ਨਵੀਂ ਦਿੱਲੀ:ਸਾਬਕਾ ਕਾਨੂੰਨ ਮੰਤਰੀ ਡਾ.ਅਸ਼ਵਨੀ ਕੁਮਾਰ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਕਾਂਗਰਸ ਦੇ ਦਿੱਗਜ ਆਗੂ ਡਾਕਟਰ ਅਸ਼ਵਨੀ ਕੁਮਾਰ ਨੇ 46 ਸਾਲ ਦੀ ਸੇਵਾ ਤੋਂ ਬਾਅਦ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਤੋਂ ਬਾਹਰ ਰਹਿ ਕੇ ਹੀ ਦੇਸ਼ ਹਿੱਤ ਦੀ ਸੇਵਾ ਕਰ ਸਕਦੇ ਹਨ।
My letter to, AICC President, Mrs Sonia Gandhi Ji pic.twitter.com/Ug8Ruxwkki
— Dr Ashwani Kumar (@DrAshwani_Kumar) February 15, 2022
ਉਨ੍ਹਾਂ ਅਸਤੀਫੇ ‘ਚ ਲਿਖਿਆ ਕਿ, ‘ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਇਹ ਸਿੱਟਾ ਨਿੱਕਲਿਆ ਹੈ ਕਿ ਮੌਜੂਦਾ ਹਾਲਾਤਾਂ ਅਤੇ ਮੇਰੇ ਮਾਣ ਦੇ ਅਨੁਕੂਲ, ਮੈਂ ਪਾਰਟੀ ਤੋਂ ਬਾਹਰ ਰਹਿ ਕੇ ਦੇਸ਼ ਹਿੱਤ ਦੀ ਸੁਵਾ ਕਰ ਸਕਦਾ ਹਾਂ। ਮੈਂ 46 ਸਾਲਾਂ ਬਾਅਦ ਪਾਰਟੀ ਛੱਡ ਰਿਹਾ ਹਾਂ। ”
ਇਸ ਤੋਂ ਇਲਾਵਾ ਡਾ.ਅਸ਼ਵਨੀ ਕੁਮਾਰ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਅਤੇ ਗ਼ੁਲਾਮ ਨਬੀ ਆਜ਼ਾਦ ਨੂੰ ਪਦਮ ਭੂਸ਼ਣ ਨਾਲ ਜੁੜੇ ਹਾਲ ਹੀ ਦੇ ਵਿਵਾਦਾਂ ਨੇ ਅਸਤੀਫ਼ਾ ਦੇਣ ਦੇ ਉਨ੍ਹਾਂ ਦੇ ਫ਼ੈਸਲੇ ਨੂੰ ਹੋਰ ਮਜ਼ਬੂਤ ਕੀਤਾ ਹੈ। ਅਸ਼ਵਨੀ ਕੁਮਾਰ ਯੂਪੀਏ ਸਰਕਾਰ ‘ਚ ਕਾਨੂੰਨ ਮੰਤਰੀ ਸਨ, ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ, ਦੋਵਾਂ ਪਰਿਵਾਰਾਂ ਦੇ ਵਿੱਚ ਕਈ ਦਹਾਕਿਆਂ ਤੋਂ ਚੰਗੇ ਸਬੰਧ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.