ਨਿਊਜ਼ ਡੈਸਕ: ਸਰਦੀਆਂ ਦਾ ਮੌਸਮ ਸ਼ੂਰੁ ਹੋ ਗਿਆ ਹੈ ਅਤੇ ਇਸ ਦੇ ਨਾਲ ਕਈ ਬਿਮਾਰੀਆਂ ਲੱਗਣੀਆਂ ਸ਼ੂਰੁ ਹੋ ਗਈਆਂ ਹਨ ਜਿਵੇਂ ਸਰਦੀ-ਜ਼ੁਖਾਮ, ਬੁਖਾਰ ਅਤੇ ਠੰਡ ਲਗਣ ਕਾਰਨ ਕਈ ਬਾਰ ਸਰੀਰ ਦਰਦ ਵੀ ਕਰਨ ਲਗ ਜਾਂਦੇ ਹਨ। ਠੰਡ ਤੋਂ ਬਚਣ ਲਈ ਸਾਨੂੰ ਗਰਮ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਛੇ ਗਰਮ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾ ਬਾਰੇ ਦਸਾਗੇਂ ਜੋ ਤੁਹਾਨੂੰ ਠੰਡ ਤੋਂ ਹੋਣ ਵਾਲੀਆਂ ਕਈ ਬਿਮਾਰੀਆਂ ਤੋਂ ਬਚਾਉਣਗੇ।
ਡ੍ਰਾਈਫਰੂਟਸ
ਡ੍ਰਾਈਫਰੂਟਸ ਜਿਵੇਂ ਬਦਾਮ, ਖਜੂਰ, ਅਤੇ ਅਖਰੋਟ ਵਿੱਚ ਭਰਪੂਰ ਮਾਤਰਾ ‘ਚ ਜ਼ਿੰਕ, ਮੈਗਨੀਸ਼ੀਅਮ, ਵਿਟਾਮਿਨਸ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹੈ। ਇਸਨੂੰ ਖਾਣ ਨਾਲ ਸਰੀਰ ਨੂੰ ਕਾਫ਼ੀ ਗਰਮੀ ਮਿਲਦੀ ਹੈ, ਅਤੇ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ।
ਜੜ੍ਹਾਂ ਵਾਲੀ ਸਬਜ਼ੀਆਂ
ਜੜ੍ਹਾਂ ਵਾਲੀ ਸਬਜ਼ੀਆਂ ਸਰੀਰ ਨੂੰ ਗਰਮ ਕਰਨ ਵਿੱਚ ਕਾਫ਼ੀ ਮਦਦ ਕਰਦੀਆਂ ਹਨ। ਜਿਵੇਂ ਗਾਜਰ, ਸ਼ਲਗਮ ਅਤੇ ਸ਼ਕਰਕੰਦ। ਇਸ ਵਿੱਚ ਵਿਟਾਮਿਨਸ ਅਤੇ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹੈ ਜੋ ਸਾਨੂੰ ਠੰਡ ਤੋਂ ਹੋਣ ਵਾਲੀ ਬਿਮਾਰੀਆਂ ਤੋਂ ਬਚਾਉਂਦੇ ਹਨ।
ਹਰੀ ਸਬਜ਼ੀਆਂ
ਸਰਦੀਆਂ ਦੇ ਮੌਸਮ ‘ਚ ਹਰੀ ਸਬਜ਼ੀਆਂ ਬਹੁਤ ਮਿਲਦੀਆਂ ਹਨ, ਜਿਵੇਂ ਸਾਗ, ਪਾਲਕ, ਮੇਥੀ, ਰਾਈ ਆਦਿ ਜੋ ਖਾਣ ਵਿੱਚ ਕਾਫ਼ੀ ਗਰਮ ਹੁੰਦੀਆਂ ਹਨ। ਇਸ ਵਿੱਚ ਆਇਰਨ ਮੈਗਨਿਸ਼ਿਅਮ ਅਤੇ ਵਿਟਾਮਿਨ ਸੀ, ਬੀ ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਸਾਡੀ ਇਮਿਊਨ ਸਿਸਟਮ ਵੱਧਾਉਣ ਚ ਮਦਦ ਕਰਦਾ ਹੈ ਅਤੇ ਬਿਮਾਰੀਆਂ ਤੋਂ ਦੂਰ ਰੱਖਦਾ ਹੈ।
ਮੁੰਗਫਲੀ
ਮੁੰਗਫਲੀ ਨੂੰ ਗਰੀਬਾਂ ਦਾ ਬਦਾਮ ਕਿਹਾ ਜਾਂਦਾ ਹੈ ਕਿਉਂਕਿ ਸਸਤਾ ਹੋਣ ਦੇ ਨਾਲ ਇਸ ਦੇ ਫ਼ਇਦੇ ਬਦਾਮ ਤੋਂ ਵੀ ਜ਼ਿਆਦਾ ਹੁੰਦੇ ਹਨ। ਇਸ ‘ਚ ਮੌਜੂਦ ਐਂਟੀ-ਆਕਸੀਡੈਲ, ਵਿਟਾਮਿਨ ਬੀ6, ਮੈਗਨੀਸ਼ੀਅਮ ਅਤੇ ਪ੍ਰੋਟੀਨ ਸਰੀਰ ਨੂੰ ਊਰਜਾ ਦੇਣ ਤੋਂ ਇਲਾਵਾ ਦਿਲ ਤੋਂ ਜੁੜ ਕਈ ਰੋਗਾਂ ਤੋਂ ਦੂਰ ਰੱਖਦਾ ਹੈ, ਅਤੇ ਦਿਮਾਗ ਲਈ ਵੀ ਕਾਫ਼ੀ ਫਾਇਦੇਮਾਦ ਮੰਨਿਆ ਜਾਂਦਾ ਹੈ।
ਖੱਟੇ ਫਲ
ਸਰਦੀਆਂ ਦੇ ਮੌਸਮ ਚ ਖੱਟੇ ਫਲ ਬਾਜ਼ਾਰ ਵਿੱਚ ਆਉਣੇ ਸ਼ੂਰੁ ਹੋ ਜਾਂਦੇ ਹਨ। ਖੱਟੇ ਫਲਾਂ ‘ਚ ਸ਼ਾਮਲ ਨੀਬੂ, ਸੰਤਰਾ, ਆਵਲਾ, ਅੰਗੂਰ ਆਦਿ ਚ ਮੌਜੂਦ ਵਿਟਾਮਿਨ ਸੀ, ਐਂਟੀ-ਆਕਸੀਡੈਲ, ਫਾਈਬਰ ਸਾਡੀ ਇਮਿਊਨਟੀ ਵਧਾਉਂਦੇ ਹਨ।
ਮਸਾਲੇ
ਅਦਰਕ, ਕਾਲੀ ਮਿਰਚ, ਦਾਲਚੀਨੀ, ਲੌਂਗ ਆਦਿ ਸਰਦੀਆਂ ਦੀ ਮੌਸਮ ਵਿੱਚ ਸਰੀਰ ਦਾ ਤਾਪਮਾਨ ਵਧਾਉਣ ਵਿੱਚ ਮਦਦ ਕਰਦੇ ਹਨ। ਮਸਾਲੇ ‘ਚ ਮੌਜੂਦ ਪੋਸ਼ਕ ਤੱਤ ਸਾਡੇ ਹਾਜਮੇ ਨੂੰ ਵੀ ਠੀਕ ਰੱਖਦੇ ਹਨ। ਅਦਰਕ ਅਤੇ ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਸਰਦੀ-ਜ਼ੁਖਾਮ ਵੀ ਦੂਰ ਰਹਿੰਦਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.