ਭਾਰਤੀ ਮੂਲ ਦੇ ਰਿਪਬਲਿਕਨ ਕਾਰੋਬਾਰੀ ਪੁਨੀਤ ਆਹਲੂਵਾਲੀਆ ਲੜਨਗੇ ਲੈਫਟੀਨੈਂਟ ਗਵਰਨਰ ਦੀ ਚੋਣ

TeamGlobalPunjab
1 Min Read

ਵਾਸ਼ਿੰਗਟਨ : ਭਾਰਤੀ ਮੂਲ ਦੇ ਭਾਰਤੀ-ਅਮਰੀਕੀ ਰਿਪਬਲਿਕਨ ਕਾਰੋਬਾਰੀ ਪੁਨੀਤ ਆਹਲੂਵਾਲੀਆ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਦੀ ਚੋਣ ਲੜਨਗੇ। ਦੱਸ ਦਈਏ ਕਿ ਇਸ ਲਈ ਉਨ੍ਹਾਂ ਨੇ ਇਕ ਰਾਜਨੀਤਕ ਐਕਸ਼ਨ ਕਮੇਟੀ ਸ਼ੁਰੂ ਕੀਤੀ ਹੈ। ਇੱਕ ਪ੍ਰੈੱਸ ਬਿਆਨ ‘ਚ ਪੁਨੀਤ ਨੇ ਕਿਹਾ ਕਿ ਉਹ ਉਨ੍ਹਾਂ ਉਮੀਦਵਾਰਾਂ ਦੀ ਚੋਣ ਕਰਨ ਲਈ ਕੰਮ ਕਰੇਗਾ ਜੋ ਮੁਢਲੇ ਸਿਧਾਂਤਾਂ ਨਾਲ ਜੁੜੇ ਹੋਏ ਹਨ।

ਪੁਨੀਤ ਆਹਲੂਵਾਲੀਆ ਨੇ ਆਪਣੇ ਸਮਰਥਕਾਂ ਨੂੰ ਬੀਤੇ ਮੰਗਲਵਾਰ ਨੂੰ ਇਕ ਈਮੇਲ ਰਾਹੀਂ ਚੋਣ ਲੜਨ ਬਾਰੇ ਜਾਣਕਾਰੀ ਦਿੱਤੀ। ਈਮੇਲ ‘ਚ ਉਨ੍ਹਾਂ ਕਿਹਾ ਕਿ ਮੈਂ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਲਈ ਆਪਣੀ ਚੋਣ ਲੜਨ ਲਈ ਪਰਾਊਡ ਅਮਰੀਕਨ ਰਾਜਨੀਤਕ ਐਕਸ਼ਨ ਕਮੇਟੀ ਦੀ ਸ਼ੁਰੂਆਤ ਕਰਕੇ ਮੁਹਿੰਮ ਸ਼ੁਰੂ ਕਰ ਲਈ ਹੈ।

ਦੱਸ ਦਈਏ ਕਿ ਸਾਲ 2016 ਦੀ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ‘ਚ ਪੁਨੀਤ ਆਹਲੂਵਾਲੀਆ ਨੇ ਡੋਨਾਲਡ ਟਰੰਪ ਦੇ ਏਸ਼ੀਆ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਈ ਸੀ। ਪੁਨੀਤ ਇਸ ਸਮੇਂ ਕਲਾਇੰਟ ਐਕੁਆਇਰ, ਮਾਰਕੀਟਿੰਗ ਅਤੇ ਰਣਨੀਤਕ ਮਾਮਲਿਆਂ ‘ਚ ਕਾਰੋਬਾਰਾਂ ਲਈ ਇੱਕ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ।

ਪੁਨੀਤ ਆਹਲੂਵਾਲੀਆ ਰਾਜਧਾਨੀ ਦਿੱਲੀ ਦੇ ਜਮਪਲ ਹਨ। ਸਾਲ 1990 ‘ਚ ਉਹ ਅਮਰੀਕਾ ਆ ਗਏ ਸਨ। ਉਨ੍ਹਾਂ ਦੀ ਪਤਨੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ  ਵਿਰਾਸਤ ਦੀ ਹੈ।

- Advertisement -

Share this Article
Leave a comment