ਕੰਗਨਾ ਰਨੌਤ ਨੂੰ ਹਾਈਕੋਰਟ ਤੋਂ ਮਿਲੀ ਕਲੀਨ ਚਿਟ

TeamGlobalPunjab
2 Min Read

ਚੰਡੀਗੜ੍ਹ: ਕੰਗਨਾ ਰਨੌਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕਲੀਨ ਚਿਟ ਮਿਲ ਗਈ ਹੈ। ਅਸਲ ‘ਚ ਮਾਮਲਾ ਕੰਗਨਾ ਰਨੌਤ ਦੇ ਬੀਫ ਖਾਣ ਨਾਲ ਜੁੜੇ ਟਵੀਟ ਅਤੇ ਬਿਆਨ ਨਾਲ ਜੁੜਿਆ ਹੈ। ਕੰਗਨਾ ਰਨੌਤ ਦੇ ਖਿਲਾਫ ਲੁਧਿਆਣਾ ਦੇ ਰਹਿਣ ਵਾਲੇ ਨਵਨੀਤ ਗੋਪੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਕੰਗਨਾ ਆਪਣੇ ਬਿਆਨਾਂ ਨਾਲ ਬੀਫ ਖਾਣ ਨੂੰ ਪ੍ਰਮੋਟ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਨਵਨੀਤ ਗੋਪੀ ਨੇ ਕਿਹਾ ਕਿ ਉਹ ਲੁਧਿਆਣਾ ਦੇ ਪੁਲਿਸ ਸਟੇਸ਼ਨ ਵਿੱਚ ਕੰਗਨਾ ਰਨੌਤ ਖਿਲਾਫ ਸ਼ਿਕਾਇਤ ਵੀ ਦੇ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਆਪਣੀ ਅਰਜ਼ੀ ਵਿੱਚ ਮੰਗ ਕੀਤੀ ਕਿ ਕੰਗਨਾ ਰਨੌਤ ‘ਤੇ ਸੈਕਸ਼ਨ 8 ਪੰਜਾਬ ਗਊ ਹੱਤਿਆ ਰੋਕਥਾਮ ਕਾਨੂੰਨ 1995, ਸੈਕਸ਼ਨ 66 ਅਤੇ 67 ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 ਅਤੇ ਭਾਰਤੀ ਸਜਾ ਸੰਹਿਤਾ, 1860 ਦੀ ਧਾਰਾ 295 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ।

ਇਸ ‘ਤੇ ਫੈਸਲਾ ਸੁਣਾਉਂਦੇ ਹੋਏ ਜਸਟਿਸ ਮਨੋਜ ਬਜਾਜ ਨੇ ਇਸ ਅਰਜ਼ੀ ਨੂੰ ਅਸਪੱਸ਼ਟ ਤੇ ਗਲਤ ਸਮਝ ਲੈਣ ਵਾਲਾ ਦੱਸਿਆ ਤੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਕੋਰਟ ਨੇ ਕਿਹਾ ਕਿ ਅਜਿਹਾ ਕਿਤੇ ਵੀ ਨਹੀਂ ਲੱਗ ਰਿਹਾ ਕਿ ਕੰਗਨਾ ਬੀਫ ਖਾਣ ਨੂੰ ਪ੍ਰਮੋਟ ਕਰ ਰਹੀ ਹੈ ਬਲਕਿ ਉਨ੍ਹਾਂ ਦੀ ਪੋਸਟ ਦੱਸ ਰਹੀ ਹੈ ਕਿ ਉਹ ਖੁਦ ਸ਼ਾਕਾਹਾਰੀ ਹੋ ਗਈ ਹਨ। ਉੱਥੇ ਹੀ ਦੂਜੀ ਪੋਸਟ ਵਿੱਚ ਕੰਗਨਾ ਦੱਸ ਰਹੀ ਹੈ ਕਿ ਭਾਰਤ ਅਤੇ ਵਿਦੇਸ਼ੀਆਂ ਦੇ ਖਾਣੇ ਵਿੱਚ ਕੀ ਅੰਤਰ ਹੈ।

- Advertisement -

Share this Article
Leave a comment