ਨਿਊਜ਼ ਡੈਸਕ: ਦੁਬਈ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਲੜਕੀ ਨੇ ਸ਼ੁੱਕਰਵਾਰ ਨੂੰ ਗਲੋਬਲ ਚਾਈਲਡ ਪ੍ਰੋਡਿਜੀ ਅਵਾਰਡਸ 2020 ਵਿੱਚ ਜਿੱਤ ਹਾਸਲ ਕੀਤੀ ਹੈ। ਲੜਕੀ ਦੀ ਖਾਸੀਅਤ ਹੈ ਕਿ ਉਹ 120 ਭਾਸ਼ਾਵਾਂ ਵਿੱਚ ਗਾਣਾ ਗਾ ਸਕਦੀ ਹੈ। ਉਸਦੇ ਪਿਤਾ ਟੀ . ਸੀ.ਸਤੀਸ਼ ਨੇ ਖਲਿਜ ਟਾਈਮਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਸੁਚੇਤਾ ਸਤੀਸ਼ ( 13 ) ਨੂੰ ਦੁਬਈ ਇੰਡੀਅਨ ਹਾਈਸਕੂਲ ਦੀ ਕੋਇਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਸਨੇ ਗਾਇਕੀ ਵਿੱਚ ਜਿੱਤ ਹਾਸਲ ਕੀਤੀ ਹੈ ।
ਗਲੋਬਲ ਚਾਈਲਡ ਪ੍ਰੋਡਿਜੀ ਅਵਾਰਡ ਵੱਖ- ਵੱਖ ਸ਼ਰੇਣੀਆਂ ਜਿਵੇਂ ਨਾਚ, ਸੰਗੀਤ, ਕਲਾ , ਲਿਖਾਈ, ਅਦਾਕਾਰੀ, ਮਾਡਲਿੰਗ, ਵਿਗਿਆਨ, ਖੇਡ ਆਦਿ ਵਿੱਚ ਬੱਚਿਆਂ ਦੇ ਟੈਲੇੰਟ ਨੂੰ ਸਾਹਮਣੇ ਲਿਆਉਣ ਦਾ ਇੱਕ ਰੰਗ ਮੰਚ ਹੈ ।
ਇਹ ਇਨਾਮ ਡਾ. ਏਪੀਜੇ ਅਬਦੁਲ ਕਲਾਮ ਇੰਟਰਨੈਸ਼ਨਲ ਫਾਉਂਡੇਸ਼ਨ ਅਤੇ ਸੰਗੀਤ ਨਿਰਮਾਤਾ ਏ.ਆਰ. ਰਹਿਮਾਨ ਵੱਲੋਂ ਸਮਰਥਿਤ ਹੈ ।
- Advertisement -
ਆਪਣੀ ਜਿੱਤ ਵਾਰੇ ਗੱਲ ਕਰਦੇ ਸੁਚੇਤਾ ਨੇ ਕਿਹਾ ਮੈਨੂੰ ਇੱਕ ਸੰਗੀਤ ਪ੍ਰੋਗਰਾਮ ਦੌਰਾਨ ਜਿਆਦਾਤਰ ਭਾਸ਼ਾਵਾਂ ਵਿੱਚ ਗਾਉਣ ‘ਤੇ ਆਪਣੇ ਦੋ ਵਿਸ਼ਵ ਰਿਕਾਰਡ ਬਣਾਉਣ ‘ਤੇ ਇਨਾਮ ਲਈ ਚੁਣਿਆ ਗਿਆ ਹੈ। ਇਹ ਇੱਕ ਬੱਚੇ ਵੱਲੋਂ ਸਭ ਤੋਂ ਲੰਬੇ ਸਮੇਂ ਤੱਕ ਲਾਈਵ ਗਾਇਆ ਗਾਣਾ ਸੀ ਤੇ ਹੁਣ ਮੈਂ 120 ਭਾਸ਼ਾਵਾਂ ਵਿੱਚ ਗਾ ਸਕਦੀਆਂ ਹਾਂ ।