ਕੀਵ ‘ਚ ਇੱਕ ਹੋਰ ਭਾਰਤੀ ਵਿਦਿਆਰਥੀ ਨੂੰ ਲੱਗੀ ਗੋਲੀ, ਹਾਲਤ ਗੰਭੀਰ

TeamGlobalPunjab
2 Min Read

ਨਿਊਜ਼ ਡੈਸਕ: ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ। ਖਬਰ ਮੁਤਾਬਿਕ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਵੀਰਵਾਰ ਨੂੰ ਪੋਲੈਂਡ ਦੇ ਰਜ਼ੇਜ਼ੋ ਹਵਾਈ ਅੱਡੇ ‘ਤੇ ਜਾਣਕਾਰੀ ਦਾ ਖੁਲਾਸਾ ਕੀਤਾ।

ਜਨਰਲ ਵੀਕੇ ਸਿੰਘ ਨੇ ਦੱਸਿਆ ਕਿ, ਕੀਵ ਦੇ ਇੱਕ ਵਿਦਿਆਰਥੀ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਉਸਨੂੰ ਤੁਰੰਤ ਕੀਵ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵੀਕੇ  ਸਿੰਘ ਨੇ ਕਿਹਾ, ਭਾਰਤੀ ਦੂਤਾਵਾਸ ਨੇ ਪਹਿਲਾਂ ਪਹਿਲ ਦੇ ਆਧਾਰ ‘ਤੇ ਸਾਫ਼ ਕੀਤਾ ਸੀ ਕਿ ਸਾਰਿਆਂ ਨੂੰ ਕੀਵ ਛੱਡਣਾ ਚਾਹੀਦਾ ਹੈ। ਜੰਗ ਦੀ ਸਥਿਤੀ ਵਿੱਚ, ਬੰਦੂਕ ਦੀ ਗੋਲੀ ਕਿਸੇ ਦੇ ਧਰਮ ਅਤੇ ਕੌਮੀਅਤ ਨੂੰ ਨਹੀਂ ਵੇਖਦੀ।”

ਇਸ ਤੋਂ ਪਹਿਲਾਂ ਇੱਕ ਘਟਨਾ ਵਿੱਚ ਖਾਰਕਿਵ ਵਿੱਚ ਗੋਲਾਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ। ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦਾ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਜਦੋਂ ਉਹ ਖਾਣਾ ਖਰੀਦਣ ਲਈ ਬਾਹਰ ਨਿਕਲਿਆ ਤਾਂ ਉਸ ਦੀ ਰੂਸੀ ਰਾਕੇਟ ਹਮਲੇ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment