ਪੰਜਾਬ ‘ਚ ਬੀਜੇਪੀ ਨੂੰ ਲੱਗਿਆ ਇੱਕ ਹੋਰ ਝਟਕਾ, ਮੈਣੀ ਅਕਾਲੀ ਦਲ ‘ਚ ਹੋਏ ਸ਼ਾਮਲ

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ‘ਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਬੀਜੇਪੀ ਪੰਜਾਬ ਦੇ ਲੀਡਰ ਰਵਿੰਦਰ ਪਾਲ ਸਿੰਘ ਮੈਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਐਡਵੋਕੇਟ ਆਰ.ਪੀ ਸਿੰਘ ਮੈਣੀ ਬੀਜੇਪੀ ਦੇ ਉੱਘੇ ਲੀਡਰ ਸਨ। ਖੇਤੀ ਕਾਨੂੰਨ ਖਿਲਾਫ਼ ਪੰਜਾਬ ਵਿੱਚ ਬੀਜੇਪੀ ਨੂੰ ਛੱਡ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨਿੱਤਰੀਆਂ ਹੋਈਆਂ ਹਨ। ਅਕਾਲੀ ਦਲ ਨੇ ਬੀਜੇਪੀ ਨਾਲੋਂ ਖੇਤੀ ਕਾਨੂੰਨ ਮੁੱਦੇ ‘ਤੇ ਹੀ ਨਾਤਾ ਤੋੜਿਆ ਸੀ। ਹੁਣ ਬੀਜੇਪੀ ਦੇ ਲੀਡਰ ਵੀ ਇਸੇ ਮਾਮਲੇ ‘ਚ ਪਾਰਟੀ ਛੱਡ ਰਹੇ ਹਨ। ਆਰ.ਪੀ ਸਿੰਘ ਮੈਣੀ ਨੇ ਵੀ ਖੇਤੀ ਕਾਨੂੰਨ ਦਾ ਵਿਰੋਧ ਕਰਦੇ ਹੋਏ ਬੀਜੇਪੀ ਦਾ ਸਾਥ ਛੱਡਿਆ ਹੈ। ਆਰ.ਪੀ ਸਿੰਘ ਮੈਣੀ ਦੇ ਅਕਾਲ ਦਲ ‘ਚ ਸ਼ਾਮਲ ਹੋਣ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਲੀਡਰ ਬਿਕਰਮ ਮਜੀਠੀਆ ਵੀ ਮੌਜੂਦ ਸਨ।

ਇਸ ਤੋਂ ਪਹਿਲਾਂ ਹੋਰ ਵੀ ਬੀਜੇਪੀ ਦੇ ਲੀਡਰ ਪਾਰਟੀ ਛੱਡ ਚੁੱਕੇ ਹਨ ਅਤੇ ਅਕਾਲੀ ਦਲ ਦਾ ਪੱਲਾ ਫੜ ਰਹੇ ਹਨ। ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਆਰ.ਪੀ ਮੈਣੀ ਨੇ ਕਿਹਾ ਕਿ ਉਹਨਾਂ ਨੇ 18 ਸਾਲ ਬੀਜੇਪੀ ‘ਚ ਇਮਾਨਦਾਰੀ ਨਾਲ ਕੰਮ ਕੀਤਾ। ਪਾਰਟੀ ਨੇ ਜਿਹੜੀ ਵੀ ਡਿਊਟੀ ਲਗਾਈ ਉਸ ਨੂੰ ਪੂਰਾ ਕੀਤਾ। ਖੇਤੀ ਕਾਨੂੰਨ ਲਾਗੂ ਹੁੰਦੇ ਸਾਰ ਹੀ ਬੀਜੇਪੀ ਨੂੰ ਮੈਂ ਜ਼ਮੀਨੀ ਹਕੀਕਤ ਵੀ ਦੱਸੀ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ। ਉਹਨਾਂ ਨੇ ਕਿਹਾ ਕਿ ਬੀਜੇਪੀ ‘ਚ ਪੰਜਾਬ ਦੇ ਲੀਡਰਾਂ ਦੀ ਸਾਰ ਨਹੀਂ ਲਈ ਜਾਂਦੀ। ਇਸ ਲਈ ਕੇਂਦਰ ਸਰਕਾਰ ਖੇਤੀ ਕਾਨੂੰਨ ‘ਤੇ ਕੋਈ ਵੀ ਗੱਲ ਨਹੀਂ ਸੁਣ ਰਹੀ।

Share this Article
Leave a comment