ਭਾਜਪਾ ਦੇ ਦਬਾਅ ਹੇਠ ਚੋਣ ਕਮਿਸ਼ਨ ਸਿਆਸੀ ਪਾਰਟੀ ਦੇ ਰਜਿਸਟਰੇਸ਼ਨ ਲਈ ਵਿਸ਼ੇਸ਼ ਬਦਲਾਅ ਕਰਦੇ ਹੋਏ ਮਿਆਦ ਨੂੰ ਘਟਾ ਰਿਹੈ: ਰਾਘਵ ਚੱਢਾ

TeamGlobalPunjab
7 Min Read

ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਭਾਜਪਾ ਦੇ ਦਬਾਅ ਹੇਠ ਚੋਣ ਕਮਿਸ਼ਨ ਰਾਜਨੀਤਿਕ ਪਾਰਟੀ ਦੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਕਰ ਰਿਹਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਬਾਰ ਚੋਣ ਕਮਿਸ਼ਨ ਇੱਕ ਰਾਜਨੀਤਿਕ ਪਾਰਟੀ ਦੇ ਰਜਿਸਟਰੇਸ਼ਨ ਦੇ ਲਈ ਵਿਸ਼ੇਸ਼ ਬਦਲਾਅ ਕਰਦੇ ਹੋਏ ਆਬਜੈਕਸ਼ਨ ਲਈ 30 ਦਿਨ ਦੀ ਮਿਆਦ ਘਟਾ ਕੇ 7 ਦਿਨ ਕਰ ਰਿਹਾ ਹੈ।

ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣਾਂ ਵਿੱਚ ਮਹਿਜ 25 ਦਿਨ ਪਹਿਲਾਂ ਰਾਜਨੀਤਿਕ ਪਾਰਟੀ ਦਾ ਰਜਿਸਟਰੇਸ਼ਨ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਹੈ ਕਿ ਅਜਿਹੀ ਕੀ ਜ਼ਰੂਰਤ ਪੈ ਗਈ ਕਿ ਕਾਨੂੰਨਾਂ ਨੂੰ ਬਦਲ ਕੇ ਰਾਤੋਂ ਰਾਤ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਰਜਿਸਟਰਡ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਰਾਜਨੀਤਕ ਪਾਰਟੀ ਜੋ ਰਜਿਸਟਰਡ ਹੋਵੇਗੀ ਉਹ ਦੇਸ਼ ਦੀ ਜਨਤਾ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਅਤੇ ਅਮਿਤ ਸ਼ਾਹ ਨਾਲ ਰਿਸ਼ਤੇ ਜਨਤਕ ਕਰੇ। ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਸੋਚਿਆ ਕਿ ਸ਼ਿਰੋਮਣੀ ਅਕਾਲੀ ਦਲ, ਕਾਂਗਰਸ ਅਤੇ ਅਮਰਿੰਦਰ ਸਿੰਘ ਨੂੰ ਅੱਗੇ ਕਰਕੇ ਆਮ ਆਦਮੀ ਪਾਰਟੀ ਨੂੰ ਰੋਕ ਸਕਦੇ ਹਾਂ, ਲੇਕਿਨ ਆਮ ਆਦਮੀ ਪਾਰਟੀ ਨਹੀਂ ਰੁਕੀ ਤਾਂ ਨਵੀਂ ਪਾਰਟੀ ਦਾ ਰਜਿਸਟਰੇਸ਼ਨ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਰੱਖਿਆ ਕਰਨ ਵਾਲੇ ਚੋਣ ਕਮਿਸ਼ਨ ਦੀ ਮੁੱਖ ਜ਼ਿਮੇਵਾਰੀ ਹੁੰਦੀ ਹੈ ਨਿਰਪੱਖ ਚੋਣਾਂ ਕਰਵਾਕੇ ਲੋਕਤਾਂਤਰਿਕ ਢੰਗ ਨਾਲ ਚੁਣੀ ਹੈ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਾ। ਚੋਣ ਕਮਿਸ਼ਨ ਨੂੰ ਅਸੀਂ ਭਾਰਤ ਦੇ ਲੋਕਤੰਤਰ ਦਾ ਥੱਮ ਕਹਿੰਦੇ ਹਾਂ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਬਾਰ ਉਹ ਰਾਜਨੀਤਿਕ ਪਾਰਟੀ ਦੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਵਿੱਚ ਦੋ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਪੁਖ਼ਤਾ ਜਾਣਕਾਰੀ ਮਿਲੀ ਹੈ ਕਿ ਇੱਕ ਰਾਜਨੀਤਿਕ ਪਾਰਟੀ ਨੂੰ ਵਿਸ਼ੇਸ਼ ‘ਟਰੀਟਮੈਂਟ’ ਦਿੰਦੇ ਹੋਏ ਚੋਣ ਕਮਿਸ਼ਨ ਰਾਜਨੀਤਿਕ ਪਾਰਟੀ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਦੋ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੀ ਵੀ ਰਾਜਨੀਤਿਕ ਪਾਰਟੀ ਦੇ ਰਜਿਸਟਰੇਸ਼ਨ ਕਰਨ ਤੋਂ ਪਹਿਲਾਂ 30 ਦਿਨਾਂ ਦੀ ਇੱਕ ਸਮੇਂ ਸੀਮਾਂ ਹੁੰਦੀ ਹੈ, ਜਿਸਨੂੰ ਆਬਜੈਕਸ਼ਨ ਮਿਆਦ ਕਿਹਾ ਜਾਂਦਾ ਹੈ। ਮਤਲਬ ਕਿ 30 ਦਿਨ ਤੱਕ ਲੋਕ ਉਸ ਰਾਜਨੀਤਿਕ ਪਾਰਟੀ ਦੇ ਰਜਿਸਿਟ੍ਰੇਸ਼ਨ ‘ਤੇ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹਨ। ਭਾਰਤ ਦਾ ਚੋਣ ਕਮਿਸ਼ਨਰ ਇੱਕ ਵਿਸ਼ੇਸ਼ ਟਰੀਟਮੈਂਟ ਕਰਦੇ ਹੋਏ ਇਸ 30 ਦਿਨਾਂ ਦੀ ਮਿਆਦ ਨੂੰ ਘਟਾ ਕੇ 7 ਦਿਨ ਕਰ ਰਿਹਾ ਹੈ। ਮਤਲਬ ਕਿ ਇੱਕ ਤਿਹਾਈ ਤੋਂ ਘੱਟ ਕਰ ਰਿਹਾ ਹੈ। ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ ਰਜਿਸਟਰੇਸ਼ਨ ਨੂੰ ਲੈਕੇ ਅਜਿਹਾ ਕੀਤਾ ਜਾ ਰਿਹਾ ਹੈ। ਦੂਸਰਾ ਵੱਡਾ ਬਦਲਾਅ ਚੋਣ ਜ਼ਾਬਤੇ ਲੱਗਣ ਤੋਂ ਬਾਅਦ ਚੋਣਾਂ ਤੋਂ ਮਹਿਜ 25 ਤੋਂ 27 ਦਿਨ ਪਹਿਲਾਂ ਰਾਜਨੀਤਿਕ ਪਾਰਟੀ ਦਾ ਰਜਿਸਟਰੇਸ਼ਨ ਕਰ ਜਾ ਰਿਹਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਇਸ ਤੋਂ ਕੁੱਝ ਸਵਾਲ ਖੜੇ ਹੁੰਦੇ ਹਨ। ਚੋਣ ਕਮਿਸ਼ਨ, ਭਾਰਤੀ ਜਨਤਾ ਪਾਰਟੀ ਅਤੇ ਅਮਿਤ ਸ਼ਾਹ ਤੋਂ ਆਮ ਆਦਮੀ ਪਾਰਟੀ ਪਹਿਲਾ ਸਵਾਲ ਪੁੱਛਦੀ ਹੈ ਕਿ ਭਾਰਤੀ ਜਨਤਾ ਪਾਰਟੀ ਅੱਜ ਇਸ ਪਾਰਟੀ ਨੂੰ ਰਜਿਸਟਰਡ ਕਰਵਾਉਣਾ ਚਾਹੁੰਦੀ ਹੈ ਕਿ ਉਸਨੂੰ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਤਾਰਿਆ ਜਾਵੇ? ਉਹ ਕਿਹੜੀ ਰਾਜਨੀਤਿਕ ਪਾਰਟੀ ਹੈ, ਜਿਸ ਲਈ ਇਹ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ? ਦੂਸਰਾ ਵੱਡਾ ਸਵਾਲ ਅਜਿਹੀ ਕੀ ਜ਼ਰੂਰਤ ਪੈ ਗਈ ਕਿ ਕਾਨੂੰਨਾਂ ਨੂੰ ਬਦਲਕੇ ਰਾਤੋਂ ਰਾਤ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਰਜਿਸਟਰਡ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ? ਤੀਸਰਾ ਵੱਡਾ ਸਵਾਲ ਇਸ ਰਾਜਨੀਤਿਕ ਪਾਰਟੀ ਦੇ ਗਰੁੱਪ ਦੇ ਰਜਿਸਟਰਡ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਰਾਜਨੀਤਿਕ ਨੁਕਸਾਨ ਕਿਸ ਪਾਰਟੀ ਨੂੰ ਹੋਵੇਗਾ? ਚੌਥਾ ਸਵਾਲ ਜੇਕਰ ਇਹ ਪਾਰਟੀ ਰਜਿਸਟਰਡ ਹੁੰਦੀ ਹੈ ਤਾਂ ਕਿਹੜੀ ਰਾਜਨੀਤਿਕ ਪਾਰਟੀ ਨੂੰ ਫਾਇਦਾ ਹੋਵੇਗਾ। ਪੰਜਵਾਂ ਸਵਾਲ ਕਿ ਰਾਜਨੀਤਿਕ ਪਾਰਟੀ ਜੋ ਰਜਿਸਟਰਡ ਹੋਵੇਗੀ ਉਹ ਦੇਸ਼ ਦੀ ਜਨਤਾ ਦੇ ਸਾਹਮਣੇ ਭਾਰਤੀ ਜਨਤਾ ਪਾਰਟੀਅਤੇ ਅਮਿਤ ਸ਼ਾਹ ਨਾਲ ਆਪਣੇ ਰਿਸ਼ਤੇ ਜਨਤਕ ਕਰੇ। ਵਿਸ਼ੇਸ਼ ਪ੍ਰਬੰਧਾਂ ਦੇ ਤਹਿਤ ਮੋਰਚਿਆਂ ਨੂੰ ਰਜਿਸਟਰਡ ਕਰਵਾ ਰਹੇ ਹਨ, ਉਨ੍ਹਾਂ ਤੋਂ ਇਹ ਸਵਾਲ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਕੀ ਕੋਈ ਤੁਹਾਡਾ ਰਿਸ਼ਤਾ ਹੈ? ਇਹ ਪੰਜ ਵੱਡੇ ਸਵਾਲ ਆਮ ਆਦਮੀ ਪਾਰਟੀ ਪੁੱਛ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਨੂੰ ਲੈਕੇ ਲੰਬੇ ਸਮੇਂ ਤੋਂ ਪੱਤਰਕਾਰਿਤਾ ਕਰ ਰਹੇ ਲੋਕ ਵੀ ਚੰਗੀ ਤਰ੍ਹਾਂ ਸਮਝਣਗੇ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਕਿਸੀ ਵੀ ਪੱਧਰ ਤਕ ਜਾਵੇਗੀ। ਭਾਰਤੀ ਜਨਤਾ ਪਾਰਟੀ ਨੇ ਪਹਿਲਾ ਸੋਚਿਆ ਕਿ ਸ਼ਿਰੋਮਣੀ ਅਕਾਲੀ ਦਲ ਨੂੰ ਅੱਗ ਕਰਕੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਰੋਕ ਸਕਦੇ ਹਾਂ, ਲੇਕਿਨ ਆਮ ਆਦਮੀ ਪਾਰਟੀ ਨਹੀਂ ਰੁਕੀ। ਇਸਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸੋਚਿਆਂ ਕਿ ਕਾਂਗਰਸ ਨੂੰ ਅੱਗੇ ਕਰਕੇ ਸਾਡੀ ਪਾਰਟੀ ਨੂੰ ਰੋਕ ਸਕਦੇ ਹਾਂ। ਲੇਕਿਨ ਕਾਂਗਰਸ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਰੋਕ ਸਕੀ। ਇਸਤੋਂ ਬਾਅਦ ਭਾਜਪਾ ਨੇ ਕੈਪਟਨ ਅਮਰਿੰਦਰ ਨਾਲ ਮਿਲਕੇ ਆਪਣਾ ਮੋਰਚਾ ਤਿਆਰ ਕੀਤਾ। ਉਨ੍ਹਾਂ ਦਾ ਗਠਜੋੜ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਰੋਕਣ ਵਿੱਚ ਸਫ਼ਲ ਨਹੀਂ ਹੋ ਰਿਹਾ।

- Advertisement -

ਰਾਘਵ ਚੱਢਾ ਨੇ ਕਿਹਾ ਕਿ ਅਜਿਹੇ ਵਿੱਚ ਹੁਣ ਭਾਜਪਾ ਪੰਜਾਬ ਵਿੱਚ ਨਵੀਂ ਪਾਰਟੀ ਲਿਆਉਣ ਲਈ ਤਮਾਮ ਤਰ੍ਹਾਂ ਦੀ ਸਹੂਲਤ ਦੇਣ ਜਾ ਰਹੀ ਹੈ, ਤਾਂਕਿ ਰਾਜਨੀਤਿਕ ਪਾਰਟੀ ਰਜਿਸਟਰਡ ਹੋ ਜਾਵੇ, ਜਦੋਂ ਕਿ 1 ਮਹੀਨੇ ਤੋਂ ਪਹਿਲਾਂ ਰਜਿਸਟਰਡ ਨਹੀਂ ਸਕਦੀ ਹੈ। ਅਸੀਂ ਵੀ ਆਪਣੀ ਰਾਜਨੀਤਿਕ ਪਾਰਟੀ ਕੁੱਝ ਸਾਲ ਪਹਿਲਾਂ ਹੀ ਰਜਿਸਟਰ ਕਰਵਾਈ ਸੀ। ਉਸ ਵਕਤ ਸਾਡੇ ਲਈ ਵੱਡੀ ਲੰਬੀ ਪ੍ਰਕਿਰਿਆ ਸੀ। ਅਸੀਂ ਆਵੇਦਨ ਕੀਤਾ, ਉਸ ਵਿੱਚ ਕੁੱਝ ਬਦਲਾਅ ਕੀਤੇ ਗਏ। ਇਸਤੋਂ ਇਲਾਵਾ ਕਈਂ ਦਿੱਕਤਾਂ ਨੂੰ ਦੂਰ ਕੀਤਾ ਗਿਆ। ਹਸਤਾਖਸ਼ਰਾਂ ਵਿੱਚ ਵੀ ਕੁੱਝ ਸੁਧਾਰ ਕਰਵਾਏ ਗਏ ਸੀ। ਇਸਤੋਂ ਬਾਅਦ 30 ਦਿਨਾਂ ਦਾ ਆਬਜੈਕਸ਼ਨ ਪੀਰੀਅਡ ਹੁੰਦਾ ਹੈ। ਇਸ ਤਰ੍ਹਾਂ ਸਾਡੀ ਪਾਰਟੀ ਨੂੰ ਰਜਿਸਟਰਡ ਹੋਣ ਵਿੱਚ ਕਈਂ ਹਫ਼ਤੇ ਲੱਗ ਗਏ। ਹੁਣ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਦੋ ਵੱਡੇ ਬਦਲਾਅ ਕਰਕੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਨੂੰ ਸਰਲ ਕੀਤਾ ਜਾ ਰਿਹਾ ਹੈ। ਇਹ ਇੱਕ ਖ਼ਾਸ ਮੋਰਚੇ ਲਈ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਅਤੇ ਇਲੈਕਸ਼ਨ ਕਮਿਸ਼ਨ ਤੋਂ ਖੁੱਲ੍ਹਕੇ ਪੰਜ ਸਵਾਲ ਪੁੱਛ ਰਹੀ ਹੈ ਜਿਨ੍ਹਾਂ ਦੇ ਸਾਫ਼ ਤੌਰ ਤੇ ਜਵਾਬ ਦਿੱਤੇ ਜਾਣ।

Share this Article
Leave a comment