ਭਾਰਤ ਨੇ ਤੁਰਕੀ ਤੇ ਮਿਸਰ ਤੋਂ ਮੰਗਵਾਇਆ ਮਹਿੰਗਾ ਪਿਆਜ਼

TeamGlobalPunjab
2 Min Read

ਨਿਊਜ਼ ਡੈਸਕ : ਮਿਲ ਰਹੀਆਂ ਰਿਪੋਰਟਾਂ ਮੁਤਾਬਕ ਇਸ ਵਿੱਤੀ ਵਰ੍ਹੇ ‘ਚ ਤੁਰਕੀ ਤੇ ਮਿਸਰ ਤੋਂ ਇਲਾਵਾ ਚੀਨ ਤੋਂ ਭਾਰਤ ਨੇ 7070 ਟਨ ਪਿਆਜ਼ ਦਰਾਮਦ ਕੀਤਾ ਹੈ ।

ਪਰ ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀਆਂ ਪਹਿਲਾਂ ਤੋਂ ਹੀ ਮਹਿੰਗੀਆਂ ਕੀਮਤਾਂ ਵਿੱਚ 10-15 ਫੀਸਦੀ ਹੋਰ ਇਜ਼ਾਫਾ ਹੋਣ ਦੇ ਸੰਕੇਤ ਮਿਲ ਰਹੇ ਹਨ।

 ਅੰਗਰੇਜ਼ੀ ਦੇ ਇਕ ਅਖਬਾਰ ਮੁਤਾਬਕ ਤੁਰਕੀ ਤੇ ਮਿਸਰ ਦੋਹਾਂ ਮੁਲਕਾਂ ਲਈ  ਭਾਰਤ ਇਸ ਵੇਲੇ ਪਿਆਜ਼ ਦੀ ਮੰਗ ਪੂਰਤੀ ਲਈ ਮੁੱਖ ਬਾਜ਼ਾਰ ਬਣਿਆ ਹੋਇਆ ਹੈ। ਤੁਰਕੀ ਤੋਂ ਭਾਰਤ ਨੇ 50 ਫੀਸਦੀ ਤੋਂ ਵੱਧ ਪਿਆਜ਼ ਦੀ ਆਮਦ ਕੀਤੀ ਹੈ ਪਰ ਹੁਣ ਤੁਰਕੀ ਵਲੋਂ ਪਿਆਜ਼ ਦੀ ਸਪਲਾਈ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਦੇਸ਼ ‘ਚ ਪਿਆਜ਼ ਦੀਆਂ ਕੀਮਤਾਂ ‘ਚ ਫੇਰ ਤੋਂ ਉਛਾਲ ਅਉਣ ਦੇ ਅਸਾਰ ਸਾਫ ਲੱਗ ਰਹੇ ਹਨ ।

ਵਪਾਰੀ ਇਨ੍ਹਾਂ ਦੋਹਾਂ ਮੁਲਕਾਂ ਤੋਂ ਇਲਾਵਾ ਚੀਨ ਤੋਂ ਪਿਆਜ਼ ਖਰੀਦ ਰਹੇ ਹਨ। ਪਰ ਹੁਣ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਕੁਝ ਰਾਹਤ  ਤਾਹੀਓਂ ਮਿਲੇਗੀ ਜਦੋਂ ਭਾਰਤ ਦੀ ਆਪਣੀ ਲੋਕਲ ਫਸਲ ਮੰਡੀ ‘ਚ ਪਹੁੰਚੇਗੀ ।

- Advertisement -

ਭਾਰਤ ਦੇ ਖੇਤੀਬਾੜੀ ਮੰਤਰਾਲੇ ਮੁਤਾਬਕ ਪਿਆਜ਼ ਦੀ ਖੇਤੀ ਲਈ ਜਮੀਨ ‘ਚ ਪਿਛਲੇ ਸੀਜਨ ਨਾਲੋਂ ਇਸ ਵਾਰ ਵਧੇਰੇ ਵਾਧਾ ਹੋਇਆ ਹੈ। ਇਸ ਦੀ ਵਜ੍ਹਾ ਪਿਆਜ਼ ਦੀਆਂ ਕੀਮਤਾਂ ‘ਚ ਬੇਸ਼ੁਮਾਰ ਉਛਾਲ ਨੂੰ ਦੱਸਿਆ ਜਾ ਰਿਹਾ ਹੈ। ਕਿਸਾਨ ਹਾੜ੍ਹੀ ਦੀਆਂ ਹੋਰ ਫਸਲਾਂ ਦੀ ਥਾਂ ਤੇ ਪਿਆਜ਼ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ ।

ਰਿਪੋਰਟ ਮੁਤਾਬਕ ਪਹਿਲਾਂ ਪਿਆਜ ਦੀ ਖੇਤੀ 2.31ਲੱਖ ਹੈਕਟੇਅਰ ਜ਼ਮੀਨ ਤੇ ਕੀਤੀ ਜਾ ਰਹੀ ਸੀ ਜਿਹੜੀ ਇਸ ਸੀਜਨ ਨਵੰਬਰ ਤੱਕ ਵੱਧ ਕੇ 2.78 ਹੈਕਟੇਅਰ ਜਮੀਨ ਤੇ ਹੋ ਗਈ ਹੈ।

Share this Article
Leave a comment