ਸਾਵਧਾਨ! ਜ਼ਿਆਦਾ ਮਿੱਠਾ ਖਾਣਾ ਸਿਰਫ਼ ਮੋਟਾਪਾ ਹੀ ਨਹੀਂ, ਇਨ੍ਹਾਂ ਗੰਭੀਰ ਬਿਮਾਰੀਆਂ ਦਾ ਵੀ ਬਣ ਸਕਦਾ ਕਾਰਨ

Global Team
2 Min Read

ਨਿਊਜ਼ ਡੈਸਕ : ਅੱਜ ਦੀ ਆਧੁਨਿਕ ਜੀਵਨ ਸ਼ੈਲੀ ਵਿੱਚ ਖੰਡ ਦੀ ਵਰਤੋਂ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵੱਧ ਗਈ ਹੈ। ਲੋਕ ਸੋਚਦੇ ਹਨ ਕਿ ਜ਼ਿਆਦਾ ਮਿੱਠਾ ਖਾਣ ਨਾਲ ਸਿਰਫ਼ ਭਾਰ ਵਧਦਾ ਹੈ, ਪਰ ਸੱਚਾਈ ਇਸ ਤੋਂ ਕਿਤੇ ਵੱਧ ਗੰਭੀਰ ਹੈ। ਲੋੜ ਤੋਂ ਵੱਧ ਚੀਨੀ/ ਖੰਡ ਦਾ ਸੇਵਨ ਲਿਵਰ ਨਾਲ ਜੁੜੀਆਂ ਕਈ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ।

ਵੱਧ ਚੀਨੀ, ਖਾਸ ਕਰਕੇ ਫਰੂਟੋਜ਼ ਵਾਲੀ ਸ਼ੂਗਰ, ਸਿੱਧੀ ਲਿਵਰ ਵਿੱਚ ਜਾ ਕੇ ਮੈਟਾਬੋਲਾਈਜ਼ ਹੁੰਦੀ ਹੈ। ਜਦੋਂ ਸਰੀਰ ਨੂੰ ਲੋੜ ਤੋਂ ਵੱਧ ਸ਼ੂਗਰ ਮਿਲਦੀ ਹੈ, ਤਾਂ ਲਿਵਰ ਉਸਨੂੰ ਊਰਜਾ ਵਿੱਚ ਬਦਲਣ ਦੀ ਬਜਾਏ ਫੈਟ (ਚਰਬੀ) ਵਿੱਚ ਬਦਲਣਾ ਸ਼ੁਰੂ ਕਰ ਦਿੰਦਾ ਹੈ। ਇਹੀ ਵਾਧੂ ਫੈਟ ਹੌਲੀ-ਹੌਲੀ ਲਿਵਰ ਵਿੱਚ ਜਮ੍ਹਾਂ ਹੋਣ ਲੱਗਦੀ ਹੈ।

ਇਸ ਤੋਂ ਇਲਾਵਾ ਲਗਾਤਾਰ ਜ਼ਿਆਦਾ ਚੀਨੀ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਿਆ ਰਹਿੰਦਾ ਹੈ। ਇਸ ਨੂੰ ਕੰਟਰੋਲ ਕਰਨ ਲਈ ਸਰੀਰ ਵਧੇਰੇ ਇੰਸੁਲਿਨ ਬਣਾਉਂਦਾ ਹੈ। ਪਰ ਜਦੋਂ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਸਰੀਰ ਦੇ ਸੈੱਲ ਇੰਸੁਲਿਨ ਪ੍ਰਤੀ ਘੱਟ ਸੰਵੇਦਨਸ਼ੀਲ ਹੋ ਜਾਂਦੇ ਹਨ, ਜਿਸ ਨੂੰ ਇੰਸੁਲਿਨ ਰੈਜ਼ੀਸਟੈਂਸ ਕਿਹਾ ਜਾਂਦਾ ਹੈ। ਇੰਸੁਲਿਨ ਰੈਜ਼ੀਸਟੈਂਸ ਦੇ ਕਾਰਨ ਲਿਵਰ ਵਿੱਚ ਹੋਰ ਵੀ ਜ਼ਿਆਦਾ ਫੈਟ ਜਮ੍ਹਾਂ ਹੋਣ ਲੱਗਦੀ ਹੈ। ਇਹ ਸਥਿਤੀ ਅੱਗੇ ਚੱਲ ਕੇ ਟਾਈਪ-2 ਡਾਇਬੀਟੀਜ਼ ਅਤੇ ਗੰਭੀਰ ਫੈਟੀ ਲਿਵਰ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ।

ਵੱਧ ਚੀਨੀ ਦਾ ਸੇਵਨ ਸਿਰਫ਼ ਲਿਵਰ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਇਹ ਖ਼ੂਨ ਵਿੱਚ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਵੀ ਵਧਾ ਦਿੰਦਾ ਹੈ। ਟ੍ਰਾਈਗਲਿਸਰਾਈਡਸ ਇੱਕ ਕਿਸਮ ਦੀ ਫੈਟ ਹੈ, ਜਿਸਦੀ ਜ਼ਿਆਦਾ ਮਾਤਰਾ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਸਕਦੀ ਹੈ। ਜਦੋਂ ਉੱਚ ਟ੍ਰਾਈਗਲਿਸਰਾਈਡਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਪੇਟ ਦੇ ਆਲੇ-ਦੁਆਲੇ ਦੀ ਚਰਬੀ ਅਤੇ ਵਧਿਆ ਹੋਇਆ ਬਲੱਡ ਸ਼ੂਗਰ ਜੁੜ ਜਾਂਦੇ ਹਨ, ਤਾਂ ਇਹ ਸਥਿਤੀ ਗੰਭੀਰ ਬਣ ਸਕਦੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment