ਮੋਬਾਈਲ ਦੀ ਵਰਤੋਂ ਦੇ ਲਾਭ ਅਤੇ ਹਾਨੀਆਂ

Rajneet Kaur
5 Min Read

ਰਮਨਪ੍ਰੀਤ ਕੌਰ

ਅਸੀਂ ਜਾਣਦੇ ਹਾਂ ਕਿ ਅੱਜਕਲ੍ਹ ਸੋਸ਼ਲ ਮੀਡੀਆ ਦਾ ਯੁਗ ਚਾਲ ਰਿਹਾ ਹੈ । ਜਿਸ ਵਿੱਚ ਲੋਕ ਪੜ੍ਹਨਾ ਘੱਟ ਤੇ ਸੁਣਨਾ ਵਧੇਰੇ ਪਸੰਦ ਕਰਦੇ ਹਨ।  ਜੇਕਰ ਗੱਲ ਅੱਜ ਦੀ ਨੌਜਵਾਨ ਪੀੜੀ ਦੀ ਕੀਤੀ ਜਾਵੇ ਤਾਂ ਨਵਯੁਗ ਵਿੱਚ ਅਸੀਂ ਵੇਖ ਹੀ ਰਹੇ ਹਾਂ ਕਿ ਟੈਲੀਫੋਨ ਦੀ ਵਰਤੋਂ ਵਧੇਰੇ ਹੋ ਰਹੀ ਹੈ।  ਜਿਸ ਦੇ ਕਈ ਨੁਕਸਾਨ ਤੇ ਲਾਭ ਵੀ ਹਨ।  ਟੈਲੀਫੋਨ ਯੰਤਰ ਇਕ ਅਜਿਹਾ ਯੰਤਰ ਹੈ ਜਿਸ ਨਾਲ ਸਮਾਜ ਵਿੱਚ ਰਹਿੰਦੇ ਹੋਏ ਸਾਡੀਆਂ ਕਈ ਮੁਸ਼ਕਲਾਂ ਤਾ ਹੱਲ ਹੋ ਜਾਂਦੀਆਂ ਹਨ ਪਰ ਨਾਲ ਹੀ ਟੈਲੀਫੋਨ ਦੀਆਂ ਸਕਰੀਨ ਤੋਂ ਪੈ ਰਹੀਆਂ ਭੈੜੀਆਂ ਕਿਰਨਾਂ ਸਾਡੀਆਂ ਅੱਖਾਂ ਨੂੰ ਖ਼ਰਾਬ ਕਰਦੀਆਂ ਹਨ।  ਜਿਸ ਨਾਲ ਸਾਨੂੰ ਨਜ਼ਰ ਦੀ ਦਿਕਤ ਆ ਜਾਂਦੀ ਹੈ।  ਪਹਿਲੇ ਸਮੇ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਵਿੱਚ ਆਪਸੀ ਪਿਆਰ ਤੇ ਲੁੱਕ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਸਨ ।  ਪੁਰਾਣੇ ਸਮਿਆਂ ਵਿੱਚ ਲੋਕਾਂ ਇੱਕ ਦੂਜੇ ਨਾਲ ਸਮਾਂ ਬਤੀਤ ਕਰਦੇ ਸਨ ਤੇ ਆਪਸੀ ਦੁਖ – ਸੁੱਖ ਸਾਂਝੇ ਕਰਦੇ ਸਨ, ਪਰ ਨਵਯੁਗ ਦੇ ਨਾਲ- ਨਾਲ ਸਾਰਾ ਕੁਝ ਹੀ ਬਦਲ ਗਿਆ ।  ਟੈਲੀਫੋਨ ਨਾਲ ਲੋਕਾਂ ਦਾ ਸਭ ਤੋਂ ਪਹਿਲਾਂ ਆਪਸੀ ਪਿਆਰ ਖਤਮ ਹੋ ਗਿਆ ਤੇ ਦੂਜਾ ਇਕ ਦੂਜੇ ਨੂੰ ਦੇਣ ਵਾਲਾ ਸਮਾਂ ਹੁਣ ਰਿਹਾ ਹੀ ਨਹੀਂ ।  ਓਹੀ ਸਮਾਂ ਅਜਕਲ੍ਹ ਫੋਨ ਤੇ ਬਤੀਤ ਕੀਤਾ ਜਾ ਰਿਹਾ ਹੈ।  ਜਿਸ ਨਾਲ ਰਿਸ਼ਤੇਦਾਰੀ ਦਾ ਤਾਂ ਨਾਮ ਹੀ ਨਹੀਂ ਰਿਹਾ।   ਜਦੋ ਕਿਸੇ ਰਿਸ਼ਤੇਦਾਰ ਨੂੰ ਲੋੜ ਪੈਂਦੀ ਸੀ ਤਾਂ ਉਸ ਸਮੇ ਔਖੇ ਸੌਖੇ ਹੋ ਕਿ ਹਰ ਕੋਈ ਓਥੇ ਪੁੱਜ ਹੀ ਜਾਂਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ । ਫੋਨ ਤੇ ਹੀ ਔਨਲਾਈਨ ਸੁਖ ਦੁਖ ਦੀ ਖ਼ਬਰ ਲਈ ਜਾਂਦੀ ਹੈ । ਛੋਟੇ ਬਚੇ ਤੋਂ ਲੈ ਕਿ ਘਰ ਦੇ ਹਰ ਸ਼ਖ਼ਸ ਕੋਲ ਫੋਨ ਹੈ।  ਘਰ ਦੇ ਵਿੱਚ ਬੈਠੇ ਹੀ ਬਚੇ ਤੇ ਮਾਤਾ ਪਿਤਾ ਆਪਸ ਵਿੱਚ ਘੱਟ ਬੋਲਦੇ ਹਨ ਕਿਉਂਕਿ ਸਾਰਾ ਸਮਾਂ ਫੋਨ ਨਾਲ ਹੀ ਲੰਘਾਇਆ ਜਾਂਦਾ ਹੈ। ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਥੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਰਾਤ ਨੂੰ ਕਹਾਣੀਆਂ ਸੁਣਾ ਕੇ ਜਾ ਛੋਟੇ ਬਚੇ ਨੂੰ ਲੋਰੀ ਦੇ ਕਿ ਸੁਲਾ ਦਿੰਦੀਆਂ ਸਨ ਅੱਜ ਉਸ ਤੋਂ ਉਲਟ ਹੈ ਸਭ ਕੁਝ ਨਾ ਬਚੇ ਮਾਂ -ਪਿਓ ਕੋਲ ਬੈਠਦੇ ਹਨ ਤੇ ਨਾਂ ਹੀ ਮਾਂ – ਬਾਪ ਓਹਨਾ ਨੂੰ ਦੇਣ ਵਾਲਾ ਸਮਾਂ ਦਿੰਦੇ ਹਨ । ਜਿਸ ਕਰਕੇ ਇਹ ਅਹਿਮ ਰਿਸ਼ਤੇ ਨੂੰ ਬਹੁਤ ਵੱਡੀ ਠੇਸ ਪਹੁੰਚ ਰਹੀ ਹੈ । ਬੱਚਿਆਂ ਦਾ ਪੜ੍ਹਨ ਨਾਲੋਂ ਵੀ ਮੋਹ ਟੁੱਟ ਰਿਹਾ ਹੈ। ਟੈਲੀਫੋਨ ਦੀਆਂ ਨੀਲੀਆਂ ਕਿਰਨਾਂ ਹਨ ਜੋ ਸਾਡੇ ਦਿਮਾਗ਼ ਤੇ ਅੱਖਾਂ ਤੇ ਬਹੁਤ ਬੁਰਾ ਅਸਰ ਪਾਉਂਦੀਆਂ ਹਨ । ਜੋ ਕਿਰਨਾਂ ਸਾਨੂੰ ਦਿਖਦੀਆਂ ਤਾਂ ਨਹੀਂ ਪਰ ਓਹਨਾ ਦਾ ਨੁਕਸਾਨ ਸਾਨੂੰ ਜਲਦ ਹੀ ਦਿਖਣ ਲਗ ਜਾਂਦਾ ਹੈ।  ਅੱਜਕਲ੍ਹ ਅਸੀਂ ਦੇਖਦੇ ਹਾਂ ਕਿ ਟੈਲੀਫੋਨ ਘਰਾਂ ਦੇ ਘਰ ਬਰਬਾਦ ਵੀ ਕਰ ਰਿਹਾ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਤੇ ਪੈ ਰਿਹਾ ਹੈ । ਜੇਕਰ ਕੋਈ ਔਰਤ ਗਰਭਵਤੀ ਹੈ ਤਾਂ ਉਹ ਜਦੋਂ ਜ਼ਿਆਦਾ ਫੋਨ ਦੀ ਵਰਤੋਂ ਕਰਦੀ ਹੈ ਤਾਂ ਉਸ ਦਾ ਅਸਰ ਸਿੱਧਾ ਹੋਣ ਵਾਲੇ ਬੱਚੇ ਤੇ ਪੈਂਦਾ ਹੈ ,ਜੋ ਕਿ ਬਹੁਤ ਨੁਕਸਾਨਦਾਇਕ ਹੈ ।

ਜਿਥੇ ਟੈਲੀਫੋਇਨ ਦੇ ਖ਼ਤਰੇ ਹਨ ਉੱਥੇ ਹੀ ਇਸ ਦੇ ਕੁਝ ਲਾਭ ਵੀ ਹਨ । ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਹ ਲਾਹੇਵੰਦ ਵੀ ਹੈ ਕਿਉਕਿ ਉਹ ਗੂਗਲ ਤੋਂ ਸਰਚ  ਕਰਕੇ ਆਪਣੀ ਲੋੜ ਦਾ ਸਾਰਾ ਡਾਟਾ ਕੱਢ ਸਕਦੇ ਹਨ । ਕੋਈ ਵਿਸ਼ਾ ਸਮਝ ਨਾ ਆ ਰਿਹਾ ਹੋਵੇ ਉਸ ਨੂੰ ਵੀਡੀਓ ਰਾਹੀਂ ਸਮਝ ਸਕਦੇ ਹਾਂ । ਕੁਝ ਖੇਡਣ ਲਈ ਗੇਮ੍ਸ ਵੀ ਹੁੰਦੀਆਂ ਹਨ ਨੇ ਜਿਨ੍ਹਾਂ ਨਾਲ ਦਿਮਾਗ ਤੇਜ ਹੁੰਦਾ ਹੈ । ਰਸੋਈ ਘਰ ਵਿੱਚ ਅੱਜ ਦੀਆਂ ਕੁੜੀਆਂ ਲਈ ਵੀ ਬਹੁਤ ਮਹੱਤਵਪੂਰਨ ਹੈ  ਕਿਉਕਿ ਜਿਨ੍ਹਾਂ ਕੁੜੀਆਂ ਨੂੰ ਰਸੋਈ ਵਿੱਚ ਖਾਣਾ ਤਿਆਰ ਕਰਦੇ ਸਮੇਂ ਜਦੋ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਟੈਲੀਫੋਨ ਦੀ ਮਦਦ ਨਾਲ ਵੀਡੀਓ ਵੇਖ ਕਿ ਖਾਣਾ ਤਿਆਰ ਕਰ ਸਕਦੀਆਂ ਹਨ । ਸਭ ਤੋਂ ਵੱਡਾ ਲਾਭ ਇਹ ਹੈ ਕਿ ਜੋ ਦੇਸ਼ਾਂ ਵਿਦੇਸ਼ਾਂ ਆਪਣੇ ਪਰਿਵਾਰਾਂ ਤੋਂ ਕੋਹਾਂ ਦੂਰ ਬੈਠੇ ਹਨ ਉਹ ਆਪਣੇ ਪਰਿਵਾਰ ਨਾਲ ਫੋਨ ਰਾਹੀਂ ਗੱਲਬਾਤ ਕਰਕੇ ਆਪਣੇ ਆਪ ਨੂੰ ਸਕੂਨ ਦਿੰਦੇ ਹਨ । ਇਸ ਰਹੀ ਆਪਣੇ ਪਰਵਾਰ ਦਾ ਦੁੱਖ ਸੁੱਖ ਸਾਂਝਾ ਕੀਤਾ ਜਾਂਦਾ ਹੈ । ਦੁਨੀਆਂ ਦੇ ਕੋਨੇ ਵਿੱਚ ਕੀ ਕੁਝ ਵਾਪਰ ਰਿਹਾ ਹੈ ।  ਇਸ ਰਾਹੀਂ ਹਰ ਕੋਨੇ ਦੀ ਜਾਣਕਾਰੀ ਮਿਲਦੀ ਹੈ । ਪਰ ਹੁਣ ਹਾਲਾਤਾਂ ਨੂੰ ਸਮਝਦੇ ਹੋਏ ਟੈਲੀਫੋਨ ਦੀਆਂ ਲਾਭ ਹਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਇਸ ਦੀ ਕਿੰਨੀ ਵਰਤੋਂ ਕਰਨੀ ਚਾਹੀਦੀ ਹੈ ।

Share this Article
Leave a comment