ਪਾਕਿਸਤਾਨ ‘ਚ ਹੋਲੀ ਮਨਾਉਣ ‘ਤੇ ਵਿਦਿਆਰਥੀਆਂ ਦੀ ਹੋਈ ਕੁੱਟਮਾਰ, ਪੰਜਾਬ ਯੂਨੀਵਰਸਿਟੀ ਵਿੱਚ 15 ਵਿਦਿਆਰਥੀ ਜ਼ਖ਼ਮੀ

Rajneet Kaur
2 Min Read

ਲਾਹੌਰ: ਪਾਕਿਸਤਾਨ ਵਿੱਚ ਹਿੰਦੂਆਂ ਜਾਂ ਗ਼ੈਰ-ਮੁਸਲਮਾਨਾਂ ਉੱਤੇ ਅੱਤਿਆਚਾਰ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਵਿੱਚ ਹਿੰਦੂ ਘੱਟ ਗਿਣਤੀ ਹਨ ਅਤੇ ਉਨ੍ਹਾਂ ਨੂੰ ਆਪਣੇ ਤਿਉਹਾਰ ਡਰ ਨਾਲ ਮਨਾਉਣੇ ਪੈਂਦੇ ਹਨ। ਪਾਕਿਸਤਾਨ ਵਿਚ ਇਕ ਕੱਟੜਪੰਥੀ ਇਸਲਾਮੀ ਵਿਦਿਆਰਥੀ ਸੰਗਠਨ ਨੇ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ‘ਚ ਹੋਲੀ ਖੇਡ ਰਹੇ ਵਿਦਿਆਰਥੀਆਂ ‘ਤੇ ਹਮਲਾ ਕੀਤਾ। ਇਸ ਹਮਲੇ ‘ਚ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਪਾਕਿਸਤਾਨ ਵਰਗੇ ਦੇਸ਼ ਵਿੱਚ ਇਹ ਰੰਗ ਕੱਟੜਪੰਥੀਆਂ ਨੂੰ ਮਿਰਚਾਂ ਵਾਂਗ ਲੱਗਦੇ ਹਨ। ਇਸ ਘਟਨਾ ਦੀ ਵੀਡੀਓ ਹੁਣ ਸਾਹਮਣੇ ਆਈ ਹੈ।

ਇਹ ਘਟਨਾ ਪੰਜਾਬ ਯੂਨੀਵਰਸਿਟੀ ਦੀ ਹੈ, ਜਿੱਥੇ 30 ਵਿਦਿਆਰਥੀ ਹੋਲੀ ਮਨਾ ਰਹੇ ਸਨ। ਇਕ ਚਸ਼ਮਦੀਦ ਕਾਸ਼ਿਫ ਬਰੋਹੀ ਨੇ ਇਸ ਸਾਰੀ ਘਟਨਾ ਦਾ ਜ਼ਿਕਰ ਕੀਤਾ ਹੈ। ਕਾਸ਼ਿਫ ਨੇ ਦੱਸਿਆ, ‘ਜਿਵੇਂ ਹੀ ਵਿਦਿਆਰਥੀ ਲਾਅ ਕਾਲਜ ਦੇ ਕੈਂਪਸ ‘ਚ ਇਕੱਠੇ ਹੋਏ ਤਾਂ ਇਸਲਾਮੀ ਜਮੀਅਤ ਤੁਲਬਾ (IJT) ਦੇ ਕਾਰਕੁਨਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਹੋਲੀ ਮਨਾਉਣ ਤੋਂ ਰੋਕ ਦਿੱਤਾ, ਜਿਸ ਕਾਰਨ ਝੜਪ ਹੋ ਗਈ। ਝੜਪ ਦੇ ਨਤੀਜੇ ਵਜੋਂ 15 ਹਿੰਦੂ ਵਿਦਿਆਰਥੀ ਜ਼ਖਮੀ ਹੋ ਗਏ।

ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਰਮ ਸ਼ਹਿਜ਼ਾਦ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਲਾਅ ਕਾਲਜ ਗਾਰਡਨ ਵਿੱਚ ਹੋਲੀ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਮਾਗਮ ਕਮਰੇ ਦੇ ਅੰਦਰ ਹੀ ਮਨਾਇਆ ਜਾਂਦਾ ਤਾਂ ਕੋਈ ਸਮੱਸਿਆ ਨਹੀਂ ਹੋਣੀ ਸੀ। ਸ਼ਹਿਜ਼ਾਦ ਨੇ ਕਿਹਾ ਕਿ ਉਪ ਕੁਲਪਤੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment