ਕੀ ਚੌਲ ਖਾਣ ਨਾਲ ਵਧਦਾ ਹੈ ਮੋਟਾਪਾ? ਭਾਰ ਘਟਾਉਣਾ ਵਾਲੇ ਜ਼ਰੂਰ ਦੇਣ ਧਿਆਨ

TeamGlobalPunjab
3 Min Read

ਨਿਊਜ਼ ਡੈਸਕ- ਤੁਸੀਂ ਕਈ ਲੋਕਾਂ ਦੇ ਮੂੰਹੋਂ ਸੁਣਿਆ ਹੋਵੇਗਾ ਕਿ ਚੌਲ ਖਾਣ ਨਾਲ ਤੁਸੀਂ ਮੋਟਾ ਹੋ ਜਾਂਦੇ ਹੋ। ਅਜਿਹੀ ਮਿੱਥ ਕਾਰਨ ਕਈ ਲੋਕ ਚੌਲ ਨਹੀਂ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਿਰਫ ਝੂਠ ਹੈ। ਕਿਉਂਕਿ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਕਦੋਂ ਚੌਲ ਖਾਂਦੇ ਹੋ। ਕਈ ਲੋਕਾਂ ਦਾ ਮੰਨਣਾ ਹੈ ਕਿ ਰਾਤ ਨੂੰ ਚੌਲ ਖਾਣ ਨਾਲ ਮੋਟਾਪਾ ਵਧਦਾ ਹੈ, ਜਦਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਸਫੇਦ ਚੌਲ ਖਾਣ ਦੀ ਬਜਾਏ ਬ੍ਰਾਊਨ ਰਾਈਸ ਖਾਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਚਾਵਲ ਖਾਣ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਮਿੱਥਾਂ ਅਤੇ ਇਸ ਦੇ ਪਿੱਛੇ ਦਾ ਸੱਚ।

ਕਈ ਲੋਕਾਂ ਦਾ ਮੰਨਣਾ ਹੈ ਕਿ ਚੌਲ ਖਾਣ ਤੋਂ ਬਾਅਦ ਭਾਰ ਵਧਣ ਲੱਗਦਾ ਹੈ ਪਰ ਅਜਿਹੇ ਲੋਕਾਂ ਨੂੰ ਦੱਸ ਦਈਏ ਕਿ ਚਾਵਲ ਜਲਦੀ ਪਚ ਜਾਂਦੇ ਹਨ, ਅਜਿਹੇ ਵਿੱਚ ਮਾਇਨੇ ਰੱਖਦਾ ਰੈ ਕਿ ਤੁਸੀਂ ਚੌਲ ਕਿਵੇਂ ਖਾਂਦੇ ਹੋ। ਜੇਕਰ ਤੁਸੀਂ ਖਿਚੜੀ, ਦਾਲ ਅਤੇ ਚੌਲ ਖਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ‘ਚ ਅਮੀਨੋ ਐਸਿਡ ਹੁੰਦਾ ਹੈ। ਹਾਲਾਂਕਿ ਅਜਿਹੇ ਭੋਜਨ ‘ਚ ਪ੍ਰੋਟੀਨ ਅਤੇ ਚੰਗੀ ਫੈਟ ਹੁੰਦੀ ਹੈ, ਜੋ ਭਾਰ ਘਟਾਉਣ ਲਈ ਫਾਇਦੇਮੰਦ ਹੁੰਦੀ ਹੈ।

ਇਸ ਤੋਂ ਇਲਾਵਾ ਕਈ ਲੋਕਾਂ ਦਾ ਮੰਨਣਾ ਹੈ ਕਿ ਚੌਲਾਂ ‘ਚ ਗਲੂਟਨ ਹੁੰਦਾ ਹੈ। ਦੱਸ ਦੇਈਏ ਕਿ ਚਿੱਟੇ ਅਤੇ ਭੂਰੇ ਦੋਵੇਂ ਹੀ ਚੌਲਾਂ ਵਿੱਚ ਗਲੁਟਨ ਮੌਜੂਦ ਨਹੀਂ ਹੈ।

ਇਸ ਦੇ ਨਾਲ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਸਫੇਦ ਚੌਲ ਮੋਟਾਪਾ ਵਧਾਉਂਦੇ ਹਨ, ਇਸ ਲਈ ਬਰਾਊਨ ਰਾਈਸ ਖਾਣਾ ਚਾਹੀਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਭੂਰੇ ਚਾਵਲ ਭਾਰ ਘਟਾਉਣ ਦਾ ਕਾਰਨ ਬਣਦੇ ਹਨ। ਕਿਉਂਕਿ ਇਸ ‘ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜ਼ਿੰਕ ਦੀ ਮਾਤਰਾ ‘ਚ ਮੁਸ਼ਕਿਲ ਹੋ ਸਕਦੀ ਹੈ। ਇਮਿਊਨ ਸਿਸਟਮ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਸਾਨੂੰ ਜ਼ਿੰਕ ਦੀ ਲੋੜ ਹੁੰਦੀ ਹੈ।

- Advertisement -

ਜੇਕਰ ਤੁਸੀਂ ਕਈ ਤਰ੍ਹਾਂ ਦੇ ਚੌਲ ਖਾਂਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਭਿੰਨਤਾ ਦੇ ਨਾਲ-ਨਾਲ ਜੇਕਰ ਤੁਸੀਂ ਚੌਲ ਖਾਣ ਦੇ ਪੈਟਰਨ ‘ਤੇ ਧਿਆਨ ਦਿਓਗੇ ਤਾਂ ਤੁਹਾਡਾ ਮੋਟਾਪਾ ਨਹੀਂ ਵਧੇਗਾ। ਯਾਨੀ ਜੇਕਰ ਤੁਸੀਂ ਆਪਣੀ ਸਿਹਤ ਅਤੇ ਭਾਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਮਿਸ਼ਰਨ ਦੇ ਹਿਸਾਬ ਨਾਲ ਚੌਲ ਖਾਓ। ਤੁਸੀਂ ਬਿਲਕੁਲ ਵੀ ਮੋਟੇ ਨਹੀਂ ਹੋਵੋਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment