ED ਨੇ ਅਭਿਨੇਤਾ ਪ੍ਰਕਾਸ਼ ਰਾਜ ਨੂੰ ਪ੍ਰਣਵ ਜਿਊਲਰਸ ਮਾਮਲੇ ‘ਚ ਪੁੱਛਗਿੱਛ ਲਈ ਭੇਜਿਆ ਸੰਮਨ

Rajneet Kaur
3 Min Read

ਨਿਊਜ਼ ਡੈਸਕ: ਅਦਾਕਾਰ ਪ੍ਰਕਾਸ਼ ਰਾਜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਤ੍ਰਿਚੀ ਸਥਿਤ ਪਾਰਟਨਰਸ਼ਿਪ ਫਰਮ, ਪ੍ਰਣਵ ਜਵੈਲਰਜ਼ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਪ੍ਰਕਾਸ਼ ਰਾਜ ਨੂੰ ਸੰਮਨ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਈਡੀ ਨੇ ਅਭਿਨੇਤਾ ਪ੍ਰਕਾਸ਼ ਰਾਜ ਨੂੰ ਤ੍ਰਿਚੀ ਸਥਿਤ ਜਿਊਲਰਸ ਗਰੁੱਪ ਦੇ ਖਿਲਾਫ ਪੋਂਜੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਬੁਲਾਇਆ ਹੈ।

ਦੱਸ ਦਈਏ ਕਿ ਪ੍ਰਣਵ ਜਿਊਲਰਸ ਦੀ ਮਸ਼ਹੂਰੀ ਮਸ਼ਹੂਰ ਐਕਟਰ ਪ੍ਰਕਾਸ਼ ਰਾਜ ਕਰਦੇ ਹਨ। ਇਹੀ ਕਾਰਨ ਹੈ ਕਿ ਜਿਊਲਰਾਂ ‘ਤੇ ਛਾਪੇਮਾਰੀ ਤੋਂ ਬਾਅਦ ਹੁਣ ਜਾਂਚ ਏਜੰਸੀ ਨੇ ਪ੍ਰਕਾਸ਼ ਰਾਜ ਨੂੰ ਨੋਟਿਸ ਭੇਜਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤ੍ਰਿਚੀ ਦੇ ਆਰਥਿਕ ਅਪਰਾਧ ਵਿੰਗ ਦੀ ਜਾਂਚ ਦੁਆਰਾ ਦਰਜ ਕੀਤੀ FIR ਤੋਂ ਬਾਅਦ ਪ੍ਰਣਵ ਜਵੈਲਰਜ਼ ਦੇ ਖਿਲਾਫ PMLA ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪ੍ਰਣਵ ਜਵੈਲਰਜ਼ ਨੇ ਲੋਕਾਂ ਨੂੰ ਭਾਰੀ ਰਿਟਰਨ ਦਾ ਵਾਅਦਾ ਕਰਕੇ ਪੋਂਜ਼ੀ ਸਕੀਮ (ਗੋਲਡ ਸਕੀਮ) ਵਿੱਚ ਲਗਭਗ 100 ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ। ਪਰ ਬਾਅਦ ਵਿੱਚ ਪ੍ਰਣਵ ਜਵੈਲਰਜ਼ ਆਪਣੇ ਵਾਅਦੇ ਤੋਂ ਪਿੱਛੇ ਹਟ ਗਏ ਅਤੇ ਰਾਤੋ ਰਾਤ ਤਾਮਿਲਨਾਡੂ ਵਿੱਚ ਸਾਰੇ ਸ਼ੋਅਰੂਮ ਬੰਦ ਕਰ ਦਿੱਤੇ। ਪ੍ਰਣਵ ਜਵੈਲਰਜ਼ ਦੇ ਚੇਨਈ, ਇਰੋਡ, ਨਾਗਰਕੋਇਲ, ਮਦੁਰਾਈ, ਕੁੰਬਕੋਨਮ ਅਤੇ ਪੁਡੂਚੇਰੀ ਵਰਗੇ ਸ਼ਹਿਰਾਂ ਵਿੱਚ ਵੱਡੇ-ਵੱਡੇ ਸ਼ੋਅਰੂਮ ਸਨ, ਜਿੱਥੇ ਲੋਕਾਂ ਨੇ ਇਸ ਗੋਲਡ ਸਕੀਮ ਵਿੱਚ 1 ਲੱਖ ਤੋਂ 1 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਪਰ ਬਾਅਦ ਵਿੱਚ ਸਭ ਨਾਲ ਧੋਖਾ ਹੋਇਆ।

ਪ੍ਰਣਵ ਜਵੈਲਰਜ਼ ਦੇ ਲੋਕਾਂ ਨੇ ਗੋਲਡ ਸਕੀਮ ਰਾਹੀਂ ਲੋਕਾਂ ਤੋਂ ਇਕੱਠੇ ਕੀਤੇ 100 ਕਰੋੜ ਰੁਪਏ ਕਈ ਸ਼ੈੱਲ ਕੰਪਨੀਆਂ ਰਾਹੀਂ ਨਿਵੇਸ਼ ਕੀਤੇ, ਜਿਸ ਦੀ ਜਾਣਕਾਰੀ ਈਡੀ ਦੇ ਹੱਥ ਆਈ ਹੈ। ਈਡੀ ਦੇ ਅਨੁਸਾਰ, ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪ੍ਰਣਵ ਜਵੈਲਰਜ਼ ਅਤੇ ਇਸ ਨਾਲ ਜੁੜੇ ਲੋਕਾਂ ਨੇ ਧੋਖੇ ਨਾਲ ਹਾਸਿਲ ਕੀਤੀ ਰਕਮ ਨੂੰ ਕਿਸੇ ਹੋਰ ਸ਼ੈੱਲ ਕੰਪਨੀ ਨੂੰ ਮੋੜ ਦਿੱਤਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਛਾਪੇਮਾਰੀ ਦੌਰਾਨ, ਏਜੰਸੀ ਨੂੰ ਵੱਖ-ਵੱਖ ਅਪਰਾਧਕ ਦਸਤਾਵੇਜ਼ ਮਿਲੇ ਸਨ, 23.70 ਲੱਖ ਰੁਪਏ ਦੀ ਅਣਪਛਾਤੀ ਨਕਦੀ, 11.60 ਕਿਲੋ ਵਜ਼ਨ ਵਾਲੇ ਸਰਾਫਾ/ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਸਨ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment