Home / North America / ਇੱਕੋ ਸਿੱਖ ਕੈਨੇਡਾ ਨੇ 550ਵੇਂ ਗੁਰਪੂਰਬ ਨੂੰ ਮੁਖ ਰੱਖਦਿਆਂ ਮਿਸੀਸਾਗਾ ‘ਚ ਲਾਏ 200 ਰੁੱਖ
eco sikh plant 200 trees

ਇੱਕੋ ਸਿੱਖ ਕੈਨੇਡਾ ਨੇ 550ਵੇਂ ਗੁਰਪੂਰਬ ਨੂੰ ਮੁਖ ਰੱਖਦਿਆਂ ਮਿਸੀਸਾਗਾ ‘ਚ ਲਾਏ 200 ਰੁੱਖ

ਇੱਕੋ ਸਿੱਖ ਕੈਨੇਡਾ ਅਤੇ ਕਰੈਡਿਟ ਵੈਲੀ ਕੰਜ਼ਰਵੇਸ਼ਨ ਦੋਵਾਂ ਸੰਸਥਾਵਾਂ ਨੇ ਪਿਛਲੇ ਦਿਨੀਂ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਮਿਸੀਸਾਗਾ ‘ਚ 200 ਰੁੱਖ ਲਗਾਏ। ਐਮ.ਪੀ.ਪੀ ਦੀਪਕ ਆਨੰਦ ਨੇ ਵੀ ਇਸ ਉਪਰਾਲੇ ‘ਚ ਆਪਣਾ ਯੋਗਦਾਨ ਪਾਇਆ ਅਤੇ ਸਾਫ ਵਾਤਾਵਰਣ ਲਈ ਦਰੱਖਤ ਲਗਾਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੂਰਬ ‘ਤੇ ਪੂਰੀ ਦੁਨੀਆਂ ਭਰ ‘ਚ ਬਹੁਤ ਸਾਰੇ ਰੁੱਖ ਲਗਾਉਣ ਦਾ ਟੀਚਾ ਮਿਥਿਆ ਗਿਆ, ਇਸੇ ਟੀਚੇ ਨੂੰ ਪੂਰਾ ਕਰਨ ਲਈ ਇੱਕੋ ਸਿੱਖ ਕੈਨੇਡਾ ਨੇ ਕਰੈਡਿਟ ਵੈਲੀ ਕੰਜ਼ਰਵੇਸ਼ਨ ਦੇ ਸਹਿਯੋਗ ਨਾਲ ਟ੍ਰੀ ਪਲ਼ਾਂਟਿੰਗ ਈਵੈਂਟ ਕਰਵਾਇਆ, ਕਰੈਡਿਟ ਵੈਲੀ ਕੰਜ਼ਰਵੇਸ਼ਨ ਨੇ ਇਸ ਈਵੈਂਟ ‘ਚ 200 ਦਰੱਖਤ ਲਗਾਉਣ ਦਾ ਟੀਚਾ ਮਿਥਿਆ ਸੀ, ਜਿਸ ਨੂੰ ਪੂਰਾ ਕੀਤਾ ਗਿਆ, ਜਦ ਕਿ ਇੱਕੋ ਸਿੱਖ ਕੈਨੇਡਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੱਕ 1 ਮਿਲੀਅਨ ਦਰੱਖਤ ਲਗਾਉਣ ਦੇ ਟੀਚੇ ਵੱਲ ਵਧ ਰਹੀ ਹੈ। ਇਹ ਈਵੈਂਟ 7 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 12 ਵਜੇ ਤੱਕ ਕੋਰਟਨੀ ਪਾਰਕ ਅਥਲੈਟਿਕ ਸੈਂਟਰ ਮਿਸੀਸਾਗਾ ਵਿਖੇ ਕਰਵਾਇਆ ਗਿਆ ਜਿਸ ‘ਚ ਬਹੁ ਗਿਣਤੀ ਲੋਕਾਂ ਨੇ ਹਾਜ਼ਰੀ ਭਰੀ ਮਿਸੀਸਾਗਾ ਮਾਲਟਨ ਤੋਂ ਐਮ ਪੀ ਪੀ ਦੀਪਕ ਆਨੰਦ ਵੀ ਇਸ ਈਵੈਂਟ ‘ਚ ਉਚੇਚੇ ਤੌਰ ਤੇ ਪਹੁੰਚੇ ਅਤੇ ਸੰਸਥਾ ਦੀ ਮਦਦ ਕੀਤੀ। ਇਕੋ ਸਿੱਖ ਸੰਸਥਾ ਇੱਕ ਅਜਿਹੀ ਸੰਸਥਾ ਹੈ ਜੋ ਵਾਤਾਵਰਣ ਦੀ ਸ਼ੁੱਧਤਾ ਲਈ ਦੁਨੀਆਂ ਭਰ ਦੇ ਕਈ ਦੇਸ਼ਾਂ ‘ਚ ਕੰਮ ਕਰ ਰਹੀ ਐ, ਇਸ ਸੰਸਥਾ ਦੇ ਟੋਰਾਂਟੋ ਅਤੇ ਬਰੈਂਪਟਨ ਦੇ ਵਲੰਟੀਅਰਾਂ ਵੱਲੋਂ ਬਹੁਤ ਹੀ ਮਹਿਨਤ ਨਾਲ ਦਰੱਖਤ ਲਗਾਏ ਗਏ ਅਤੇ ਇਨ੍ਹਾਂ ਦੇ ਵੱਡੇ ਹੋਣ ਤੱਕ ਇਨ੍ਹਾਂ ਦੀ ਦੇਖ ਭਾਲ ਵੀ ਕੀਤੀ ਜਾਵੇਗੀ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਇਸ ਈਵੈਂਟ ‘ਚ ਆਪਣੀ ਹਾਜ਼ਰੀ ਲਗਵਾਈ ਅਤੇ ਮਿਹਨਤ ਨਾਲ ਰੁੱਖ ਲਗਾਏ, ਇੱਕੋ ਸਿੱਖ ਕੈਨੇਡਾ ਅਤੇ ਕਰੈਡਿਟ ਵੈਲੀ ਕੰਜ਼ਰਵੇਸ਼ਨ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਐ ਕਿ ਇਸ ਮੁਹਿੰਮ ‘ਚ ਉਨ੍ਹਾਂ ਦਾ ਵੱਧ ਤੋਂ ਵੱਧ ਸਾਥ ਦੇਣ ਅਤੇ ਵਾਤਾਵਰਣ ਨੂੰ ਸੁੱਧ ਬਣਾਉਣ ਲਈ ਆਪਣੇ ਪੱਧਰ ਤੇ ਮਿਹਨਤ ਕਰਨ।

Check Also

ਦੁਨੀਆ ‘ਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਟੈਸਟ ਅਮਰੀਕਾ ‘ਚ ਹੋ ਰਹੇ ਹਨ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਦੁਨੀਆਂ ਵਿੱਚ ਵੱਡੇ ਦੇਸ਼ ਜਿਵੇਂ …

Leave a Reply

Your email address will not be published. Required fields are marked *