ਕਿਸਾਨ ਅੰਦੋਲਨ ਦਾ ਫਿਲਮੀ ਸਿਤਾਰਿਆਂ ‘ਤੇ ਅਸਰ

TeamGlobalPunjab
1 Min Read

ਨਿਊਜ਼ ਡੈਸਕ – ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਵਜੋਂ ਕਿਸਾਨਾਂ ਵੱਲੋਂ ਪਟਿਆਲਾ ’ਚ ਬੌਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫ਼ਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਕੁਝ ਸਮੇਂ ਲਈ ਰੁਕਵਾ ਦਿੱਤੀ ਹੈ। ਸ਼ੂਟਿੰਗ ਪਟਿਆਲਾ ਦੇ ਪੰਜਾਬ ਬਾਗ਼ ਨੇੜੇ ਚੱਲ ਰਹੀ ਹੈ।

ਦੱਸ ਦਈਏ ਪਟਿਆਲਾ ’ਚ 23 ਜਨਵਰੀ ਨੂੰ ਵੀ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਗਈ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਵੀ ਇਸ ਫ਼ਿਲਮ ਦੀ ਸ਼ੂਟਿੰਗ ਰੁਕਵਾ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀ ਕਿਸਾਨ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਅਦਾਕਾਰਾ ਜਾਨ੍ਹਵੀ ਕਪੂਰ ਨੂੰ ਕਿਸਾਨਾਂ, ਜਿਨ੍ਹਾਂ ਵੱਲੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਹਰੇ ਕੀਤੇ ਜਾ ਰਹੇ ਹਨ, ਦੇ ਹੱਕ ’ਚ ਬਿਆਨ ਦੇਣਾ ਚਾਹੀਦਾ ਹੈ।

 ਇੱਕ ਮੁਜ਼ਾਹਰਾਕਾਰੀ ਨੇ ਕਿਹਾ, ‘ਸਾਨੂੰ ਕਿਸੇ ਵੀ ਵਿਅਕਤੀ ਨਾਲ ਨਫ਼ਰਤ ਨਹੀਂ ਹੈ। ਜੇਕਰ ਜਾਨ੍ਹਵੀ ਇੱਕ ਵਾਰ ਕਿਸਾਨਾਂ ਦੇ ਹੱਕ ’ਚ ਬਿਆਨ ਦਿੰਦੀ ਹੈ ਤਾਂ ਅਸੀਂ ਸ਼ੂਟਿੰਗ ਦੀ ਆਗਿਆ ਦੇ ਦੇਵਾਂਗੇ।’ ਦੂਜੇ ਪਾਸੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੂਟਿੰਗ ’ਚ ਸਮੇਂ ਲਈ ਹੀ ਵਿਘਨ ਪਿਆ, ਜੋ ਬਾਅਦ ’ਚ ਫਿਰ ਸ਼ੁਰੂ ਕਰਵਾ ਦਿੱਤੀ ਗਈ।

Share this Article
Leave a comment