ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗਾਣਿਆਂ ਨਾਲ ਤਾਂ ਖੂਬ ਧਮਾਲ ਮਚਾ ਹੀ ਰਹੀ ਹਨ ਪਰ ਹਾਲ ਹੀ ਵਿੱਚ ਉਨ੍ਹਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਨੇਹਾ ਕੱਕੜ ਵਿਆਹ ਕਰਵਾਉਣ ਜਾ ਰਹੀ ਹੈ ਉਹ ਇਸ ਸਾਲ ਵੈਲੇਂਟਾਈਨਸ ਡੇਅ ਦੇ ਖਾਸ ਮੌਕੇ ‘ਤੇ ਯਾਨੀ 14 ਫਰਵਰੀ ਨੂੰ ਵਿਆਹ ਕਰਵਾਉਣਗੀ। ਇਸ ਗੱਲ ਦਾ ਖੁਲਾਸਾ ਖੁਦ ਉਨ੍ਹਾਂ ਦੇ ਮਾਪਿਆਂ ਨੇ ਇੰਡੀਅਨ ਆਈਡਲ ਦੇ ਦੌਰਾਨ ਕੀਤਾ।
ਖਾਸ ਗੱਲ ਤਾਂ ਇਹ ਹੈ ਕਿ ਨੇਹਾ ਕੱਕੜ ਦੇ ਹੋਣ ਵਾਲੇ ਪਤੀ ਕੋਈ ਹੋਰ ਨਹੀਂ, ਸਗੋਂ ਸਿੰਗਰ ਅਤੇ ਐਕਟਰ ਆਦਿਤਿਆ ਨਰਾਇਣ ( Aditya Narayan ) ਹਨ। ਨੇਹਾ ਕੱਕੜ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਮਾਪੇ ਆਦਿਤਿਆ ਨਰਾਇਣ ਨਾਲ ਉਨ੍ਹਾਂ ਦਾ ਰਿਸ਼ਤਾ ਤੈਅ ਕਰਦੇ ਨਜ਼ਰ ਆ ਰਹੇ ਹਨ।
https://www.instagram.com/p/B7AK5QEH4Hd/
ਨੇਹਾ ਕੱਕੜ ਅਤੇ ਆਦਿਤਿਆ ਦਾ ਰਿਸ਼ਤਾ ਇੰਡੀਅਨ ਆਈਡਲ ਦੀ ਸਟੇਜ ‘ਤੇ ਤੈਅ ਹੋਇਆ। ਵੀਡੀਓ ਵਿੱਚ ਪਹਿਲਾਂ ਉਦਿਤ ਨਰਾਇਣ ਸਟੇਜ ‘ਤੇ ਆਏ, ਜਿੱਥੇ ਉਨ੍ਹਾਂ ਨੇ ਆਉਂਦੇ ਹੀ ਕਿਹਾ ਕਿ ਉਹ ਨੇਹਾ ਕੱਕੜ ਨੂੰ ਆਪਣੀ ਬਹੂ ਬਣਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਇੰਡੀਅਨ ਆਈਡਲ ਦੀ ਸਟੇਜ ‘ਤੇ ਨੇਹਾ ਕੱਕੜ ਦੇ ਮਾਪੇ ਵੀ ਆ ਜਾਂਦੇ ਹਨ। ਸ਼ੋਅ ਦੀ ਸਟੇਜ ‘ਤੇ ਆਦਿਤਿਅ ਨਰਾਇਣ ਨੇ ਕਿਹਾ ਕਿ ਵਿਆਹ 14 ਫਰਵਰੀ ਨੂੰ ਹੋਣ ਵਾਲਾ ਹੈ। ਇਸ ਤੋਂ ਬਾਅਦ ਆਦਿਤਿਆ ਨਰਾਇਣ ਦੀ ਮਾਂ ਵੀ ਆ ਜਾਂਦੀ ਹੈ, ਜਿਨ੍ਹਾਂ ਨੂੰ ਨੇਹਾ ਕੱਕੜ ਸਾਸੂ ਮਾਂ ਕਹਿ ਦਿੰਦੀ ਹੈ। ਇੰਡੀਅਨ ਆਈਡਲ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਦੋਵਾਂ ਦੇ ਵਿਆਹ ਦੇ ਪ੍ਰੋਗਰਾਮ 1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਹਨ।