ਮਹਾਰਾਸ਼ਟਰ ‘ਚ ਇਮਾਰਤ ਢਹਿ ਢੇਰੀ: ਮ੍ਰਿਤਕਾਂ ਦੀ ਗਿਣਤੀ ‘ਚ ਵਾਧਾ, NDRF ਵੱਲੋਂ ਰੈਸਕਿਊ ਜਾਰੀ

TeamGlobalPunjab
1 Min Read

ਮਹਾਰਾਸ਼ਟਰ: ਇੱਥੋਂ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਹੁਣ ਮੌਤਾਂ ਦਾ ਅੰਕੜਾ 10 ‘ਤੇ ਪਹੁੰਚ ਚੁੱਕਿਆ ਹੈ। NDRF ਦੀਆਂ ਟੀਮਾਂ ਲਗਾਤਾਰ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

 

ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਇਸ ਦੌਰਾਨ 4 ਸਾਲ ਦੇ ਬੱਚੇ ਨੂੰ ਬਚਾਇਆ ਗਿਆ, ਹਾਲਾਂਕਿ ਇਸ ਹਾਦਸੇ ਵਿੱਚ ਉਸ ਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਐਨ.ਡੀ.ਆਰ.ਐਫ ਵੱਲੋਂ 9 ਲਾਸ਼ਾਂ ਮਲਬੇ ‘ਚੋਂ ਕੱਢੀਆਂ ਜਾ ਚੁੱਕੀਆਂ ਹਨ। ਇਸ ਘਟਨਾ ਵਿੱਚ ਹੁਣ ਤੱਕ 17 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।

- Advertisement -

ਪੁਲਿਸ ਦੇ ਕਹਿਣ ਮੁਤਾਬਕ ਇਹ ਬਿਲਡਿੰਗ 10 ਸਾਲ ਪੁਰਾਣੀ ਸੀ ਜੋ ਮਹਾੜ ਤਹਿਸੀਲ ਦੇ ਕਾਜਲਪੁਰਾ ‘ਚ ਬਣੀ ਹੋਈ ਸੀ। ਇਸ ਬਿਲਡਿੰਗ ਵਿੱਚ ਕੁੱਲ 45 ਫਲੈਟ ਸਨ। ਮੁੰਬਈ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਇਸ ਬਿਲਡਿੰਗ ਦੀਆਂ ਨੀਹਾਂ ਕੱਚੀਆਂ ਪੈ ਗਈਆਂ ਸਨ, ਜਿਸ ਕਾਰਨ ਇਹ ਢਹਿਢੇਰੀ ਹੋ ਗਈ।

Share this Article
Leave a comment