ਕੈਨੇਡਾ ’ਚ ਨਵੇਂ ਪ੍ਰਵਾਸੀਆਂ ਦਾ ਘਰਾਂ ’ਤੇ ਕਬਜ਼ਾ? ਸਰਵੇ ਨੇ ਕੀਤਾ ਹੈਰਾਨ

Global Team
2 Min Read

ਟੋਰਾਂਟੋ: ਕੈਨੇਡਾ ਵਿੱਚ ਘਰਾਂ ਦੀ ਵਿਕਰੀ ਵਿੱਚ ਕਮੀ ਦਰਜ ਹੋਣ ਦੇ ਬਾਵਜੂਦ ਇੱਕ ਨਵਾਂ ਰੁਝਾਨ ਸਾਹਮਣੇ ਆਇਆ ਹੈ, ਜਿਸ ਮੁਤਾਬਕ ਨਵੇਂ ਆਏ ਪ੍ਰਵਾਸੀ ਵੱਡੀ ਗਿਣਤੀ ਵਿੱਚ ਮਕਾਨ ਮਾਲਕ ਬਣ ਰਹੇ ਹਨ। ਦੂਜੇ ਪਾਸੇ, ਕੈਨੇਡਾ ਵਿੱਚ ਜਨਮੇ ਲੋਕਾਂ ਵਿੱਚ ਘਰ ਮਾਲਕੀ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਨਵੇਂ ਪ੍ਰਵਾਸੀਆਂ ਵਿੱਚ ਘਰ ਮਾਲਕੀ ਦੀ ਦਰ 35.7 ਫੀਸਦੀ ਤੋਂ ਵੱਧ ਕੇ 40.2 ਫੀਸਦੀ ਹੋ ਗਈ ਹੈ। ਇਸਦੇ ਉਲਟ ਕੈਨੇਡਾ ਵਿੱਚ ਜਨਮੇ ਲੋਕਾਂ ਦੀ ਘਰ ਮਾਲਕੀ 50.7 ਫੀਸਦੀ ਤੋਂ ਘਟ ਕੇ 47.8 ਫੀਸਦੀ ਰਹਿ ਗਈ।

ਅੰਕੜਿਆਂ ਅਨੁਸਾਰ ਜਿਨ੍ਹਾਂ ਪ੍ਰਵਾਸੀਆਂ ਨੇ ਸਥਾਈ ਦਰਜਾ ਹਾਸਲ ਕਰਨ ਤੋਂ ਬਾਅਦ ਪਹਿਲੇ ਹੀ ਸਾਲ ਵਿੱਚ ਘਰ ਖਰੀਦੇ, ਉਨ੍ਹਾਂ ਵਿੱਚੋਂ 85 ਫੀਸਦੀ ਲੋਕ ਪਹਿਲਾਂ ਹੀ ਵਰਕ ਪਰਮਿਟ, ਸਟੱਡੀ ਵੀਜ਼ਾ ਜਾਂ ਅਸਾਇਲਮ ਕਲੇਮ ਦੇ ਆਧਾਰ ’ਤੇ ਕੈਨੇਡਾ ਵਿੱਚ ਰਹਿ ਰਹੇ ਸਨ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਨਵੇਂ ਪ੍ਰਵਾਸੀ ਮਹਿੰਗੇ ਘਰ ਖਰੀਦਣ ਅਤੇ ਵੱਧ ਕਰਜ਼ਾ ਲੈਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਖਾਸ ਕਰਕੇ 35 ਸਾਲ ਤੋਂ ਘੱਟ ਉਮਰ ਵਿੱਚ ਘਰ ਖਰੀਦਣ ਵਾਲੇ ਨਵੇਂ ਪ੍ਰਵਾਸੀ, ਕੈਨੇਡਾ ਵਿੱਚ ਜਨਮੇ ਲੋਕਾਂ ਨਾਲੋਂ ਵੱਧ ਮੋਰਟਗੇਜ ਕਿਸ਼ਤਾਂ ਭਰ ਰਹੇ ਹਨ।

ਖੇਤਰੀ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਪੰਜ ਸਾਲ ਪੂਰੇ ਕਰਨ ਵਾਲੇ ਸਾਊਥ ਏਸ਼ੀਅਨ ਲੋਕਾਂ ਵਿੱਚੋਂ 53.8 ਫੀਸਦੀ ਮਕਾਨ ਮਾਲਕ ਬਣ ਜਾਂਦੇ ਹਨ। ਓਨਟਾਰੀਓ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵਿੱਚ ਵੀ 46 ਫੀਸਦੀ ਸਾਊਥ ਏਸ਼ੀਅਨ ਪੰਜ ਸਾਲਾਂ ਦੇ ਅੰਦਰ ਘਰ ਖਰੀਦ ਲੈਂਦੇ ਹਨ।

ਇਸੇ ਦੌਰਾਨ ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਵਿੱਚ 5.1 ਫੀਸਦੀ ਕਮੀ ਦਰਜ ਕੀਤੀ ਗਈ। ਹਾਲਾਂਕਿ ਖਰੀਦਦਾਰਾਂ ਦੀ ਦਿਲਚਸਪੀ ਵਿੱਚ ਸੁਧਾਰ ਦੇ ਸੰਕੇਤ ਵੀ ਮਿਲੇ ਹਨ। ਮਈ ਵਿੱਚ ਕਰੀਬ 47 ਹਜ਼ਾਰ ਘਰ ਵਿਕੇ ਅਤੇ ਹਾਊਸਿੰਗ ਪ੍ਰਾਈਸ ਇੰਡੈਕਸ ਵਿੱਚ 0.1 ਫੀਸਦੀ ਗਿਰਾਵਟ ਦਰਜ ਕੀਤੀ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment