8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪਲੈਂਕ ਕਰ ਕੇ 62 ਸਾਲਾ ਵਿਅਕਤੀ ਨੇ ਬਣਾਇਆ ਵਿਸ਼ਵ ਰਿਕਾਰਡ

TeamGlobalPunjab
2 Min Read

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਦੇ ਪੱਛਮੀ ਨੇਪਰਵਿਲੇ ਦੇ ਰਹਿਣ ਵਾਲੇ 62 ਸਾਲਾ ਦੇ ਸਾਬਕਾ ਯੂਐਸ ਮਰੀਨ ਨੇ ਲਗਾਤਾਰ 8 ਘੰਟੇ ਤੋਂ ਜਿਆਦਾ ਸਮੇਂ ਤੱਕ ਪਲੈਂਕਿੰਗ ਕਰ ਗਿਨੀਜ਼ ਵਰਲਡ ਰਿਕਾਰਡ ਫਿਰ ਤੋਂ ਆਪਣੇ ਨਾਮ ਕਰ ਲਿਆ ਹੈ। ਇਸ ਰਿਕਾਰਡ ਲਈ ਜਾਰਜ ਨੇ ਪਿਛਲੇ 18 ਮਹੀਨੇ ਰੋਜ਼ 7 ਘੰਟੇ ਦਾ ਅਭਿਆਸ ਕੀਤਾ। 15 ਫਰਵਰੀ ਨੂੰ ਜਾਰਜ ਨੇ 8 ਘੰਟੇ , 15 ਮਿੰਟ ਅਤੇ 15 ਸਕਿੰਟ ਤੱਕ ਏਬਡੋਮਿਨਲ ਪਲੈਂਕ ਕੀਤਾ ਹੈ।

ਜਾਰਜ ਹੁਡ ਨੇ ਪਹਿਲੀ ਵਾਰ 2011 ਵਿੱਚ ਪਲੈਂਕਿੰਗ ਦਾ ਇੱਕ ਘੰਟਾ 20 ਮਿੰਟ ਦਾ ਰਿਕਾਰਡ ਬਣਾਇਆ ਸੀ ਪਰ 2016 ਵਿੱਚ ਚੀਨ ਦੇ ਮਾਓ ਨੇ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਤੋਂ ਬਾਅਦ ਹੀ ਉਹ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਵਿੱਚ ਸਨ।

15 ਫਰਵਰੀ ਨੂੰ ਜਾਰਜ ਨੇ 8 ਘੰਟੇ 15 ਮਿੰਟ ਅਤੇ 15 ਸਕਿੰਟ ਤੱਕ ਏਬਡੋਮਿਨਲ ਪਲੈਂਕ ਕੀਤਾ ਹੈ।

ਜਾਰਜ ਹੁਡ ਪਹਿਲਾਂ ਅਮਰੀਕਾ ਦੇ ਡਰਗ ਏਨਫੋਰਸਮੈੰਟ ਏਡਮਿਨਿਸਟਰੇਸ਼ਨ ਵਿੱਚ ਸੁਪਰਵਾਇਜ਼ਰੀ ਏਜੰਟ ਰਹਿ ਚੁੱਕੇ ਹਨ। ਹੁਣ ਉਨ੍ਹਾਂ ਦਾ ਅਗਲਾ ਟੀਚਾ ਸਭ ਤੋਂ ਜਿਆਦਾ ਪੁਸ਼-ਅਪ ਲਗਾਉਣ ਦਾ ਹੈ। ਉਹ ਇੱਕ ਘੰਟੇ ਵਿੱਚ 2806 ਪੁਸ਼-ਅੱਪ ਲਗਾ ਕੇ ਮੌਜੂਦਾ ਰਿਕਾਰਡ ਤੋੜਨਾ ਚਾਹੁੰਦੇ ਹਨ।

- Advertisement -

2011 ਵਿੱਚ ਵੀ ਬਣਾਇਆ ਸੀ ਵਰਲਡ ਰਿਕਾਰਡ

ਆਪਣੀ ਟ੍ਰੇਨਿੰਗ ਦੇ ਵਾਰੇ ਜਾਰਜ ਨੇ ਦੱਸਿਆ, ‘‘ਮੈਂ ਰੋਜ਼ 700 ਪੁਸ਼ਅੱਪ, 2,000 ਸਿਟਅੱਪਸ ਅਤੇ 500 ਸਕਵੈਟਸ ਔਸਤਨ ਮਾਰੇ। ਹੱਥਾਂ ਅਤੇ ਅਪਰ ਬਾਡੀ ਲਈ ਮੈਂ ਰੋਜ਼ 300 ਬੈਡ ਕਰਲਸ ਕੀਤੇ ਹਨ। ਇਸ ਵਿੱਚ ਸਭ ਤੋਂ ਲੰਮਾ ਸੈਸ਼ਨ 10 ਘੰਟੇ 10 ਮਿੰਟ ਦਾ ਵੀ ਹੈ। ਡੇਢ ਸਾਲ ਦੇ ਦੌਰਾਨ ਕੁੱਲ 674,000 ਸਿਟਅੱਪਸ ਅਤੇ 270,000 ਪੁਸ਼ਅੱਪਸ ਕੀਤੇ ਹਨ। ’’

- Advertisement -
Share this Article
Leave a comment