ਵਧੇਰੇ ਮੀਟ ਖਾਣਾ ਘਟਾ ਸਕਦੈ ਤੁਹਾਡੇ ਮਾਤਾ-ਪਿਤਾ ਬਣਨ ਦੀ ਸ਼ਮਤਾ

TeamGlobalPunjab
1 Min Read

ਨਿਊਜ਼ ਡੈਸਕ : ਮੱਛੀ ਤੇ ਮਟਨ ‘ਚ ਚਾਹੇ ਪੋਸ਼ਕ ਤੱਤ ਹੁੰਦੇ ਹਨ ਫਿਰ ਵੀ ਚਿਕਨ ਖਾਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ।

ਦੱਸ ਦਈਏ ਦੁਕਾਨਦਾਰ ਚੂਚਿਆਂ ਨੂੰ ਛੇਤੀ ਵੱਡਾ ਕਰਨ ਲਈ ਉਨ੍ਹਾਂ ਨੂੰ ਆਕਸੀਟੌਕਸਿਨ ਦਾ ਇੰਜੈਕਸ਼ਨ ਲਾਉਂਦੇ ਹਨ। ਅਜਿਹਾ ਚਿਕਣ ਖਾਣਾ ਲੋਕਾਂ ਨੂੰ ਸਿਹਤ ਖ਼ਰਾਬ ਕਰਦਾ ਹੈ। ਜਿਹੜੀਆਂ ਔਰਤਾਂ ਵੱਧ ਚਿਕਨ ਖਾਂਦੀਆਂ ਹਨ, ਉਨ੍ਹਾਂ ਦੇ ਮਾਂ ਬਣਨ ਦੀ ਸੰਭਾਵਨਾ ਘਟ ਜਾਂਦੀ ਹੈ। ਉਨ੍ਹਾਂ ਅੰਦਰ ਆਕਸੀਟੌਕਸਿਨ ਦੀ ਮਾਤਰਾ ਵਧ ਜਾਂਦੀ ਹੈ ਤੇ ਉਨ੍ਹਾਂ ਦਾ ਆਪਣੇ ਡੀਐਨਏ ਤੇ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ।

ਬਿਲਕੁਲ ਅਜਿਹੀ ਸਮੱਸਿਆ ਮਰਦਾਂ ‘ਚ ਵੀ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਸ਼ੁਕਰਾਣੂਆਂ ਦੀ ਘਾਟ ਪੈਦਾ ਹੋਣ ਲੱਗਦੀ ਹੈ। ਇਸ ਲਈ ਸਰੀਰ ਅੰਦਰ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਚਿਕਨ ਦੀ ਵਰਤੋਂ ਛੱਡ ਦੇਣੀ ਚਾਹੀਦੀ ਹੈ। ਇਸ ਦੀ ਥਾਂ ਬੱਕਰੇ ਦਾ ਮਾਸ ਜਾਂ ਮੱਛੀ ਖਾ ਲੈਣੇ ਚਾਹੀਦੇ ਹਨ।

Share this Article
Leave a comment