ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ, 1 ਸਾਲ ਦੀ ਧੀ ਵੀ ਕੋਰੋਨਾ ਪੀੜਤ

TeamGlobalPunjab
2 Min Read

ਮੁੰਬਈ : ਕੋਰੋਨਾ ਦੀ ਮਾਰ ਨਾਲ ਹਰ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਕੁੰਦਰਾ ਦਾ ਪੂਰਾ ਪਰਿਵਾਰ ਕੋਰੋਨਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।ਕੋਰੋਨਾਵਾਇਰਸ ਨੇ ਕੁੰਦਰਾ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਨੂੰ ਵੀ ਲਪੇਟੇ ਵਿੱਚ ਲੈ ਲਿਆ ਹੈ। ਸ਼ਿਲਪਾ ਅਨੁਸਾਰ ਉਨ੍ਹਾਂ ਦੀ 1 ਸਾਲ ਦੀ ਬੱਚੀ ਸਮਿਸ਼ਾ ਵੀ ਕੋਰੋਨਾ ਪ੍ਰਭਾਵਿਤ ਹੈ।

ਸ਼ਿਲਪਾ ਸ਼ੈੱਟੀ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਨੈੱਟਵਰਕ ‘ਤੇ ਦੱਸਿਆ ਕਿ ਉਸ ਲਈ ਪਿਛਲੇ 10 ਦਿਨ ਬਹੁਤ ਮੁਸ਼ਕਲ ਭਰੇ ਰਹੇ ਹਨ । ਪਹਿਲਾਂ ਉਸ ਦੀ ਸੱਸ ਨੂੰ ਕੋਰੋਨਾ ਸੀ ਅਤੇ ਫਿਰ ਉਸਦੇ ਦੋਵੇਂ ਬੱਚੇ, ਸਮਿਸ਼ਾ ਅਤੇ ਵਿਵਾਨ, ਉਸਦੀ ਮਾਂ ਅਤੇ ਫਿਰ ਉਸਦੇ ਪਤੀ ਰਾਜ ਕੁੰਦਰਾ ਵੀ ਕੋਰੋਨਾ ਸੰਕਰਮਣ ਦਾ ਸ਼ਿਕਾਰ ਹੋ ਗਏ। ਹਾਲਾਂਕਿ, ਸ਼ਿਲਪਾ ਦੀ ਆਪਣੀ ਰਿਪੋਰਟ ਨਕਾਰਾਤਮਕ ਆਈ ਹੈ ।

ਸ਼ਿਲਪਾ ਨੇ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ਪਿਛਲੇ 10 ਦਿਨ ਸਾਡੇ ਪਰਿਵਾਰ ਲਈ ਬਹੁਤ ਮੁਸ਼ਕਲ ਭਰੇ ਰਹੇ । ਪਹਿਲਾਂ ਮੇਰੀ ਸੱਸ ਨੂੰ ਕੋਰੋਨਾ ਪੀੜਤ ਪਾਇਆ ਗਿਆ, ਜਿਸ ਤੋਂ ਬਾਅਦ ਇਹ ਮੇਰੀ ਇੱਕ ਸਾਲ ਦੀ ਧੀ ਸਮਿਸ਼ਾ, ਪੁੱਤਰ ਵਿਵਾਨ, ਮੇਰੀ ਮਾਂ ਅਤੇ ਆਖਰਕਾਰ ਮੇਰੇ ਪਤੀ ਰਾਜ ਨੂੰ ਵੀ ਹੋ ਗਿਆ । ਉਹ ਸਾਰੇ ਆਪਣੇ-ਆਪਣੇ ਕਮਰਿਆਂ ਵਿੱਚ ਅਲੱਗ-ਥਲੱਗ ਹਨ ਅਤੇ ਕੋਰੋਨਾ ਲਈ ਜਾਰੀ ਅਧਿਕਾਰਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਸ਼ਿਲਪਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦੋ ਮੁਲਾਜ਼ਮ ਵੀ ਪਾਜੇਟਿਵ ਪਾਏ ਗਏ ਹਨ।’

ਸ਼ਿਲਪਾ ਅਨੁਸਾਰ ਡਾਕਟਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਹ ਸਾਰੇ ਸਿਹਤਯਾਬੀ ਵੱਲ ਵਧ ਰਹੇ ਹਨ।

”ਇਸ ਦੇ ਨਾਲ ਹੀ ਸ਼ਿਲਪਾ ਨੇ ਇਹ ਵੀ ਦੱਸਿਆ ਹੈ ਕਿ ਉਸ ਦੀ ਆਪਣੀ ਰਿਪੋਰਟ ਨੈਗੇਟਿਵ ਆਈ ਹੈ।”

ਇਸ ਬਿਆਨ ਦੇ ਅੰਤ ‘ਤੇ ਸ਼ਿਲਪਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸਾਰਿਆਂ ਨੂੰ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣ, ਘਰ ਤੋਂ ਬਾਹਰ ਨਹੀਂ ਜਾਣ ਅਤੇ ਆਪਣਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

- Advertisement -

ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਕੁੰਦਰਾ ਪਿਛਲੇ ਸਾਲ ਫਰਵਰੀ ਵਿੱਚ ਸੇਰੋਗੇਸੀ ਦੀ ਮਦਦ ਨਾਲ ਮਾਂ ਬਣੀ ਸੀ। ਉਸਦੀ ਬੇਟੀ ਸਮਿਸ਼ਾ 15 ਫਰਵਰੀ ਨੂੰ ਹੀ 1 ਸਾਲ ਦੀ ਹੈ।

Share this Article
Leave a comment