‘ਜਿੱਤ ਦੇ ਜਸ਼ਨਾਂ ਨੂੰ ਸਖ਼ਤੀ ਨਾਲ ਕਰੋ ਕਾਬੂ’ , ਚੋਣ ਕਮਿਸ਼ਨ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਲਿਖਿਆ ਪੱਤਰ

TeamGlobalPunjab
1 Min Read

ਨਵੀਂ ਦਿੱਲੀ : ਪੰਜ ਸੂਬਿਆਂ ਦੇ ਅੰਤਿਮ ਚੋਣ ਨਤੀਜਿਆਂ ਵਿੱਚ ਹੁਣ ਕੁਝ ਘੰਟਿਆਂ ਦਾ ਇੰਤਜਾਰ ਹੀ ਬਾਕੀ ਹੈ। ਚੋਣਾਂ ਵਿੱਚ ਜਿੱਤ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਸ਼ਨਾਂ ਦੀ ਤਿਆਰੀ ‘ਤੇ ਚੋਣ ਕਮਿਸ਼ਨ ਨੇ ਲਗਾਮ ਲਗਾ ਦਿੱਤੀ ਹੈ । ਚੋਣ ਕਮਿਸ਼ਨ ਭਾਰਤ ਨੇ ਸਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਚੋਣ ਨਤੀਜਿਆਂ ਨੂੰ ਮੁੱਖ ਰੱਖ ਕੇ ਜਿੱਤ ਦੇ ਮਨਾਏ ਜਾ ਰਹੇ ਜਸ਼ਨਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਅਜਿਹਾ ਨਾ ਕਰਨ ‘ਤੇ ਸਬੰਧਿਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਪਿੱਛੇ ਕਾਰਨ ਇੱਕੋ ਹੈ ਉਹ ਹੈ ਕੋਰੋਨਾ ਦੇ ਵਧਦੇ ਮਾਮਲੇ। ਮਾਣਯੋਗ ਅਦਾਲਤਾਂ ਦੇ ਦਖਲ ਤੋਂ ਬਾਅਦ ਚੋਣ ਵਾਲੇ ਸੂਬਿਆਂ ਵਿੱਚ ਸਖ਼ਤੀ ਕਰਨੀ ਪਈ ਹੈ।

- Advertisement -

ਪੱਛਮੀ ਬੰਗਾਲ ਦੇ ਨਾਲ-ਨਾਲ ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਅੰਤਿਮ ਨਤੀਜੇ ਦੇਰ ਸ਼ਾਮ ਤੱਕ ਐਲਾਨੇ ਜਾ ਸਕਦੇ ਹਨ।

ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਚੋਣਾਂ ਵਾਲੇ ਸੂਬਿਆਂ ਵਿੱਚ ਜਿੱਤ ਦੇ ਜਸ਼ਨਾਂ ‘ਤੇ ਪੁਲਿਸ ਅਤੇ ਪ੍ਰਸ਼ਾਸਨ ਕਿਸ ਤਰੀਕੇ ਨਾਲ ਕਾਬੂ ਕਰਦੇ ਹਨ। ਵੈਸੇ ਕੋਰੋਨਾ ਪਾਬੰਦੀਆਂ ਦੇ ਚਲਦਿਆਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲੱਗੀ ਹੋਈ ਹੈ ।

Share this Article
Leave a comment