‘ਤੇ FIR ਦਰਜ ਕੀਤੀ ਗਈ ਹੈ। ਮੋਹਾਲੀ ਦੇ ਸੁਹਾਣਾ ਥਾਣੇ ‘ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਸਿੰਗਾ ਆਪਣੇ ਦੋਸਤ ਨਾਲ ਕਾਰ ’ਚ ਜਾ ਰਿਹਾ ਸੀ, ਜਿਹੜਾ ਚੱਲਦੀ ਕਾਰ ‘ਚ ਹਵਾਈ ਫਾਇਰਿੰਗ ਕਰ ਰਿਹਾ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਸਖ਼ਤੀ ਨਾਲ ਲਿਆ ਤੇ ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਹ ਵੀਡੀਓ ਹੋਮਲੈਂਡ ਸੁਸਾਇਟੀ ਦਾ ਦੱਸਿਆ ਜਾ ਰਿਹਾ ਹੈ।ਆਰਮਸ ਐਕਟ ਤਹਿਤ FIR ਦਰਜ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ Singga ਦੇ ਸਾਥੀ ਜਗਪ੍ਰੀਤ ਉਰਫ ਜੱਗੀ ‘ਤੇ ਵੀ ਕੇਸ ਦਰਜ ਹੋਇਆ ਹੈ।

Check Also

CM ਕੇਜਰੀਵਾਲ ਤੇ CM ਮਾਨ ਦੀ ਅੱਜ ਪਟਿਆਲਾ ‘ਚ ਰੈਲੀ, ਪਟਿਆਲਾ ਨੂੰ ਮਿਲੇਗਾ ਵੱਡਾ ਤੋਹਫ਼ਾ

ਪਟਿਆਲਾ: ਪੰਜਾਬ ਦੇ CM ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ  ਪੰਜਾਬ ਰੈਲੀ 2 …

Leave a Reply

Your email address will not be published. Required fields are marked *