ਓਂਟਾਰੀਓ ‘ਚ ਫਿਰ ਤੋਂ ਵਧੇ ਕੋਰੋਨਾ ਦੇ ਮਾਮਲੇ, 218 ਨਵੇਂ ਕੇਸ ਕੀਤੇ ਦਰਜ

TeamGlobalPunjab
2 Min Read

ਟੋਰਾਂਟੋ : ਕੈਨੇਡਾ ਦੇ ਕੁਝ ਸੂਬਿਆਂ ਵਿੱਚ ਅਚਾਨਕ ਕੋਰੋਨਾ ਦੇ ਮਾਮਲੇ ਵਧੇ ਹਨ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵੀ ਵਧ ਗਈ ਹੈ।  ਓਂਟਾਰੀਓ ਵਿੱਚ ਵੀਰਵਾਰ ਨੂੰ 218 ਨਵੇਂ ਕੋਵਿਡ ਸੰਕ੍ਰਮਣ ਦੇ ਮਾਮਲੇ ਰਿਪੋਰਟ ਕੀਤੇ ਗਏ। ਪਿਛਲੇ ਤਿੰਨ ਹਫਤਿਆਂ ਵਿੱਚ ਇਹ ਪਹਿਲੀ ਵਾਰ ਹੈ ਕਿ ਨਵੇਂ ਮਾਮਲਿਆਂ ਦੀ ਗਿਣਤੀ 200 ਤੋਂ ਪਾਰ ਗਈ ਹੋਵੇ। ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾਈ ਕੇਸਾਂ ਦੀ ਕੁੱਲ ਗਿਣਤੀ ਹੁਣ 5,49,952 ਤੱਕ ਪੁੱਜ ਗਈ ਹੈ।

  ਇਸ ਤੋਂ ਪਹਿਲਾਂ ਇਸੇ ਮਹੀਨੇ 8 ਜੁਲਾਈ ਨੂੰ ਰੋਜ਼ਾਨਾ ਕੇਸਾਂ ਦੀ ਗਿਣਤੀ 200 ਤੋਂ ਉਪਰ ਪਹੁੰਚ ਗਈ ਸੀ । 8 ਜੁਲਾਈ ਨੂੰ 210 ਮਾਮਲੇ ਸਾਹਮਣੇ ਆਏ ਸਨ।

ਓਂਂਟਾਰੀਓ ਦੀ ਡਿਪਟੀ ਪ੍ਰੀਮੀਅਰ ਅਤੇ ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਨਵੇਂ ਕੇਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

- Advertisement -

 

 

- Advertisement -

 

ਵੀਰਵਾਰ ਦੀ ਰਿਪੋਰਟ ਦੇ ਅਨੁਸਾਰ , ਟੋਰਾਂਟੋ ਅਤੇ ਪੀਲ ਦੋਵਾਂ ਖੇਤਰਾਂ ਵਿੱਚ 38, ਹੈਮਿਲਟਨ ਵਿੱਚ 25, ਵਾਟਰਲੂ ਵਿੱਚ 19, ਗ੍ਰੇ ਬਰੂਸ ਵਿੱਚ 13, ਹਾਲਟਨ ਖੇਤਰ ਵਿੱਚ 12, ਅਤੇ ਮਿਡਲਸੇਕਸ-ਲੰਡਨ ਅਤੇ ਯੌਰਕ ਖੇਤਰ ਵਿੱਚ 10 ਮਾਮਲੇ ਦਰਜ ਕੀਤੇ ਗਏ ਹਨ।

ਹੋਰ ਸਾਰੀਆਂ ਸਥਾਨਕ ਜਨਤਕ ਸਿਹਤ ਇਕਾਈਆਂ ਨੇ ਸੂਬਾਈ ਰਿਪੋਰਟ ਵਿੱਚ 10 ਤੋਂ ਘੱਟ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ ।

ਪ੍ਰੋਵਿੰਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 9,328 ਹੋ ਗਈ ਹੈ ਕਿਉਂਕਿ ਤਿੰਨ ਹੋਰ ਵਿਅਕਤੀਆਂ ਦੀ ਜਾਨ ਕੋਰੋਨਾ ਕਾਰਨ ਚਲੀ ਗਈ ਹੈ।

Share this Article
Leave a comment