ਨਸ਼ੇ ‘ਚ ਧੁੱਤ ਇਸ ਅਦਾਕਾਰਾ ਨੇ ਕੀਤੀ ਅਜਿਹੀ ਹਰਕਤ ਕਿ ਸਿੱਧੀ ਪਹੁੰਚ ਗਈ ਜੇਲ੍ਹ

TeamGlobalPunjab
2 Min Read

ਨਵੀਂ ਦਿੱਲੀ- ਸਾਊਥ ਦੀ ਮਸ਼ਹੂਰ ਅਦਾਕਾਰਾ ਕਾਵਿਆ ਥਾਪਰ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਾਵਿਆ ‘ਤੇ ਨਸ਼ੇ ‘ਚ ਕਾਰ ਚਲਾਉਣ ਅਤੇ ਇੱਕ ਵਿਅਕਤੀ ਨੂੰ ਠੋਕਰ ਮਾਰਨ ਦਾ ਦੋਸ਼ ਹੈ। ਖਾਸ ਗੱਲ ਇਹ ਹੈ ਕਿ ਜਦੋਂ ਮੁੰਬਈ ਪੁਲਿਸ ਨੇ ਅਭਿਨੇਤਰੀ ਨੂੰ ਰੋਕਿਆ ਤਾਂ ਉਸ ਨੇ ਪੁਲਿਸ ਨਾਲ ਹੱਥੋਪਾਈ ਵੀ ਕੀਤੀ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ। ਫਿਲਹਾਲ ਕਾਵਿਆ ਥਾਪਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਨਿਊਜ਼ ਏਜੰਸੀ ਦੇ ਟਵੀਟ ਰਾਹੀਂ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਘਟਨਾ ਵੀਰਵਾਰ ਸਵੇਰੇ ਕਰੀਬ 1 ਵਜੇ ਜੁਹੂ ਦੇ ਜੇਡਬਲਯੂ ਮੈਰੀਅਲ ਹੋਟਲ ਨੇੜੇ ਵਾਪਰੀ। ਜਦੋਂ ਅਦਾਕਾਰਾ ਸ਼ਰਾਬ ਪੀ ਕੇ ਆਪਣੀ SUV ਕਾਰ ਚਲਾ ਰਹੀ ਸੀ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਥਾਪਰ ਨੇ ਕਾਰ ‘ਤੇ ਕੰਟਰੋਲ ਗੁਆ ਦਿੱਤਾ ਅਤੇ ਇੱਕ ਖੜੀ ਗੱਡੀ ਦੇ ਪਿਛਲੇ ਹਿੱਸੇ ‘ਚ ਟੱਕਰ ਮਾਰ ਦਿੱਤੀ। ਇਸ ਸਾਰੀ ਘਟਨਾ ਦੀ ਸੂਚਨਾ ਕਿਸੇ ਰਾਹਗੀਰ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਜੁਹੂ ਪੁਲਿਸ ਮੌਕੇ ‘ਤੇ ਪਹੁੰਚੀ।

ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚੇ ਤਾਂ ਅਦਾਕਾਰਾ (ਕਾਵਿਆ ਥਾਪਰ) ਨੇ ਉਨ੍ਹਾਂ ਨੂੰ ਦੇਖ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਕਿ ਹੱਥੋਪਾਈ ਦੀ ਕੋਸ਼ਿਸ਼ ਵੀ ਕੀਤੀ। ਜਿਸ ਤੋਂ ਬਾਅਦ ਅਦਾਕਾਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦੇਈਏ ਕਾਵਿਆ ਥਾਪਰ ਮੁੱਖ ਤੌਰ ‘ਤੇ ਸਾਊਥ ਦੀਆਂ ਫਿਲਮਾਂ ‘ਚ ਨਜ਼ਰ ਆਉਂਦੀ ਹੈ। ਥਾਪਰ ਦਾ ਜਨਮ 20 ਅਗਸਤ 1995 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ।

ਉਸਨੇ ਬੰਬੇ ਸਕਾਟਿਸ਼ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਉਸਨੇ ਠਾਕੁਰ ਕਾਲਜ ਆਫ਼ ਸਾਇੰਸ ਐਂਡ ਕਾਮਰਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ। ਕਾਵਿਆ ਨੂੰ ਪਹਿਲੀ ਵਾਰ ਹਿੰਦੀ ਲਘੂ ਫਿਲਮ ਤਤਕਾਲ ਵਿੱਚ ਦੇਖਿਆ ਗਿਆ ਸੀ। ਉਸਨੇ ਪਤੰਜਲੀ, ਮੇਕ ਮਾਈ ਟ੍ਰਿਪ ਵਰਗੇ ਕਈ ਵੱਡੇ ਬ੍ਰਾਂਡਾਂ ਲਈ ਇਸ਼ਤਿਹਾਰ ਦਿੱਤਾ ਹੈ। ਕਾਵਿਆ ਆਪਣੇ ਬੋਲਡ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment