ਸਾਰਾ ਅਲੀ ਖਾਨ ਦੀ ਇਸ ਹਰਕਤ ਤੋਂ ਬਾਅਦ ਮਰਦਾਂ ਦੀ ਸੁਰੱਖਿਆ ਦੀ ਉੱਠੀ ਮੰਗ

Prabhjot Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ, ਪਰ ਇਸ ਵਾਰ ਆਪਣੀ ਇੱਕ ਹਰਕਤ ਕਾਰਨ ਚਰਚਾ ‘ਚ ਹੈ। ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਗੁੱਸੇ ‘ਚ ਹਨ। ਸਾਰਾ ‘ਤੇ ਨਸ਼ੇ ਦੀ ਹਾਲਤ ‘ਚ ਸੁਰੱਖਿਆ ਗਾਰਡ ਨੂੰ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਹਨ। ਇਸ ਦੇ ਨਾਲ ਹੀ ਨਿਰਦੋਸ਼ ਮਰਦਾਂ ਦੀ ਸੁਰੱਖਿਆ ਦੀ ਮੰਗ ਉੱਠ ਰਹੀ ਹੈ।

ਇਸ ਵੀਡੀਓ ‘ਚ ਸਾਰਾ ਅਲੀ ਖਾਨ ਇੱਕ ਦੋਸਤ ਨਾਲ ਨਜ਼ਰ ਆ ਰਹੀ ਹੈ, ਜਿਸ ਨੇ ਉਸ ਦਾ ਹੱਥ ਫੜਿਆ ਹੋਇਆ ਹੈ। ਉਹ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੁੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਦੇਖ ਕੇ ਸੁਰੱਖਿਆ ਗਾਰਡ ਕੰਧ ਨਾਲ ਲਗ ਕੇ ਖੜ੍ਹਾ ਹੋ ਜਾਂਦਾ ਹੈ, ਤਾਂ ਜੋ ਅਦਾਕਾਰਾ ਨੂੰ ਉੱਥੋਂ ਨਿਕਲਣ ‘ਚ ਕੋਈ ਪਰੇਸ਼ਾਨੀ ਨਾਂ ਆਵੇ, ਪਰ ਲੋਕਾਂ ਦਾ ਕਹਿਣਾ ਹੈ ਕਿ ਸਾਰਾ ਨਸ਼ੇ ਦੀ ਹਾਲਤ ‘ਚ ਉਸ ਸੁਰੱਖਿਆ ਗਾਰਡ ਦੇ ਬਿਲਕੁਲ ਨੇੜ੍ਹੇ ਹੋ ਕੇ ਨਿੱਕਲਦੀ ਹੈ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹੰਦੀ ਹੈ।

ਵੀਡੀਓ ਦੇਖਣ ਤੋਂ ਬਾਅਦ ਉੱਠ ਰਹੇ ਹਨ ਸਵਾਲ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਸੋਸ਼ਲ ਮੀਡੀਆ ‘ਤੇ ਗੁੱਸੇ ‘ਚ ਆ ਗਏ। ਉਹ ਸਾਰਾ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਉਹ ਉਨ੍ਹਾਂ ਮਰਦਾਂ ਦੀ ਸੁਰੱਖਿਆ ‘ਤੇ ਸਵਾਲ ਚੁੱਕ ਰਹੇ ਹਨ ਜੋ ਬੇਕਸੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੁਰੱਖਿਆ ਗਾਰਡ ਨੇ ਅਜਿਹਾ ਕੀਤਾ ਹੁੰਦਾ ਤਾਂ ਹੁਣ ਤੱਕ ਹੰਗਾਮਾ ਹੋ ਜਾਣਾ ਸੀ ਅਤੇ ਸ਼ਾਇਦ ਉਸ ਦੀ ਨੌਕਰੀ ਵੀ ਚਲੀ ਜਾਂਦੀ। ਪਰ ਜੇਕਰ ਉਹੀ ਗਲਤ ਕੰਮ ਉਸ ਨਾਲ ਹੋ ਰਿਹਾ ਹੈ ਤਾਂ ਉਸ ਨੂੰ ਵੀ ਇਨਸਾਫ਼ ਮਿਲਣ ਦਾ ਹੱਕ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment