ਕੋਵਿਡ-19 ਸੰਕਟ: ਮਿਸ ਇੰਗਲੈਂਡ ਰਹਿ ਚੁੱਕੀ ਭਾਰਤੀ ਮੂਲ ਦੀ ਭਾਸ਼ਾ ਮੁਖਰਜੀ ਨੇ ਆਪਣੇ ਡਾਕਟਰੀ ਪੇਸ਼ੇ ‘ਚ ਕੀਤੀ ਵਾਪਸੀ

TeamGlobalPunjab
1 Min Read

ਲੰਦਨ: ਸਾਲ 2019 ਵਿੱਚ ਮਿਸ ਇੰਗਲੈਂਡ ਦਾ ਖਿਤਾਬ ਜਿੱਤਣ ਵਾਲੀ ਭਾਸ਼ਾ ਮੁਖਰਜੀ ਪੇਸ਼ੇ ਤੋਂ ਡਾਕਟਰ ਵੀ ਹਨ। ਫਿਲਹਾਲ ਉਨ੍ਹਾਂ ਨੇ ਮਿਸ ਇੰਗਲੈਂਡ ਦਾ ਆਪਣਾ ਤਾਜ ਉਤਾਰ ਕੇ ਕੋਰੋਨਾਵਾਇਰਸ ਨਾਲ ਜੂਝ ਰਹੇ ਇੰਗਲੈਂਡ ਵਿੱਚ ਡਾਕਟਰ ਦੇ ਤੌਰ ਉੱਤੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਸ ਲਈ ਮੁਖਰਜੀ ਨੇ ਉਸ ਹਸਪਤਾਲ ਨਾਲ ਸੰਪਰਕ ਕੀਤਾ ਜਿੱਥੇ ਉਹ ਪਹਿਲਾਂ ਕੰਮ ਕਰ ਰਹੀ ਸੀ। ਉਨ੍ਹਾਂ ਨੇ ਹਸਪਤਾਲ ਨੂੰ ਦੱਸਿਆ ਕਿ ਮੈਂ ਡਾਕਟਰ ਦੇ ਤੌਰ ‘ਤੇ ਫਿਰ ਤੋਂ ਕੰਮ ‘ਤੇ ਪਰਤਣਾ ਚਾਹੁੰਦੀ ਹਾਂ।

ਆਪਣੇ ਡਾਕਟਰੀ ਪੇਸ਼ੇ ਤੋਂ ਬ੍ਰੇਕ ਲੈ ਕੇ ਮਾਡਲਿੰਗ ਕਰਿਅਰ ਵਿੱਚ ਆਉਣ ਵਾਲੀ ਭਾਸ਼ਾ ਨੇ ਹੁਣ ਇਹ ਤੈਅ ਕਰ ਲਿਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਸੰਕਟ ਵਿੱਚ ਉਹ ਆਪਣੀ ਇੱਛਾਵਾਂ ਨੂੰ ਪਿੱਛੇ ਰੱਖ ਕੇ ਡਾਕਟਰ ਹੋਣ ਦਾ ਫਰਜ ਨਿਭਾਉਣਗੀ।

ਮਿਸ ਇੰਗਲੈਂਡ ਦਾ ਖਿਤਾਬ ਜਿੱਤਣ ਤੋਂ ਬਾਅਦ ਭਾਸ਼ਾ ਮੁਖਰਜੀ ਨੂੰ ਕਈ ਦੇਸ਼ਾਂ ਵਿੱਚ ਚੈਰਿਟੀ ਲਈ ਸੱਦਾ ਦਿੱਤਾ ਗਿਆ ਸੀ। ਇਸ ਸਿਲਸਿਲੇ ਵਿੱਚ ਉਹ ਪਿਛਲੇ ਮਹੀਨੇ ਹੀ ਭਾਰਤ ਵਿੱਚ ਸਨ। 24 ਸਾਲ ਦੀ ਭਾਰਤੀ ਮੂਲ ਦੀ ਭਾਸ਼ਾ ਮੁਖਰਜੀ ਨੇ ਆਪਣੀ ਭਾਰਤ ਯਾਤਰਾ ਦੌਰਾਨ ਕਈ ਸਕੂਲਾਂ ਦਾ ਦੌਰਾ ਕੀਤਾ ਸੀ। ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਦੂਜੀ ਜਰੂਰੀ ਚੀਜਾਂ ਡੋਨੇਟ ਕੀਤੀਆਂ। ਇਸ ਤੋਂ ਇਲਾਵਾ ਉਹ ਤੁਰਕੀ, ਅਫਰੀਕਾ ਅਤੇ ਪਾਕਿਸਤਾਨ ਵੀ ਗਈ ਸਨ।

Share this Article
Leave a comment