ਪੰਜਾਬ ਵਿਧਾਨ ਸਭਾ ਬਜਟ ਇਜਲਾਸ 2020 LIVE UPDATES

TeamGlobalPunjab
9 Min Read

Punjab budget session 2020 Live Update ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਲ 2020-21 ਦਾ ਬਜਟ ਪੇਸ਼ ਕੀਤਾ ਗਿਆ। ਆਪਣਾ ਚੌਥਾ ਬਜਟ ਪੇਸ਼ ਕਰਦਿਆਂ ਮਨਪ੍ਰੀਤ ਬਾਦਲ ਵਲੋਂ ਰਿਟਾਇਰਮੈਂਟ ਦੀ ਉਮਰ 60 ਸਾਲ ਘੱਟ ਕਰਕੇ 58 ਸਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਡੀਏ ਦੀਆ ਬਕਾਇਆ ਕਿਸ਼ਤਾਂ ਵੀ ਅਗਲੇ ਤਿੰਨ ਦਿਨਾਂ ਅੰਦਰ ਜਾਰੀ ਕਰਨ ਦਾ ਐਲਾਨ ਕੀਤਾ ਹੈ ਤੇ ਬੇਜ਼ਮੀਨੇ ਲੋਕਾਂ ਦੇ ਕਰਜ਼ ਮੁਆਫ਼ੀ ਲਈ 520 ਕਰੋੜ ਰੁਪਏ ਰੱਖੇ ਗਏ ਹਨ। ਦੱਸ ਦਈਏ ਸਾਲ 2020-21 ਲਈ ਪੰਜਾਬ ਦਾ ਕੁੱਲ ਬਜਟ 1,54,805 ਕਰੋੜ ਰੁਪਏ ਹੈ।

 


LIVE UPDATES:

- Advertisement -
  • ਸਾਲ 2020-21 ਲਈ ਪੰਜਾਬ ਦਾ ਕੁੱਲ ਬਜਟ 1,54,805 ਕਰੋੜ ਰੁਪਏ ਹੋਵੇਗਾ
  • ਮੁਲਾਜ਼ਮਾਂ ਦੀ ਸੇਵਾ-ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਹੈ
  • 1 ਮਾਰਚ ਤੋਂ ਕਰਮਚਾਰੀਆਂ ਲਈ ਡੀ.ਏ ਦੀ 6 ਫ਼ੀਸਦੀ ਕਿਸ਼ਤ ਹੋਵੇਗੀ ਜਾਰੀ
  • ਬਜਟ ਵਿੱਚ ਖੇਡਾਂ ਲਈ 270 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ
  • ਮੰਡੀ ਫੀਸ 4 ਤੋਂ ਘਟਾ ਕੇ 1 ਫੀਸਦੀ ਕਰਨ ਦਾ ਪ੍ਰਸਤਾਵ
  • ਅਵਾਰਾ ਪਸ਼ੂਆਂ ਦੀ ਦੇਖਭਾਲ ਲਈ 25 ਕਰੋੜ ਰੁਪਏ ਦਾ ਪ੍ਰਾਵਧਾਨ
  • ਪੰਜਾਬ ਸਰਕਾਰ ਨੇ 12ਵੀਂ ਤੱਕ ਸਾਰੇ ਬੱਚਿਆਂ ਦੀ ਸਿੱਖਿਆ ਮੁਫ਼ਤ ਕਰਨ ਦਾ ਕੀਤਾ ਐਲਾਨ
  • 259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ‘ਚ 10–10 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਲਾਂਟ ਕੀਤੇ ਜਾਣਗੇ ਸਥਾਪਤ
  • ਸਰਕਾਰੀ ਸਕੂਲਾਂ ਵਿੱਚ ਹਾਈ ਅਤੇ ਸੀਨੀਅਰ ਸੈਕੇਂਡਰੀ ਸਕੂਲਾਂ ਦੇ ਕਮਰਿਆਂ ਨੂੰ ਸਮਾਰਟ ਕਮਰਿਆਂ ਵਿੱਚ ਬਦਲਣ ਅਤੇ ਡਿਜੀਟਲ ਸਿੱਖਿਆ ਲਈ 100 ਕਰੋੜ ਰੁਪਏ ਰਾਖਵੇਂ
  • ਵਿਦਿਆਰਥੀਆਂ ਨੂੰ ਸਕੂਲਾਂ ਤੱਕ ਪੁੱਜਣ ਵਿੱਚ ਕੋਈ ਪਰੇਸ਼ਾਨੀ ਨਾਂ ਆਵੇ ਇਸ ਦੇ ਲਈ 10 ਕਰੋੜ ਰੁਪਏ ਰਾਖਵੇਂ
  • ਕੁੱਲ ਮਾਲੀਆ ਪ੍ਰਾਪਤੀਆਂ ਉੱਤੇ ਵਿਆਜ ਭੁਗਤਾਨ ਦੇ ਅਨੁਪਾਤ ਸਾਲ 2018-19 ਵਿਚ ਘਟ ਕੇ 26.19 ਫ਼ੀਸਦ ਹੋ ਗਿਆ
  • ਹਜ਼ਾਰ 276 ਸੜਕਾਂ ਦੀ ਕਨੈਕਟਿਵਿਟੀ, ਪੀਣ ਦੇ ਪਾਣੀ ਲਈ 229 ਕਰੋੜ
  • ਕਿਸਾਨਾਂ ਨੂੰ 8275 ਕਰੋੜ ਰੁਪਏ ਦੀ ਮੁਫਤ ਬਿਜਲੀ ਦਿੱਤੀ ਜਾਵੇਗੀ
  • ਖੇਤੀਬਾੜੀ ਕਰਜ਼ਾ ਰਾਹਤ ਲਈ ਕਰਜ਼ ਮੁਆਫ ਸਕੀਮ ਦੇ ਤਹਿਤ ਸਾਰੇ ਛੋਟੇ ਕਿਸਾਨ ਜੋ 5 ਏਕੜ ਤੱਕ ਜ਼ਮੀਨ ਰੱਖਦੇ ਹਨ ਉਨ੍ਹਾਂ ਦਾ 2 ਲੱਖ ਕਰਜ਼ ਮੁਆਫ ਕੀਤਾ ਹੈ ਤਾਂ ਉਹੀ 2020 – 21 ਵਿੱਚ ਬਿਨਾਂ ਜ਼ਮੀਨ ਵਾਲੇ ਕਿਸਾਨ ਅਤੇ ਮਜ਼ਦੂਰਾਂ ਦਾ 520 ਕਰੋੜ ਰੁਪਏ ਸਣੇ 2 , 000 ਕਰੋੜ ਰੁਪਏ ਰਾਖਵੇਂ
  • 100 ਰੁਪਏ ਪ੍ਰਤੀ ਕੁਇੰਟਲ ਪਰਾਲੀ ਲਈ ਦਿੱਤੇ ਜਾਣਗੇ ਤੇ ਪਰਾਲੀ ਦੀ ਸੰਭਾਲ ਲਈ ਰੱਖੇ ਗਏ 20 ਕਰੋੜ
  • ਕਿਸਾਨਾਂ ਦੇ ਕਰਜ਼ੇ ਇਸੇ ਸਾਲ ਕੀਤੇ ਜਾਣਗੇ ਮੁਆਫ਼
  • ਕਿਸਾਨ ਕਰਜ਼ਾ ਮੁਆਫ਼ੀ ਲਈ 520 ਕਰੋੜ ਰੁਪਏ ਰਾਖਵੇਂ
  • ਹਰ ਜਿਲ੍ਹੇ ਵਿਚ ਓਲਡਏਜ਼ ਹੋਮਜ਼ ਲਈ 5 ਕਰੋੜ
  • ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਲਈ 25 ਕਰੋੜ
  • 10 ਲੱਖ ਸਮਾਰਟ ਫੋਨ ਵੰਡਣ ਦਾ ਵਾਅਦਾ, 100 ਕਰੋੜ ਰੁਪਏ ਰਾਂਖਵੇ ਕੀਤੇ
  • ਸਵੱਛ ਭਾਰਤ ਮਿਸ਼ਨ ਲਈ 103 ਕਰੋੜ
  • ਸਿਹਤ ਅਤੇ ਪਰਿਵਾਰ ਭਲਾਈ ਲਈ 3,778 ਕਰੋੜ ਰਾਸ਼ੀ
  • ਬੁੱਢਾ ਨਾਲੇ ਦੀ ਸਫਾਈ ਅਤੇ ਟਰੀਟਮੈਂਟ ਪਲਾਨ ਲਈ 650 ਕਰੋੜ ਰੁਪਏ
  • ਸਰਹੱਦੀ ਖੇਤਰਾਂ ਦੇ ਵਿਕਾਸ ਲਈ 100 ਕਰੋੜ ਰੁਪਏ ਰਾਖਵੇਂ
  • ਛੋਟੇ ਸ਼ਹਿਰ ਕਸਬਿਆਂ ਵਿੱਚ ਐਸਟੀਪੀਪੀ ਸਥਾਪਤ ਕਰਨ ਲਈ 2020-21 ਲਈ 10 ਕਰੋੜ ਰਾਖਵੇਂ
  • ਪਟਿਆਲਾ ਵਿੱਚ ਅਤਿ ਆਧੁਨਿਕ ਬਸ ਸਟੈਂਡ ਬਣਾਇਆ ਜਾਵੇਗਾ
  • ਸਿਹਤ ਸਹੂਲਤਾਂ ਲਈ 4676 ਕਰੋੜ ਰੁਪਏ ਰੱਖੇ ਗਏ
  • ਨਹਿਰੀ ਵਿਕਾਸ 2510 ਕਰੋੜ ਰੁਪਏ ਰੱਖੇ
  • 19 ਨਵੇਂ ਆਈ.ਟੀ.ਆਈ ਸੈਂਟਰ ਲਈ 75 ਕਰੋੜ
  • ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਲਈ 221 ਕਰੋੜ ਰੁਪਏ
  • ਘਰੇਲੂ ਬਿਜਲੀ ਯੂਜ਼ਰ ਲਈ ਸਰਕਾਰ ਵੱਲੋਂ ਐਸ.ਸੀ., ਬੀ.ਸੀ. , ਨਾਨ ਐਸ.ਸੀ, ਬੀ.ਪੀ.ਐੱਲ ਅਤੇ ਆਜ਼ਾਦੀ ਘੁਲਾਟੀਆਂ ਨੂੰ ਸਬਸਿਡੀ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਦੇ ਲਈ ਸਾਲ 2020 – 21 ਲਈ 1,705 ਕਰੋੜ ਰੁਪਏ ਰਾਖਵੇਂ
  • ਸਾਰੀ ਬੱਸਾਂ ‘ਚ ਮਹਿਲਾ ਸੁਰੱਖਿਆ ਅਤੇ ਹੋਰ ਮਕਸਦਾਂ ਦੇ ਨਾਲ ਨਿੱਜੀ ਅਤੇ ਸਰਕਾਰੀ ਬੱਸਾਂ ਵਿੱਚ ਟਰੈਕਿੰਗ ਸਿਸਟਮ ਲਗਾਏ ਜਾਣਗੇ
  • ਆਜ਼ਾਦੀ ਘੁਲਾਟੀਆਂ ਲਈ ਟਿਊਬਵੈਲ ਕਨੈਕਸ਼ਨ ਦੇਣ ਦੀ ਨੀਤੀ ਨੂੰ ਅਧਿਸੂਚਿਤ ਕੀਤਾ ਜਾਂਦਾ ਹੈ ਅਤੇ ਪੁਡਾ, ਗਮਾਡਾ ਵੱਲੋਂ ਘਰ ਅਲਾਟਮੈਂਟ ਵਿੱਚ ਰਿਜ਼ਰਵੇਸ਼ਨ 2 % ਤੋਂ ਵਧਾ ਕੇ 3 % ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਟੋਲਟੈਕਸ ਤੋਂ ਵੀ ਛੋਟ ਹੋਵੇਗੀ
  • ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗਰੇਡ ਕਰਨ ਦਾ ਮਕਸਦ ਰਹੇਗਾ
  • ਮੈਡੀਕਲ ਕਾਲਜ ਵਿੱਚ ਪਹਿਲਾਂ ਤੋਂ ਐਲਾਨ ਮੋਹਾਲੀ ਦਾ ਮੈਡੀਕਲ ਕਾਲਜ 2020 – 21 ਵਿੱਚ ਸ਼ੁਰੂ ਹੋ ਜਾਵੇਗਾ ਜਿਸ ਦੇ ਖਰਚ ਲਈ 157 ਕਰੋੜ ਰੁਪਏ ਰਾਖਵਾਂ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਨਵੇਂ ਮੈਡੀਕਲ ਕਾਲਜ ਦੀ ਸਥਾਪਨਾ ਲਈ 10 ਕਰੋੜ ਰੁਪਏ ਹਰ ਇੱਕ ਨੂੰ ਦਿੱਤੇ ਜਾਣਗੇ ਜੋਕਿ 2022 ਅਤੇ 2023 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ
  • ਸੂਬੇ ਵਿੱਚ ਜਲਦ ਹੀ ਫ਼ਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦੀ ਸਥਾਪਨਾ ਸ਼ੁਰੂ ਹੋਵੇਗੀ ਅਤੇ ਸਾਲ 2020 – 2021 ਵਿੱਚ ਪਟਿਆਲਾ , ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਮੌਜੂਦ ਮੈਡੀਕਲ ਕਾਲਜਾਂ ਦੇ ਨਵੀਨੀਕਰਨ ਲਈ 224 ਕਰੋੜ ਰੁਪਏ ਰਾਖਵੇਂ
  • 2020 – 21 ਵਿੱਚ ਇਤਿਹਾਸਕ ਸਰਕਾਰੀ ਕਾਲਜ ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਕਪੂਰਥਲਾ, ਮਲੇਰਕੋਟਲਾ ਅਤੇ ਅੰਮ੍ਰਿਤਸਰ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 5 ਕਰੋੜ ਰੁਪਏ
  • 2020 – 21 ਵਿੱਚ 5 ਨਵੇਂ ਡਿਗਰੀ ਕਾਲਜ ਖੋਲ੍ਹਣ ਦਾ ਟੀਚਾ ਰੱਖਿਆ ਹੈ ਜਿਸ ਲਈ ਪਹਿਲਾਂ ਹੀ 25 ਕਰੋੜ ਰੁਪਏ ਰੱਖੇ ਹਨ
  • ਲੜਕੀਆਂ ਦੇ ਹੋਸਟਲ ਲਈ 15 ਕਰੋੜ ਰੁਪਏ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਲਈ ਰਾਖਵੇਂ
  • ਸੂਬੇ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਨਿਜੀ ਸਹਾਇਤਾ ਪ੍ਰਾਪਤ 5 ਕਾਲਜ, ਸਰਕਾਰੀ ਆਰਟਸ ਕਾਲਜ, ਸਰਕਾਰੀ ਪ੍ਰਿਫੈਸ਼ਨਲ ਕਾਲਜ, ਸੰਸਕ੍ਰਿਤੀ ਯੂਨੀਵਰਸਿਟੀ ਅਤੇ ਕਾਲਜਾਂ ਲਈ 2019 – 20 ਵਿੱਚ 596.53 ਕਰੋੜ ਰੁਪਏ ਰਖੇ ਸਨ ਜਿਸ ਵਿੱਚ ਇਸ ਵਾਰ 6 % ਵਾਧੇ ਦੇ ਨਾਲ ਫੰਡ ਦਿੱਤੇ ਜਾਣਗੇ
  • ਪਟਿਆਲਾ ਵਿਖੇ ਛੋਟੀ ਅਤੇ ਵੱਡੀ ਨਦੀ ਦੇ ਕਿਨਾਰਿਆਂ ਦੇ ਪੁਨਰ ਸੁਧਾਰ ਲਈ 60 ਕਰੋੜ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ
  • ਜਲੰਧਰ ਜ਼ਿਲ੍ਹੇ ਦੇ ਪਿੰਡ ਬੱਲਾਂ ਤੱਕ ਪਹੁੰਚ ਲਈ ਸੜਕ ਅਤੇ ਆਸਪਾਸ ਦੇ ਨਵੀਨੀਕਰਣ ਲਈ 5 ਕਰੋੜ ਰੁਪਏ
  • ਪ੍ਰਧਾਨਮੰਤਰੀ ਆਵਾਸ ਯੋਜਨਾ ਵਿੱਚ ਇਸ ਸਾਲ 10,500 ਘਰਾਂ ਨੂੰ ਕਵਰ ਕਰਨ ਦਾ ਮਕਸਦ ਰਹੇਗਾ ਜਿਸ ਲਈ ਮੌਜੂਦਾ ਵਿੱਤੀ ਸਾਲ ਵਿੱਚ 125 ਕਰੋੜ ਰੁਪਏ ਰਾਖਵੇਂ
  • ਪੰਜਾਬ ਪੇਂਡੂ ਆਵਾਸ ਯੋਜਨਾ ਦੇ ਤਹਿਤ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਸਰਕਾਰ ਵੱਲੋਂ 10,000 ਲਾਭਪਾਤਰੀ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਪ੍ਰਧਾਨਮੰਤਰੀ ਆਵਾਸ ਦੇ ਤਹਿਤ ਕਵਰ ਨਹੀ ਕੀਤੇ ਗਏ ਹਨ ਉਸ ਲਈ 500 ਕਰੋੜ ਰੁਪੜੇ ਦੀ ਰਾਸ਼ੀ ਰਾਖਵੀਂ
  • ਗੁਰਦਾਸਪੁਰ ਅਤੇ ਬਟਾਲਾ ‘ਚ ਗੰਨਾ ਮਿੱਲਾਂ ਲਈ 50 ਕਰੋੜ ਰੁਪਏ ਰਾਖਵੇਂ
  • ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਚੰਗੇ ਢਾਂਚੇ ਲਈ 3830 ਕਰੋੜ ਰੁਪਏ
  •  ਸਮਾਰਟ ਵਿਲੇਜ ਸਕੀਮ ਲਈ ਪਹਿਲਾਂ ਚੱਲ ਰਹੇ ਅਤੇ ਇਸ ਸਾਲ ਕੀਤੇ ਜਾਣ ਵਾਲੇ 20,440 ਕਾਰਜਾਂ ਲਈ 600 ਕਰੋੜ ਅਤੇ ਜ਼ਰੂਰਤ ਪਈ ਤਾਂ ਵਧਾਇਆ ਵੀ ਜਾ ਸਕਦਾ ਹੈ
  • ਇੰਡਸਟਰੀ ਦੇ ਲਈ ਸਬਸਿਡੀ ਬਿਜਲੀ ਦੇਣ ਨੂੰ ਲੈ ਕੇ 2,267 ਕਰੋੜ ਰੁਪਏ ਖਰਚ ਹੋਣਗੇ
  • 11 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ’ਚ ਇੱਕ ਆਰਮੀ ਫ਼ੋਰਸ ਪ੍ਰੈਪਰੇਟਰੀ ਇੰਸਟੀਚਿਊਟ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਹੈ
  • ਨੌਜਵਾਨਾਂ ਦੇ ਰੁਜ਼ਗਾਰ ਲਈ ਸਾਲ 2020 – 21 ਵਿੱਚ 800 ਤੋਂ ਜ਼ਿਆਦਾ ਪਲੇਸਮੈਂਟ ਕੈਂਪ ਅਤੇ 1,50,000 ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ 69,600 ਬੇਰੁਜ਼ਗਾਰਾਂ ਨੂੰ ਕਾਉਂਸਲਿੰਗ ਕਰ ਸਹਾਇਤਾ ਕੀਤੀ ਜਾਵੇਗੀ
  • ਹੁਸ਼ਿਆਰਪੁਰ ਜੇਲ੍ਹ ਵਿੱਚ ਹਸਪਤਾਲ ਬਣਾਇਆ ਜਾਵੇਗਾ, ਪੰਜ ਜੇਲਾਂ ਵਿੱਚ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਜਾਣਗੇ
  • ਪੁਲਿਸ ਦੇ ਆਧੁਨਿਕੀਕਰਨ ਲਈ 132 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ
  • ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਪੰਜਾਬ ਸਰਕਾਰ
  • ਪਟਿਆਲੇ ਵਿਚ ਵਿਰਾਸਤੀ ਸਟ੍ਰੀਟ ਦੀ ਉਸਾਰੀ ਲਈ ਪਟਿਆਲਾ ਵਿਕਾਸ ਅਥਾਰਟੀ ਨੂੰ 25 ਕਰੋੜ

11:28 AM ਵਿੱਤ ਮੰਤਰੀ ਮਨਪ੍ਰੀਤ ਬਾਦਲ ਪੇਸ਼ ਕਰ ਰਹੇ ਪੰਜਾਬ ਦਾ ਬਜਟ

11:24 AM ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ

11:06 AM  ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਿੱਤ ਮੰਤਰੀ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੋਈ ਧੱਕਾਮੁੱਕੀ ਦੇ ਚਲਦਿਆਂ ਮਜੀਠੀਆ ਹੋਏ ਬੇਹੋਸ਼

11:05 AM 20 ਮਿੰਟਾਂ ਲਈ ਸਦਨ ਨੂੰ ਕੀਤਾ ਗਿਆ ਮੁਲਤਵੀ

- Advertisement -

10:58 AM ਵਿਧਾਨ ਸਭਾ ਪਹੁੰਚੇ ਮਨਪ੍ਰੀਤ ਬਾਦਲ

10:55 AM ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਹੀ ਪੁਲਿਸ ਨੇ ਮਜੀਠੀਆ ਸਣੇ ਅਕਾਲੀ-ਵਿਧਾਇਕਾਂ ਨੂੰ ਜ਼ਬਰਦਸਤੀ ਹਟਾਇਆ

-ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਅਕਾਲੀ ਦਲ ਵਲੋਂ ਪ੍ਰਦਰਸ਼ਨ

-ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਵਿਰੁੱਧ ਵਿਧਾਨ ਸਭਾ ਅੱਗੇ ਪ੍ਰਦਰਸ਼ਨ

10:00AM ਵਿਧਾਨ ਸਭਾ ‘ਚ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ

punjab budget session 2020

Share this Article
Leave a comment