ਟੇਸਲਾ ਦੇ ਸੀਈਓ ਐਲੋਨ ਮਸਕ ਨੂੰ ਕਿਉਂ ਕਹਿਣਾ ਪਿਆ- ‘ਮੈਂ ਮੌਤ ਤੋਂ ਨਹੀਂ ਡਰਦਾ’

TeamGlobalPunjab
3 Min Read

ਵਾਸ਼ਿੰਗਟਨ- ਸਪੇਸਐਕਸ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਨੂੰ ਮੌਤ ਦਾ ਡਰ ਨਹੀਂ ਹੈ। ਉਹ ਮੰਨਦੇ ਹਨ ਕਿ ਜਦੋਂ ਵੀ ਮੌਤ ਆਵੇਗੀ, ਇਹ ਰਾਹਤ ਦੇ ਰੂਪ ਵਿੱਚ ਆਵੇਗੀ। ਇੱਕ ਇੰਟਰਵਿਊ ‘ਚ ਅਰਬਪਤੀ ਮਸਕ ਨੇ ਆਪਣੀ ਜ਼ਿੰਦਗੀ ਸਮੇਤ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜ਼ਿੰਦਗੀ ਕਿੰਨੀ ਲੰਬੀ ਹੋਵੇਗੀ ਪਰ ਉਹ ਆਪਣੇ ਆਪ ਨੂੰ ਫਿੱਟ ਰੱਖਣ ‘ਤੇ ਜ਼ਰੂਰ ਧਿਆਨ ਦਿੰਦੇ ਹਨ।

ਐਲੋਨ ਮਸਕ ਨੇ ਕਿਹਾ ਕਿ ਉਹ ਲੰਬੇ ਸਮੇਂ ਤੱਕ ਆਪਣੀ ਸਿਹਤ ਨੂੰ ਬਰਕਰਾਰ ਰੱਖਣਾ ਚਾਹੇਗਾ, ਪਰ ਉਹ ਮਰਨ ਤੋਂ ਨਹੀਂ ਡਰਦਾ। ਟੇਸਲਾ ਦੇ ਸੀਈਓ ਨੇ ਕਿਹਾ, ‘ਮੈਂ ਮਰਨ ਤੋਂ ਨਹੀਂ ਡਰਦਾ। ਮੈਂ ਸੋਚਦਾ ਹਾਂ ਕਿ ਜਦੋਂ ਵੀ ਮੌਤ ਆਵੇਗੀ, ਇਹ ਰਾਹਤ ਦੇ ਰੂਪ ਵਿੱਚ ਆਵੇਗੀ। ਜਦੋਂ ਉਸ ਨੂੰ ਲੰਬੀ ਉਮਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਸਾਨੂੰ ਸੱਚਮੁੱਚ ਲੰਬੀ ਉਮਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸਮਾਜ ਦੇ ਘੁਟਨ ਦਾ ਕਾਰਨ ਬਣੇਗਾ, ਕਿਉਂਕਿ ਸੱਚਾਈ ਇਹ ਹੈ ਕਿ ਬਹੁਤੇ ਲੋਕ ਆਪਣੀ ਸੋਚ ਨਹੀਂ ਬਦਲਦੇ। ਉਹ ਬਸ ਮਰ ਜਾਂਦੇ ਹਨ। ਇਸ ਲਈ, ਜੇਕਰ ਅਸੀਂ ਨਹੀਂ ਮਰਦੇ, ਤਾਂ ਅਸੀਂ ਪੁਰਾਣੇ ਵਿਚਾਰਾਂ ਵਿੱਚ ਫਸ ਜਾਵਾਂਗੇ ਅਤੇ ਸਮਾਜ ਅੱਗੇ ਨਹੀਂ ਵਧੇਗਾ।

ਇੰਟਰਵਿਊ ਦੌਰਾਨ ਉਨ੍ਹਾਂ ਨੇ ਰੂਸ-ਯੂਕਰੇਨ ਸੰਕਟ, ਪੁਲਾੜ ਖੋਜ ਅਤੇ ਇੱਥੋਂ ਤੱਕ ਕਿ ਇਕੱਲੇਪਣ ਬਾਰੇ ਵੀ ਗੱਲ ਕੀਤੀ। ਮਸਕ ਨੇ ਕਿਹਾ ਕਿ ਉਸਨੂੰ ਯਕੀਨ ਹੈ ਕਿ ਹਰ ਕਿਸੇ ਨੇ ਕਦੇ ਨਾ ਕਦੇ ਇਕੱਲੇ ਮਹਿਸੂਸ ਕੀਤਾ ਹੈ। ਉਸ ਨੇ ਆਪਣੇ ਕੁੱਤੇ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਤੋਂ ਬਿਨਾਂ ਮੈਂ ਬਹੁਤ ਇਕੱਲਾ ਮਹਿਸੂਸ ਕਰਦਾ ਹਾਂ। ਟੇਸਲਾ ਦੇ ਸੀਈਓ ਨੇ ਬਜ਼ੁਰਗ ਸਿਆਸਤਦਾਨਾਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਯੂਐਸ ਦੇ ਸੰਸਥਾਪਕਾਂ ਨੇ ਰਾਜਨੀਤੀ ਵਿੱਚ ਸ਼ਾਮਲ ਹੋਣ ਲਈ ਘੱਟੋ ਘੱਟ ਉਮਰ ਨਿਰਧਾਰਤ ਕੀਤੀ ਸੀ, ਪਰ ਵੱਧ ਤੋਂ ਵੱਧ ਨਹੀਂ, ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਸੀ ਕਿ ਕੋਈ ਵੀ ਇੰਨਾ ਲੰਬਾ ਜੀਵੇਗਾ।

ਰੂਸ-ਯੂਕਰੇਨ ਜੰਗ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਰੂਸ ਨੂੰ ਰੋਕਣ ਲਈ ਬਹੁਤ ਕੁਝ ਕੀਤਾ ਹੈ। ਪਰ ਅਸੀਂ ਰੂਸ ਨੂੰ ਇਸ ਤਰ੍ਹਾਂ ਯੂਕਰੇਨ ‘ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਜੰਗ ਚੱਲ ਰਹੀ ਹੈ। ਇਸ ਨੂੰ ਰੋਕਣ ਲਈ ਅਮਰੀਕਾ ਨੇ ਰੂਸ ‘ਤੇ ਕਈ ਸਖ਼ਤ ਪਾਬੰਦੀਆਂ ਵੀ ਲਗਾਈਆਂ ਹਨ, ਪਰ ਇਸ ਦਾ ਹੁਣ ਤੱਕ ਕੋਈ ਖਾਸ ਅਸਰ ਨਹੀਂ ਹੋਇਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment